ਸੀਬੀਐਸਈ ਦੇ ਨਤੀਜਿਆਂ ‘ਚ ਲੁਧਿਆਣਾ ਜ਼ਿਲ੍ਹੇ ਦੀ ਰਿਧਮ ਸਿੰਗਲਾ ਨੇ ਮਾਰੀ ਬਾਜ਼ੀ
ਸੀਬੀਐਸਈ ਵੱਲੋਂ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ।
ਲੁਧਿਆਣਾ: ਸੀਬੀਐਸਈ ਵੱਲੋਂ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਇਸ ਵਾਰ ਫੇਰ ਤੋਂ ਨਤੀਜਿਆਂ ਵਿਚ ਕੁੜੀਆਂ ਨੇ ਬਾਜ਼ੀ ਮਾਰੀ ਹੈ। ਇਹਨਾਂ ਨਤੀਜਿਆਂ ਵਿਚ ਲੁਧਿਆਣਾ ਜ਼ਿਲ੍ਹੇ ਦੀ ਰਿਧਮ ਸਿੰਗਲਾ ਨੇ 98 ਫੀਸਦੀ ਅੰਕ ਲੈ ਕੇ ਨੇ ਟਾਪ ਕੀਤਾ ਹੈ। ਰਿਧਮ ਬੀਆਰਐਸ ਨਗਰ ਡੀਏਵੀ ਪਬਲਿਕ ਸਕੂਲ ਦੀ ਵਿਦਿਆਰਥਣ ਹੈ। ਰਿਧਮ ਦਾ ਕਹਿਣਾ ਹੈ ਕਿ ਹੁਣ ਉਸ ਦਾ ਮੁੱਖ ਮੰਤਵ ਕਿਸੇ ਚੰਗੇ ਕਾਲਜ ਵਿਚ ਦਾਖਲਾ ਲੈਣਾ ਹੈ।
ਰਿਧਮ ਦੇ ਇਸ ਮੁਕਾਮ ਹਾਸਿਲ ਕਰਨ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਸਕੂਲ ਵਿਚ ਖੁਸ਼ੀ ਦੀ ਲਹਿਰ ਹੈ। ਅਹਿਮਦਗੜ੍ਹ ਤੋਂ ਲੁਧਿਆਣਾ ਪੜ੍ਹਨ ਲਈ ਆਉਣ ਵਾਲੀ ਰਿਧਮ ਸਿੰਗਲਾ ਨੇ ਜ਼ਿਲ੍ਹੇ ਭਰ ਚ ਸਭ ਤੋਂ ਵੱਧ 98 ਫੀਸਦੀ ਅੰਕ ਹਾਸਿਲ ਕਰਕੇ ਟਾਪ ਕੀਤਾ ਹੈ ਅਤੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਰਿਧਮ ਦੀ ਮਾਤਾ ਦਾ ਕਹਿਣਾ ਹੈ ਕਿ ਇਸ ਪਿੱਛੇ ਰਿਧਮ ਦੀ ਸਖ਼ਤ ਮਿਹਨਤ ਦਾ ਹੀ ਨਤੀਜਾ ਹੈ।
ਰਿਧਮ ਦੀ ਮਾਤਾ ਅਨੁਪਮ ਸਿੰਗਲਾ ਨੇ ਕਿਹਾ ਹੈ ਕਿ ਉਸ ਨੂੰ ਪੜ੍ਹਾਈ ਦੇ ਨਾਲ ਖਾਣਾ ਬਣਾਉਣ ਦਾ ਵੀ ਸ਼ੌਕ ਹੈ ਅਤੇ ਉਹ ਘਰ ਵਿਚ ਵੀ ਖਾਣਾ ਬਣਾਉਂਦੀ ਰਹਿੰਦੀ ਹੈ। ਰਿਧਮ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਦੋ ਬੇਟੀਆਂ ਹਨ ਅਤੇ ਉਨ੍ਹਾਂ ਨੇ ਹਮੇਸ਼ਾਂ ਅਪਣੀਆਂ ਲੜਕੀਆਂ ਨੂੰ ਸਹਿਯੋਗ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੀ ਦੋਵਾਂ ਬੇਟੀਆਂ ਤੇ ਮਾਣ ਹੈ। ਉਧਰ ਸਕੂਲ ਦੀ ਪ੍ਰਿੰਸੀਪਲ ਜਸਵਿੰਦਰ ਕੌਰ ਵੀ ਰਿਧਮ ਦੀ ਉਪਲਬਧੀ ਤੋਂ ਕਾਫੀ ਖੁਸ਼ ਹੈ।