ਪੱਤਰਕਾਰ ਛੱਤਰਪਤੀ ਦੇ ਪੁੱਤ ਨੂੰ ਇਨਸਾਫ਼ ਦੀ ਉਮੀਦ, 11 ਜਨਵਰੀ ਨੂੰ ਫੈਸਲਾ
ਡੇਰਾ ਸਿਰਸਾ ਦੇ ਮੁਖੀ ਅਤੇ ਸਾਦਵੀਆਂ ਦੇ ਰੇਪ ਮਾਮਲੇ ਦੇ ਦੋਸ਼ੀ ਰਾਮ ਰਹੀਮ ਨੂੰ ਪੱਤਰਕਾਰ ਛੱਤਰਪਤੀ ਦੇ ਕਤਲ ਮਾਮਲੇ ’ਚ ਸਜ਼ਾ ਜ਼ਰੂਰ ਮਿਲੇਗੀ। ਇਸ....
ਚੰਡੀਗੜ੍ਹ : ਡੇਰਾ ਸਿਰਸਾ ਦੇ ਮੁਖੀ ਅਤੇ ਸਾਦਵੀਆਂ ਦੇ ਰੇਪ ਮਾਮਲੇ ਦੇ ਦੋਸ਼ੀ ਰਾਮ ਰਹੀਮ ਨੂੰ ਪੱਤਰਕਾਰ ਛੱਤਰਪਤੀ ਦੇ ਕਤਲ ਮਾਮਲੇ ’ਚ ਸਜ਼ਾ ਜ਼ਰੂਰ ਮਿਲੇਗੀ। ਇਸ ਗੱਲ ਦਾ ਪ੍ਰਗਟਾਵਾ ਲੰਬੀ ਕਾਨੂੰਨੀ ਲੜਾਈ ਲੜਨ ਵਾਲੇ ਮ੍ਰਿਤਕ ਰਾਮ ਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਕੀਤੈ। ਉਹਨਾਂ ਦੱਸਿਆ ਕਿ ਅਦਾਲਤ ’ਚ ਦੋਵਾਂ ਪੱਖਾਂ ਦੀ ਸੁਣਵਾਈ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਬਹਿਸ ਤੋਂ ਲੱਗਦਾ ਹੈ ਕਿ ਰਾਮ ਰਹੀਮ ਨੂੰ ਇਸ ਮਾਮਲੇ ’ਚ ਵੀ ਜ਼ਰੂਰ ਸਜ਼ਾ ਮਿਲੇਗੀ।
ਜ਼ਿਕਰਯੋਗ ਹੈ ਕਿ ਪੱਤਰਕਾਰ ਛੱਤਰਪਤੀ ਵੱਲੋਂ ਡੇਰਾ ਮੁਖੀ ਰਾਮ ਰਹੀਮ ਖ਼ਿਲਾਫ ਆਪਣੇ ਅਖ਼ਬਾਰ ‘ਪੂਰਾ ਸੱਚ’ ’ਚ ਕਈ ਖੁਲਾਸੇ ਕੀਤੇ ਸੀ। ਜਿਸ ਤੋਂ ਬਾਅਦ ਉਸਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਜੀ ਉਹਨਾਂ ਪਰਿਵਾਰ ਕਾਨੂੰਨੀ ਲੜਾਈ ਲੜ੍ਹ ਰਿਹੈ। ਇਸ ਮਾਮਲੇ ’ਚ ਹੁਣ ਅਦਾਲਤ ਵੱਲੋਂ 11 ਜਨਵਰੀ ਨੂੰ ਫੈਸਲਾ ਸੁਣਾਇਆ ਜਾਵੇਗਾ।