ਅਕਾਲੀ ਆਗੂ ਦਲਜੀਤ ਚੀਮਾ ਲੈ ਕੇ ਆਏ ਸੀ ਰਾਮ ਰਹੀਮ ਦਾ ਮੁਆਫ਼ੀਨਾਮਾ : ਅਮਨ ਅਰੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾ. ਦਲਜੀਤ ਸਿੰਘ ਚੀਮਾ ਅਕਾਲ ਤਖ਼ਤ ਤੋਂ ਸੌਦਾ ਸਾਧ ਡਾ ਮੁਆਫ਼ੀਨਾਮਾ ਲੈ ਕੇ ਆਏ ਸੀ। ਆਮ ਆਦਮੀ ਪਾਰਟੀ ਦੇ ਸੀਨੀਅਰ ਵਿਧਾਇਕ ਅਮਨ ਅਰੋੜਾ...

Daljeet Cheema

ਚੰਡੀਗੜ੍ਹ (ਭਾਸ਼ਾ) : ਡਾ. ਦਲਜੀਤ ਸਿੰਘ ਚੀਮਾ ਅਕਾਲ ਤਖ਼ਤ ਤੋਂ ਸੌਦਾ ਸਾਧ ਡਾ ਮੁਆਫ਼ੀਨਾਮਾ ਲੈ ਕੇ ਆਏ ਸੀ। ਆਮ ਆਦਮੀ ਪਾਰਟੀ ਦੇ ਸੀਨੀਅਰ ਵਿਧਾਇਕ ਅਮਨ ਅਰੋੜਾ ਨੇ ਦਲਜੀਤ ਚੀਮਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ, ਅਮਨ ਅਰੋੜਾ ਨੇ  ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਡਾਕਟਰ ਦਲਜੀਤ ਸਿੰਘ ਚੀਮਾ ਦੀ ਭੂਮਿਕਾ ਤੋਂ ਪਰਦਾ ਚੁੱਕਿਆ ਹੈ। ਵਿਧਾਇਕ ਪ੍ਰਗਟ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਬੋਲਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਡਾਕਟਰ ਦਲਜੀਤ ਸਿੰਘ ਚੀਮਾ ਹੀ ਅਕਾਲ ਤਾਕਤ ਸਾਹਿਬ ਤੋਂ ਡੇਰਾ ਸਿਰਸਾ ਦੇ ਮੁਖੀ ਦਾ ਮੁਆਫ਼ੀਨਾਮਾ ਲੈ ਕੇ ਆਏ ਸੀ।

ਦੱਸ ਦੇਈਏ ਕਿ ਵਿਸ਼ੇਸ਼ ਜਾਂਚ ਟੀਮ ਨੇ ਬਾਦਲਾਂ ਦੇ ਨੇੜਲੇ ਅਕਾਲੀ ਨੇਤਾ ਡਾ. ਦਲਜੀਤ ਚੀਮਾ ਨੂੰ ਸੰਮਨ ਭੇਜ ਕੇ 29 ਦਸੰਬਰ ਨੂੰ ਫ਼ਰੀਦਕੋਟ ਕੈਂਪ ਆਫ਼ਿਸ ‘ਚ ਪੇਸ਼ ਹੋਣ ਲਈ ਆਖਿਆ ਹੈ ਅਤੇ ਹੁਣ ਦੇਖਣਾ ਇਹ ਹੈ ਕਿ ਡਾਕਟਰ ਚੀਮਾ ਦੀ ਪੇਸ਼ੀ ਤੋਂ ਬਾਅਦ ਕਿਹੜਾ ਨਵਾਂ ਤੱਥ ਸਾਹਮਣੇ ਆਉਂਦਾ ਹੈ।