43 ਸਾਲ ਬਾਅਦ ਹੋਈ ਪੰਜਾਬ ਹੋਮਗਾਰਡਜ਼ ਦੀ ਪਾਸਿੰਗ ਆਊਟ ਪਰੇਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਹੋਮ ਗਾਰਡਜ਼ ਵਲੰਟੀਅਰਜ਼ ਲਈ ਅੱਜ ਦਾ ਦਿਨ ਬਹੁਤ ਹੀ ਇਤਿਹਾਸਕ ਦਿਨ ਹੋ ਨਿਬੜਿਆ, ਕਿਉਂਕਿ ਇਸ ਤੋਂ ਪਹਿਲਾਂ 1975 ਵਿਚ...

Punjab Police

ਚੰਡੀਗੜ੍ਹ (ਸਸਸ) : ਪੰਜਾਬ ਹੋਮ ਗਾਰਡਜ਼ ਵਲੰਟੀਅਰਜ਼ ਲਈ ਅੱਜ ਦਾ ਦਿਨ ਬਹੁਤ ਹੀ ਇਤਿਹਾਸਕ ਦਿਨ ਹੋ ਨਿਬੜਿਆ, ਕਿਉਂਕਿ ਇਸ ਤੋਂ ਪਹਿਲਾਂ 1975 ਵਿੱਚ ਹੀ ਤਰਸ ਦੇ ਆਧਾਰ 'ਤੇ ਪੰਜਾਬ ਹੋਮਗਾਰਡਜ਼ ਵਲੰਟੀਅਰਜ਼ ਦੀ ਪਾਸਿੰਗ ਆਊਟ ਪਰੇਡ ਹੋਈ ਸੀ ਅਤੇ ਅੱਜ 43 ਸਾਲ ਬਾਅਦ ਫ਼ਿਰ ਇਹ ਮਾਣ ਵਾਲਾ ਦਿਨ ਆਇਆ ਹੈ। ਇਹ ਵਿਚਾਰ ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਪੀ.ਆਰ.ਟੀ.ਸੀ. ਜਹਾਨਖੇਲਾਂ ਵਿਖੇ ਪੰਜਾਬ ਹੋਮਗਾਰਡਜ਼ ਡਰਿੱਲ ਤੇ ਵੈਪਨ ਹੈਂਡਲਿੰਗ ਕੋਰਸ ਦੇ ਵਲੰਟੀਅਰਜ਼ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ।

ਵਲੰਟੀਅਰਜ਼ ਵਲੋਂ ਇਸ ਮੌਕੇ ਬਿਨ੍ਹਾਂ ਹਥਿਆਰਾਂ ਦੇ ਲੜਾਈ, ਸਮੂਹਿਕ ਸਰੀਰਕ ਕਸਰਤਾਂ, ਮਲਖੰਭ, ਮੋਟਰ ਸਾਈਕਲ ਸ਼ੋਅ, ਡੈਮੋ ਵੈਪਨ ਹੈਂਡਲਿੰਗ, ਡੈਮੋ ਐਂਟੀਸਾਬੋਟੇਜ਼ ਚੈਕਿੰਗ, ਡੈਮੋ ਅਸੈਸ ਕੰਟਰੋਲ, ਮਲਵੱਈ ਗਿੱਧਾ ਅਤੇ ਭੰਗੜਾ ਆਦਿ ਵੱਖ-ਵੱਖ ਪੇਸ਼ਾਵਾਰਾਨਾ ਅਤੇ ਸਭਿਆਚਾਰਕ ਗਤੀਵਿਧੀਆਂ ਵੀ ਕੀਤੀਆਂ ਗਈਆਂ। ਇਸ ਮੌਕੇ ਚੰਗੀ ਕਾਰਗੁਜ਼ਾਰੀ ਵਾਲੇ ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਪੁਰਸਕਾਰ ਵਿਜੇਤਾਵਾਂ ਨੂੰ ਮੁੱਖ ਮਹਿਮਾਨ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।

ਸਮਾਰੋਹ ਦੌਰਾਨ ਡੀ.ਐਸ.ਪੀ. ਸ੍ਰੀ ਗੁਰਜੀਤ ਪਾਲ ਸਿੰਘ, ਡੀ.ਐਸ.ਪੀ. ਸ੍ਰੀ ਹਰਜੀਤ ਸਿੰਘ ਢੱਟ, ਡੀ.ਐਸ.ਪੀ. ਸ੍ਰੀ ਮਲਕੀਤ ਸਿੰਘ, ਡਿਪਟੀ ਡੀ.ਏ. ਸ੍ਰੀ ਕਮਲਜੀਤ ਸਿੰਘ, ਐਚ.ਡੀ.ਐਫ.ਸੀ. ਬੈਂਕ ਵਲੋਂ ਬੀ.ਬੀ.ਐਚ. ਸ੍ਰੀ ਵਿਨੀਤ ਅਰੋੜਾ, ਜ਼ੋਨਲ ਹੈਡ ਸ੍ਰੀ ਜਤਿੰਦਰ ਗੁਪਤਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। 

Related Stories