ਹੁਣ ਸਵੇਰ ਦੀ ਸਭਾ 'ਚ ਪੜ੍ਹਾਇਆ ਜਾਵੇਗਾ Road Safety ਦਾ ਪਾਠ, ਪੜ੍ਹੋ ਪੂਰੀ ਖ਼ਬਰ 

ਏਜੰਸੀ

ਖ਼ਬਰਾਂ, ਪੰਜਾਬ

ਦਰਅਸਲ, ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਸਕੂਲ ਮੁੱਖੀਆ ਨੂੰ ਪੱਤਰ ਭੇਜ ਕੇ ਸਕੂਲਾਂ 'ਚ 31ਵਾਂ ਨੈਸ਼ਨਲ ...

File photo

ਲੁਧਿਆਣਾ : ਹੁਣ ਸੂਬੇ ਦੇ ਸਕੂਲਾਂ 'ਚ ਰੋਡ ਸੇਫਟੀ ਦਾ ਪਾਠ ਵੀ ਪੜ੍ਹਾਇਆ ਜਾਵੇਗਾ। ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਨਾਲ ਜੁੜੇ ਨਿਯਮਾਂ ਤੇ ਉਨ੍ਹਾਂ ਦਾ ਪਾਲਣ ਨਾ ਕਰਨ 'ਤੇ ਹੋਣ ਵਾਲੇ ਨੁਕਸਾਨ ਦੇ ਬਾਰੇ 'ਚ ਜਾਣੂ ਕਰਵਾਇਆ ਜਾਵੇਗਾ। ਇਸ ਲਈ ਸਵੇਰ ਦੀ ਪ੍ਰਾਰਥਨਾ ਸਭਾ ਦਾ ਚੋਣ ਕੀਤਾ ਗਿਆ ਹੈ। ਦਰਅਸਲ, ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਸਕੂਲ ਮੁੱਖੀਆ ਨੂੰ ਪੱਤਰ ਭੇਜ ਕੇ ਸਕੂਲਾਂ 'ਚ 31ਵਾਂ ਨੈਸ਼ਨਲ ਰੋਡ ਸੇਫਟੀ ਹਫ਼ਤਾ ਮਨਾਉਣ ਲਈ ਕਿਹਾ ਗਿਆ ਹੈ।

ਵਿਭਾਗ ਵੱਲੋਂ ਜਾਰੀ ਪੱਤਰ 'ਚ ਮਿਨਿਸਟ੍ਰੀ ਆਫ ਰੋਡ ਟ੍ਰਾਂਸਪੋਰਟ 'ਤੇ ਹਾਈਵੇਅ ਰੋਡ ਸੇਫਟੀ ਸੇਲ ਨਾਲ ਪ੍ਰਾਪਤ ਜਾਣਕਾਰੀ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਦੇਸ਼ 'ਚ ਹਰੇਕ ਸਾਲ 1.50 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਕਈ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਜਾਂਦੇ ਹਨ।

ਅਜਿਹੇ 'ਚ ਸੜਕ ਹਾਦਸਿਆਂ 'ਚ ਕਟੌਤੀ ਕਰਨ ਦੇ ਲਿਹਾਜ਼ ਤੋਂ ਸਰਕਾਰੀ ਸਕੂਲਾਂ 'ਚ ਇਕ ਹਫ਼ਤੇ ਤਕ ਰੋਡ ਸੇਫਟੀ ਬਾਰੇ 'ਚ ਜਾਗਰੂਕਤਾ ਫੈਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦਾ ਪਾਲਨ ਸਾਰੇ ਸਰਕਾਰੀ ਸਕੂਲਾਂ 'ਚ ਲਾਜ਼ਮੀ ਰੂਪ ਤੋਂ ਕੀਤਾ ਜਾਣਾ ਚਾਹੀਦਾ।

ਪੱਤਰ 'ਚ ਕਿਹਾ ਗਿਆ ਹੈ ਕਿ 11 ਜਨਵਰੀ ਤੋਂ ਲੈ ਕੇ 17 ਜਨਵਰੀ ਹਰੇਕ ਸਕੂਲ 'ਚ ਸਵੇਰ ਦੇ ਸਮੇਂ ਰੋਡ ਸੇਫਟੀ 'ਤੇ ਭਾਸ਼ਣ ਹੋਵੇਗਾ। ਸਕੂਲ ਦੇ ਅਧਿਆਪਕ ਵਿਦਿਆਰਥੀਆਂ ਨੂੰ ਆਵਾਜਾਈ ਦੇ ਨਿਯਮਾਂ ਬਾਰੇ ਦੱਸਣਗੇ। ਨਾਲ ਹੀ ਬੱਚਿਆਂ ਨੂੰ ਪ੍ਰੇਰਿਤ ਕਰਨਗੇ ਕਿ ਉਹ ਸਕੂਲ 'ਚ ਮਿਲੀ ਜਾਣਕਾਰੀ ਨੂੰ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕਰਨ।