ਮੋਟਰ ਦਾ ਕੁਨੈਕਸ਼ਨ ਕੱਟਣ ਆਈ ਬਿਜਲੀ ਵਿਭਾਗ ਦੀ ਟੀਮ ਦਾ ਕਿਸਾਨਾਂ ਨੇ ਕੀਤਾ ਘਰਾਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੀਬ ਤਿੰਨ ਸਾਲ ਤੋਂ ਚੱਲ ਰਹੀ ਖੇਤ ਮੋਟਰ ਦਾ ਬਿਜਲੀ ਕੁਨੈਕਸ਼ਨ ਨੂੰ ਦੱਸਿਆ ਫ਼ਰਜ਼ੀ...

Kissan

ਚੰਡੀਗੜ੍ਹ: ਸਬ ਡਿਵੀਜ਼ਨ ਭਗਤਾ ਭਾਈ ਦੇ ਪਿੰਡ ਕੋਠਾਗੁਰੂ ਚ ਬੀਤੀ ਦੇਰ ਸ਼ਾਮ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਪਿਛਲੇ ਕਰੀਬ ਤਿੰਨ ਸਾਲ ਤੋਂ ਚੱਲ ਰਹੇ ਖੇਤ ਵਾਲੀ ਮੋਟਰ ਦੇ ਬਿਜਲੀ ਕੁਨੈਕਸ਼ਨ ਨੂੰ ਕੱਟਣ ਲਈ ਬਿਜਲੀ ਵਿਭਾਗ ਦੀ ਇਕ ਟੀਮ ਉਥੇ ਪਹੁੰਚੀ ਅੱਧੀ ਟੀਮ ਵੱਲੋਂ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਇਸ ਘਟਨਾ ਦਾ ਪਤਾ ਚੱਲਦੇ ਹੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਅਗਵਾਈ ਚ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚ ਗਏ।

 ਜਿਨ੍ਹਾਂ ਵੱਲੋਂ ਬਿਜਲੀ ਵਿਭਾਗ ਦੀ ਟੀਮ ਦਾ ਘਿਰਾਓ ਕਰ ਲਿਆ ਗਿਆ ਕੁਨੈਕਸ਼ਨ ਕੱਟਣ ਆਈ ਟੀਮ ਵਿੱਚ ਸ਼ਾਮਲ ਐਸਡੀਓ ਨੇ ਦੱਸਿਆ ਕਿ ਇਹ ਮੋਟਰ ਕੁਨੈਕਸ਼ਨ ਜਾਅਲੀ ਚੱਲ ਰਿਹਾ ਹੈ। ਜਿਸ ਦੀ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਅਤੇ ਉਨ੍ਹਾਂ ਵਲੋਂ ਕੁਨੈਕਸ਼ਨ ਕੱਟਿਆ ਗਿਆ ਹੈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਦਾ ਕਹਿਣਾ ਸੀ ਕਿ ਕਰੀਬ ਪੌਣੇ ਤਿੰਨ ਸਾਲ ਤੋਂ ਚੱਲ ਰਹੇ ਇਸ ਬਿਜਲੀ ਕੁਨੈਕਸ਼ਨ ਨੂੰ ਅੱਜ ਬਿਜਲੀ ਵਿਭਾਗ ਦੇ ਕਰਮਚਾਰੀ ਫਰਜ਼ੀ ਦੱਸ ਰਹੇ ਹਨ।

ਜਦੋਂਕਿ ਕਿਸਾਨ ਰਣਧੀਰ ਸਿੰਘ ਵੱਲੋਂ ਇਹ ਕੁਨੈਕਸ਼ਨ ਕਰੀਬ ਡੇਢ ਲੱਖ ਰੁਪਏ ਭਰ ਕੇ ਉਸ ਸਮੇਂ ਦੇ ਜੀ ਤੋਂ ਲਗਵਾਇਆ ਗਿਆ ਸੀ ਜਿਸ ਦਾ ਉਨ੍ਹਾਂ ਵੱਲੋਂ ਵਿਰੋਧ ਕਰਦਿਆਂ ਅੱਜ ਬਿਜਲੀ ਵਿਭਾਗ ਦੀ ਟੀਮ ਦਾ ਘਿਰਾਓ ਕੀਤਾ ਗਿਆ ਉਨ੍ਹਾਂ ਦਾ ਕਹਿਣਾ ਹੈ ਜਦੋਂ ਤਕ ਇਹ ਬਿਜਲੀ ਕਰਮਚਾਰੀ ਇਸ ਮੋਟਰ ਕੁਨੈਕਸ਼ਨ ਨੂੰ ਦੁਬਾਰਾ ਨਹੀਂ ਜੋੜਦੇ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਇੱਥੋਂ ਨਹੀਂ ਜਾਣ ਦਿੱਤਾ ਜਾਵੇਗਾ।

ਮੋਟਰ ਕੁਨੈਕਸ਼ਨ ਦੇ ਮਾਲਕ ਕਿਸਾਨ ਰਣਧੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਕੁਨੈਕਸ਼ਨ ਕਰੀਬ ਤਿੰਨ ਸਾਲ ਪਹਿਲਾਂ ਲਗਵਾਇਆ ਗਿਆ ਸੀ ਅਤੇ ਇਸ ਦੇ ਡੇਢ ਲੱਖ ਰੁਪਿਆ ਉਨ੍ਹਾਂ ਵੱਲੋਂ ਸਮੇਂ ਦੇ ਜਿਹੀ ਆਤਮਾ ਸਿੰਘ ਨੂੰ ਜਮ੍ਹਾ ਕਰਵਾਇਆ ਗਿਆ ਸੀ ਪ੍ਰੰਤੂ ਅੱਜ ਬਿਜਲੀ ਵਿਭਾਗ ਦੀ ਟੀਮ ਵੱਲੋਂ ਇਸ ਕੁਨੈਕਸ਼ਨ ਨੂੰ ਫਰਜ਼ੀ ਕਹਿ ਕੱਟਿਆ ਗਿਆ ਹੈ।