ਭਗਵੰਤ ਮਾਨ ਅਤੇ ਕੇਵਲ ਢਿੱਲੋਂ ਵਿਚਕਾਰ ਸ਼ਬਦੀ ਤਕਰਾਰਬਾਜ਼ੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਗਵੰਤ ਮਾਨ ਖ਼ੁਦ ਤਾਂ ਸਵਾਲ ਨਹੀਂ ਪੁੱਛ ਸਕਦੇ, ਕਿਉਂਕਿ ਉਹ ਨਸ਼ੇ 'ਚ ਹੁੰਦੇ ਹਨ : ਕੇਵਲ ਢਿੱਲੋਂ

Word agitation between Bhagwant Mann and Kewal Dhillon

ਚੰਡੀਗੜ੍ਹ : ਆਮ ਆਮਦੀ ਪਾਰਟੀ ਦੇ ਆਗੂ ਅਤੇ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ 'ਚ ਤਕਰਾਰ ਵੱਧਦੀ ਜਾ ਰਹੀ ਹੈ। ਕੇਵਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਰੈਲੀਆਂ 'ਚ ਸਵਾਲ ਚੁੱਕਣ ਵਾਲੇ ਨੌਜਵਾਨ ਆਮ ਆਮਦੀ ਪਾਰਟੀ ਦੇ ਆਗੂ ਭਗਵੰਤ ਮਾਨ ਵੱਲੋਂ ਭੇਜੇ ਹੁੰਦੇ ਹਨ। ਭਗਵੰਤ ਮਾਨ ਖ਼ੁਦ ਤਾਂ ਸਵਾਲ ਨਹੀਂ ਪੁੱਛ ਸਕਦੇ, ਕਿਉਂਕਿ ਉਹ ਨਸ਼ੇ 'ਚ ਹੁੰਦੇ ਹਨ। ਸਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਲੋਕ ਸਾਡੇ ਨਾਲ ਹਨ। ਭਗਵੰਤ ਮਾਨ ਦੌੜ 'ਚੋਂ ਬਾਹਰ ਹੋ ਚੁੱਕੇ ਹਨ ਅਤੇ ਬੌਖਲਾਹਟ 'ਚ ਬਿਆਨ ਦੇ ਰਹੇ ਹਨ। 

ਉੱਥੇ ਹੀ ਭਗਵੰਤ ਮਾਨ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਮੈਂ ਪਿਛਲੇ 5 ਸਾਲ ਤੋਂ ਲੋਕਾਂ ਨੂੰ ਕਹਿੰਦਾ ਆ ਰਿਹਾ ਹਾਂ ਕੀ ਜਿਹੜਾ ਵੀ ਨੇਤਾ ਤੁਹਾਡੇ ਪਿੰਡ 'ਚ ਹੈ, ਉਸ ਨੂੰ ਸਵਾਲ ਕਰੋ। ਮੈਨੂੰ ਤਸੱਲੀ ਹੈ ਕਿ ਲੋਕ ਸਵਾਲ ਕਰਨ ਲੱਗੇ ਹਨ। ਮੈਨੂੰ ਵੀ ਲੋਕ ਸਵਾਲ ਕਰਦੇ ਹਨ। ਕੇਵਲ ਢਿੱਲੋਂ ਨੇ ਸਾਫ਼ ਤੌਰ 'ਤੇ ਕਿਹਾ ਕਿ ਇਹ ਲੋਕ ਜੋ ਮੇਰੀ ਸਭਾ ਨੂੰ ਖ਼ਰਾਬ ਕਰਨ ਰਹੇ ਹਨ, ਭਗਵੰਤ ਮਾਨ ਦੇ ਬੰਦੇ ਹੁੰਦੇ ਹਨ ਅਤੇ ਨਸ਼ੇ 'ਚ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਹੁਣ ਤਕ 5000 ਕਰੋੜ ਤੋਂ ਵੱਧ ਦੇ ਕਿਸਾਨ ਕਰਜ਼ੇ ਮਾਫ਼ ਹੋ ਚੁੱਕੇ ਹਨ। 6.5 ਲੱਖ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾ ਚੁੱਕੀ ਹੈ। ਲੋਕ ਸਰਕਾਰ ਦਾ ਧੰਨਵਾਦ ਕਰ ਰਹੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਕੇਵਲ ਢਿੱਲੋਂ ਜੀ ਹੁਣ ਲੋਕਾਂ ਦੇ ਸਵਾਲਾਂ ਦੇ ਜਵਾਬ ਦਿਓ। ਮੈਂ ਲੋਕਾਂ ਨੂੰ ਸਵਾਲ ਕਰਨ ਦੀ ਹਿੰਮਤ ਦਿੱਤੀ। ਮੈਨੂੰ ਤਸੱਲੀ ਹੈ ਕਿ ਜਿਹੜੇ ਇੰਜਨ 'ਚ ਹੈਂਡਲ ਪਾ ਕੇ ਮੈਂ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਲੋਕਾਂ ਨੇ ਉਸ ਨੂੰ ਬਟਨ ਨਾਲ ਸਟਾਰਟ ਕਰ ਦਿੱਤਾ ਹੈ। ਕਾਂਗਰਸ ਨੇ 2017 'ਚ ਜਿਹੜੇ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ ਗਏ।