ਅੰਮ੍ਰਿਤਸਰ 'ਚ ਡੰਪ ਦੇ ਜਹਿਰੀਲੇ ਧੂੰਏਂ ਨਾਲ ਹੋਈ ਕਈਂ ਲੋਕਾਂ ਦੀ ਮੌਤ ਅਤੇ ਕਈਂ ਲੋਕ ਬਿਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੀ ਰਾਤ ਅੰਮ੍ਰਿਤਸਰ ਦੇ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਸਥਿਤ ਕੁੜੇ ਦੇ ਡੰਪ ਤੇ ਅੱਗ ਲੱਗਣ...

Dump

ਅੰਮ੍ਰਿਤਸਰ: ਬੀਤੀ ਰਾਤ ਅੰਮ੍ਰਿਤਸਰ ਦੇ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਸਥਿਤ ਕੁੜੇ ਦੇ ਡੰਪ 'ਤੇ ਅੱਗ ਲੱਗਣ ਕਾਰਨ ਜਹਿਰੀਲੇ ਧੂੰਏਂ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਜਿਸਦੇ ਚਲਦਿਆਂ ਇਲਾਕਾ ਨਿਵਾਸੀਆਂ ਦਾ ਗੁੱਸਾ ਸੂਬੇ ਦੀ ਕਾਂਗਰਸ ਸਰਕਾਰ ਅਤੇ ਹਲਕਾ ਵਿਧਾਇਕ ਖਿਲਾਫ ਫੂਟਿਆ ਅਤੇ ਉਨ੍ਹਾਂ ਨੇ ਇਨ੍ਹਾਂ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ।

ਇਸ ਮੌਕੇ ਪਹੁੰਚੇ ਹਲਕਾ ਦੱਖਣੀ ਤੋਂ ਸ੍ਰੋਮਣੀ ਅਕਾਲੀ ਦਲ ਦੇ ਇੰਚਾਰਜ ਤਲਬੀਰ ਗਿੱਲ ਅਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਸ ਕੁੜੇ ਦੇ ਡੰਪ ਨੂੰ ਲੈ ਕੇ ਸਰਕਾਰ ਵਲੋਂ ਕਈਂ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਹ ਐਲਾਨ ਵੀ ਕੀਤਾ ਗਿਆ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਇਸ ਡੰਪ ਨੂੰ ਇਥੋਂ ਚੁਕਾਣਗੇ। ਪਰ ਇਹ ਸਾਰਾ ਮਾਮਲਾ ਸਿਰਫ ਵਾਅਦਿਆਂ ਤੱਕ ਹੀ ਸੀਮਿਤ ਰਹਿ ਗਿਆ।

ਕਿਉਂਕਿ ਅੱਜ ਕੈਪਟਨ ਸਰਕਾਰ ਦੇ ਪੰਜਾਬ ਵਿਚ 4 ਸਾਲ ਪੂਰੇ ਹੋਣ ਵਾਲੇ ਹਨ ਅਤੇ ਹਲਕਾ ਵਿਧਾਇਕ ਦੀ ਵੀ ਤੀਸਰੀ ਵਾਰ ਵਿਧਾਇਕ ਬਣ ਚੁਕੇ ਹਨ ਪਰ ਕਿਸੇ ਨੇ ਵੀ ਇਸ ਡੰਪ ਦੀ ਸਾਰ ਨਹੀ ਲਈ। ਆਏ ਦਿਨ ਇਥੇ ਅੱਗ ਲੱਗਣ ਤੇ ਜਹਿਰੀਲੇ ਧੂੰਏਂ ਨਾਲ ਲੋਕ ਮਰ ਰਹੇ ਹਨ ਬੀਮਾਰ ਪੈ ਰਹੇ ਹਨ ਪਰ ਸਮੇਂ ਦੀਆ ਸਰਕਾਰਾਂ ਦਾ ਇਸ ਪਾਸੇ ਕੋਈ ਧਿਆਨ ਨਹੀ ਹੈ। ਇਹ ਡੰਪ ਦੇ ਹੁੰਦਿਆ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਕਿਵੇਂ ਸਮਾਰਟ ਸਿਟੀ ਬਣ ਸਕਦਾ ਹੈ।

ਰਾਤ ਲੱਗੀ ਭਿਆਨਕ ਅੱਗ ਕਾਰਨ ਇਲਾਕੇ ਦੇ ਲੋਕ ਕਾਫੀ ਦਹਿਸ਼ਤ ਵਿਚ ਹਨ ਕਿ ਕੋਣ ਹੈ ਜੋ ਉਹਨਾ ਦੀ ਇਸ ਸਮੱਸਿਆ ਦਾ ਹਲ ਕਰੇਗਾ। ਕਿਉਂਕਿ ਡੰਪ ਉਤੇ ਸਿਆਸਤ ਕਰ ਹਰ ਪਾਰਟੀ ਵੋਟਾਂ ਤਾਂ ਬਟੋਰ ਲੈਂਦੀ ਹੈ ਪਰ ਇਸਦਾ ਹਲ ਕਿਸੇ ਵੀ ਰਾਜਨੀਤਿਕ ਪਾਰਟੀ ਵਲੋਂ ਨਹੀ ਕੀਤਾ ਜਾ ਰਿਹਾ।

ਇਸ ਮੌਕੇ ਤੇ ਪਹੁੰਚੇ ਸ੍ਰੋਮਣੀ ਅਕਾਲੀ ਦਲ ਦੇ  ਹਲਕਾ ਦੱਖਣੀ ਇੰਚਾਰਜ ਤਲਬੀਰ ਗਿਲ ਵਲੋਂ ਮੌਜੂਦਾ ਕਾਂਗਰਸ ਸਰਕਾਰ ਉਤੇ ਉਂਗਲੀ ਉਠਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਅਤੇ ਹਲਕਾ ਵਿਧਾਇਕ ਲਈ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਗੁਰੂ ਨਗਰੀ ਅੰਮ੍ਰਿਤਸਰ ਵਰਗੇ ਪਵਿਤਰ ਸ਼ਹਿਰ ਵਾਸੀਆ ਨੂੰ ਇਹ ਇਸ ਕੁੜੇ ਦੇ ਡੰਪ ਤਕ ਨਿਜਾਤ ਨਹੀ ਦਿਵਾ ਰਹੇ ਜੇਕਰ ਏਹੀ ਹਾਲ ਰਿਹਾ ਤਾ ਆਉਣ ਵਾਲੇ ਇਲੈਕਸ਼ਨ ਵਿਚ ਲੌਕ ਇਹਨਾ ਨੂੰ ਸ਼ੀਸ਼ਾ ਜਰੂਰ ਵਿਖਾਉਣਗੇ ਕਿ ਉਹਨਾ ਇਸ ਹਲਕੇ ਅਤੇ ਗੁਰੂ ਨਗਰੀ ਵਾਸਤੇ ਕੀ ਕੀਤਾ ਹੈ ।