ਅਸ਼ੋਕ ਚਵਾਨ ਨੇ ਨਾਂਦੇੜ ਵਿਚ ਕੋਰੋਨਾ ਫੈਲਣ ਲਈ ਪੰਜਾਬ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ 250 ਨਵੇਂ ਸਕਾਰਾਤਮਕ ਕੇਸਾਂ...
ਚੰਡੀਗੜ੍ਹ: ਪੰਜਾਬ ਵਿੱਚ ਵੱਧ ਰਹੇ ਕੋਰੋਨਾ ਕੇਸਾਂ ਬਾਰੇ ਪੰਜਾਬ ਸਰਕਾਰ ਹੋਰ ਘਿਰ ਗਈ ਹੈ। ਮਹਾਰਾਸ਼ਟਰ ਦੇ ਨਾਂਦੇੜ ਤੋਂ ਵਾਪਸ ਲਿਆਂਦੇ ਗਏ ਸ਼ਰਧਾਲੂ ਵੱਡੇ ਪੱਧਰ ‘ਤੇ ਕੋਰੋਨਾ ਪਾਜ਼ੀਟਿਵ ਨਿਕਲੇ ਹਨ। ਹੁਣ ਮਹਾਰਾਸ਼ਟਰ ਦੇ ਸਾਬਕਾ ਸੀਐਮ ਅਸ਼ੋਕ ਚਵਾਨ ਆਰੋਪ ਲਗਾ ਰਹੇ ਹਨ ਕਿ ਨੰਦੇੜ ਵਿੱਚ ਕੋਰੋਨਾ ਪੰਜਾਬ ਦੀ ਗਲਤੀ ਨਾਲ ਫੈਲਿਆ ਹੈ। ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਸੰਕਟ ਲਗਾਤਾਰ ਵੱਧਦਾ ਜਾ ਰਿਹਾ ਹੈ।
ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ 250 ਨਵੇਂ ਸਕਾਰਾਤਮਕ ਕੇਸਾਂ ਦੇ ਨਾਲ ਮਹਾਂਮਾਰੀ ਦੇ ਪੀੜਤਾਂ ਦੀ ਗਿਣਤੀ 988 ਤੱਕ ਪਹੁੰਚ ਗਈ ਹੈ। ਨਵਾਂਸ਼ਹਿਰ 'ਚ ਸਵੇਰੇ ਇਕੱਠੇ 57 ਪਾਜ਼ੇਟਿਵ ਕੇਸ ਪਾਏ ਗਏ ਹਨ। ਇਨ੍ਹਾਂ ਦੀ ਪੁਸ਼ਟੀ ਸਿਵਲ ਸਰਜਨ ਰਾਜਿੰਦਰ ਪ੍ਰਸਾਦ ਭਾਟੀਆ ਨੇ ਕੀਤੀ ਹੈ। ਕੋਰੋਨਾ ਤੋਂ ਪੀੜਤ ਨਵੇਂ 57 ਮਾਮਲਿਆਂ ਨੇ ਜ਼ਿਲਾ ਵਾਸੀਆਂ ਨੂੰ ਇਕ ਤਰ੍ਹਾਂ ਨਾਲ ਕੰਬਣੀ ਛੇੜ ਦਿੱਤੀ ਹੈ।
ਇਥੇ ਦੱਸ ਦੇਈਏ ਕਿ ਰਾਤ ਨੂੰ 5 ਕੇਸ ਪਾਜ਼ੇਟਿਵ ਪਾਏ ਸਨ ਜੋ ਕਿ ਸਾਰੇ ਸ਼ਰਧਾਲੂ ਦੱਸੇ ਜਾ ਰਹੇ ਹਨ। ਰਾਜਿੰਦਰ ਪ੍ਰਸਾਦ ਨੇ ਦੱਸਿਆ ਕਿ 130 ਸੈਂਪਲਾਂ ਦੀ ਰਿਪੋਰਟ ਭੇਜੀ ਗਈ ਸੀ, ਜਿਨ੍ਹਾਂ 'ਚੋਂ 122 ਦੀ ਰਿਪਰੋਟ ਮਿਲੀ ਹੈ। ਇਨ੍ਹਾਂ 'ਚੋਂ 5 ਰਾਤ ਨੂੰ ਪਾਜ਼ੇਟਿਵ ਪਾਏ ਗਏ ਸਨ ਜਦਕਿ 57 ਕੇਸ ਹੁਣ ਪਾਜ਼ੇਟਿਵ ਪਾਏ ਗਏ ਹਨ।
ਇਥੇ ਦੱਸਣਯੋਗ ਹੈ ਰਾਤ ਦੇ ਕੇਸ ਅਤੇ ਹੁਣ ਦੇ ਮਿਲੇ ਕੇਸਾਂ ਨੂੰ ਮਿਲਾ ਕੇ 62 ਸ਼ਰਧਾਲੂ ਪਾਜ਼ੇਟਿਵ ਪਾਏ ਗਏ ਹਨ ਜਦਕਿ 4 ਪਹਿਲਾਂ ਵੀ ਐਕਟਿਵ ਹਨ ਅਤੇ 18 ਠੀਕ ਹੋ ਚੁੱਕੇ ਹਨ ਜਦਕਿ ਇਕ ਦੀ ਮੌਤ ਵੀ ਹੋ ਚੁੱਕੀ ਹੈ। ਹੁਣ ਤੱਕ ਨਵਾਂਸ਼ਹਿਰ 'ਚ ਕੁੱਲ 85 ਕੇਸ ਪਾਜ਼ੀਟਿਵ ਪਾਏ ਹਨ। ਹਾਲਾਂਕਿ, ਰਾਜ ਸਰਕਾਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।
ਰਾਜ ਵਿੱਚ ਹੁਣ ਤੱਕ 112 ਮਰੀਜ਼ ਠੀਕ ਹੋ ਚੁੱਕੇ ਹਨ। ਜੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 2644 ਨਵੇਂ ਕੇਸ ਸਾਹਮਣੇ ਆਏ ਹਨ ਅਤੇ 83 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜੋ ਇਕ ਦਿਨ ਵਿਚ ਸਭ ਤੋਂ ਵੱਧ ਮੌਤਾਂ ਹਨ।
ਇਸ ਦੇ ਬਾਅਦ ਦੇਸ਼ ਭਰ ਵਿੱਚ ਕੋਰੋਨਾ ਸਕਾਰਾਤਮਕ ਕੇਸਾਂ ਦੀ ਕੁੱਲ ਸੰਖਿਆ 39,980 ਹੋ ਗਈ ਹੈ। ਜਿਨ੍ਹਾਂ ਵਿਚੋਂ 28,046 ਕਿਰਿਆਸ਼ੀਲ ਹਨ, 10,633 ਲੋਕ ਸਿਹਤਮੰਦ ਹੋ ਗਏ ਹਨ ਜਾਂ ਹਸਪਤਾਲ ਤੋਂ ਛੁੱਟੀ ਪ੍ਰਾਪਤ ਕੀਤੀ ਗਈ ਹੈ ਅਤੇ 1301 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਰਾਜਸਥਾਨ ਵਿਚ ਅੱਜ 31 ਨਵੇਂ ਕੇਸ ਦਰਜ ਕੀਤੇ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।