ਹੋਮਗਾਰਡ ਜਵਾਨਾਂ ਤੇ ਐਸ.ਪੀ.ਓਜ. ਦੀ ਬਾਂਹ ਫੜੇ ਸਰਕਾਰ : ਆਪ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਹੋਮਗਾਰਡ ਅਤੇ ਸੂਬੇ 'ਚ ਕਾਲੇ ਦੌਰ ਦੌਰਾਨ ਭਰਤੀ ਕੀਤੇ ਐਸ.ਪੀ.ਓਜ...
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਹੋਮਗਾਰਡ ਅਤੇ ਸੂਬੇ 'ਚ ਕਾਲੇ ਦੌਰ ਦੌਰਾਨ ਭਰਤੀ ਕੀਤੇ ਐਸ.ਪੀ.ਓਜ. (ਸਪੈਸ਼ਲ ਪੁਲਿਸ ਆਫ਼ਿਸਰਜ਼) ਦੀ ਬਾਂਹ ਫੜਨ ਲਈ ਸੂਬਾ ਸਰਕਾਰ ਅੱਗੇ ਅਪੀਲ ਕੀਤੀ ਹੈ।
'ਆਪ' ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਪੁਲਸ ਮੁਲਾਜ਼ਮਾਂ ਦੇ ਬਰਾਬਰ ਜ਼ਿੰਮੇਵਾਰੀ ਨਾਲ ਡਿਊਟੀਆਂ ਨਿਭਾਉਣ ਵਾਲੇ ਪੰਜਾਬ ਹੋਮਗਾਰਡ ਦੇ ਜਵਾਨਾਂ ਅਤੇ ਕਾਲੇ ਦੌਰ ਦੌਰਾਨ 5 ਤੋਂ 15 ਸਾਲ ਤੱਕ ਸੁਰੱਖਿਆ ਡਿਊਟੀਆਂ ਨਿਭਾਉਣ ਵਾਲੇ ਐਸ.ਪੀ.ਓਜ. ਨੂੰ ਨੌਕਰੀ ਉਪਰੰਤ ਸੇਵਾ ਲਾਭ ਦੇਣਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ, ਜੋ ਹੁਣ ਆਪਣੇ ਗੁਜ਼ਾਰੇ ਲਈ ਦਿਹਾੜੀਆਂ ਕਰਨ ਨੂੰ ਮਜਬੂਰ ਹਨ ਜਦਕਿ ਹੋਮਗਾਰਡ ਦੇ ਜਵਾਨ ਪੈਨਸ਼ਨ ਅਤੇ ਹੋਰ ਸਰਕਾਰੀ ਲਾਭ ਲੈਣ ਲਈ ਦਹਾਕਿਆਂ ਤੋਂ ਗੁਹਾਰ ਲੱਗਾ ਰਹੇ ਹਨ। ਅੰਤ ਕੁਰਾਲੀ ਟੋਲ ਪਲਾਜੇ 'ਤੇ ਧਰਨੇ ਦੇਣ ਲਈ ਮਜਬੂਰ ਹਨ।
ਦੋਵੇਂ ‘ਆਪ’ ਵਿਧਾਇਕਾਂ ਨੇ ਕਿਹਾ ਕਿ ਕੈਪਟਨ ਸਰਕਾਰ ਐਸ.ਪੀ.ਓਜ. ਨੂੰ ਆਪਣੇ ਚੋਣ ਵਾਅਦੇ ਮੁਤਾਬਕ ਬਹਾਲ ਕਰਨ ਅਤੇ ਉਨ੍ਹਾਂ ਸਮੇਤ ਹੋਮਗਾਰਡ ਦੇ ਸੇਵਾ ਮੁਕਤ ਜਵਾਨਾਂ ਲਈ ਪੈਨਸ਼ਨ ਯੋਜਨਾ ਲਾਗੂ ਕਰਨ।