ਜਹਾਜ਼ਾਂ ਦਾ ਮਾਲਕ ਥੜ੍ਹੇ ਉਪਰ ਬੈਠ ਕੇ ਸ਼ਹਿਰ ਨੂੰ ਕਰਵਾ ਰਿਹੈ ਸੈਨੇਟਾਈਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਬੀਮਾਰੀ ਨੇ ਹੋਰ ਵੀ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਲਿਆ ਹੈ ਜਿਸ ਸਦਕਾ ਲੱਖਾਂ ਹੀ ਲੋਕ ਇਸ ਬੀਮਾਰੀ ਨਾਲ ਜੂਝ ਰਹੇ ਹਨ

Ajayveer Singh

ਨੂਰਪੁਰਬੇਦੀ (ਅਮਰੀਕ ਸਿੰਘ ਚਨੌਲੀ): ਕੋਰੋਨਾ ਬੀਮਾਰੀ ਨੇ ਹੋਰ ਵੀ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਲਿਆ ਹੈ ਜਿਸ ਸਦਕਾ ਲੱਖਾਂ ਹੀ ਲੋਕ ਇਸ ਬੀਮਾਰੀ ਨਾਲ ਜੂਝ ਰਹੇ ਹਨ ਅਤੇ ਲੱਖਾਂ ਹੀ ਲੋਕ ਇਸ ਬੀਮਾਰੀ ਵਿਚ ਅਪਣੀ ਜਾਨ ਗੁਆ ਚੁੱਕੇ ਹਨ। 

ਪਿਛਲੇ ਸਾਲ ਤੋਂ ਹੀ ਕੁੱਝ ਸੰਸਥਾਵਾਂ ਸਮਾਜਕ ਤੇ ਲੋਕ ਭਲਾਈ ਦੇ ਕਾਰਜ ਕਰ ਰਹੀਆਂ ਹਨ ਜਿਨ੍ਹਾਂ ਵਿਚੋਂ ਇਕ ਸੰਸਥਾ ਲਈ ਪਹਿਲਾਂ ਇਨਸਾਨੀਅਤ ਹੈ ਜਿਸ ਦੇ ਮੁਖੀ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਹਨ  ਜੋ ਕਿ ਪਿਛਲੇ ਸਾਲ ਤੋਂ ਹੀ ਲਗਾਤਾਰ ਸਮਾਜਕ ਭਲਾਈ ਦੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਅਪਣੇ ਰੋਪੜ ਸਾਰੇ ਹਲਕੇ ਨੂੰ ਸੈਨੇਟਾਈਜ਼ਰ ਕੀਤਾ, ਸਕੂਲਾਂ ਅਤੇ ਪਿੰਡਾਂ ਵਿਚ ਮਾਸਕ ਵੰਡੇ, ਕਰਫ਼ਿਊ ਦੌਰਾਨ ਗ਼ਰੀਬ ਪਰਵਾਰਾਂ ਨੂੰ 7,000 ਦੇ ਕਰੀਬ ਲਗਭਗ ਰਾਸ਼ਨ ਕਿੱਟਾਂ ਵੰਡੀਆਂ, ਅਪੰਗ ਵਿਅਕਤੀਆਂ ਨੂੰ ਵੀਲ ਚੇਅਰਾਂ ਦਿਤੀਆਂ। 

ਜਦੋਂ ਹੁਣ ਦੁਬਾਰਾ ਫਿਰ ਦੂਜੇ ਗੇੜ ਵਿਚ ਕੋਰੋਨਾ ਮਹਾਂਮਾਰੀ ਨੇ ਅਪਣਾ ਭਿਆਨਕ ਰੂਪ ਧਾਰਨ ਕਰ ਲਿਆ ਤਾਂ ਅਜੈਵੀਰ ਸਿੰਘ ਲਾਲਪੁਰਾ ਨੇ ਦੁਬਾਰਾ ਫਿਰ ਰੋਪੜ ਹਲਕੇ ਨੂੰ ਸੈਨੀਟਾਈਜ਼ਰ ਕਰਨ ਦਾ ਪ੍ਰਣ ਕੀਤਾ। ਜਦੋਂ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਖ਼ੁਦ ਇਸ ਕੜਾਕੇ ਦੀ ਧੁੱਪ ਵਿਚ ਟਰੈਕਟਰ ਉਪਰ ਬੈਠ ਕਰ ਰੋਪੜ ਸ਼ਹਿਰ ਨੂੰ ਸੈਨੇਟਾਈਜ਼ਰ ਕਰ ਰਹੇ ਸਨ ਤਾਂ ਉਸ ਸਮੇਂ ਸਪੋਕਸਮੈਨ ਦੇ ਪੱਤਰਕਾਰ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ  ਤੇ ਉਨ੍ਹਾਂ ਦਸਿਆ ਕਿ ਰੋਪੜ ਹਲਕੇ ਨੂੰ ਅਸੀਂ ਦੁਬਾਰਾ ਸੈਨੇਟਾਈਜ਼ਰ ਕਰ ਰਹੇ ਹਾਂ ਅਤੇ ਜਨਤਕ ਥਾਵਾਂ ਅਤੇ ਸਕੂਲਾਂ ਵਿਚ ਸੈਨੇਟਾਈਜ਼ਰ ਸਟੈਂਡ ਅਤੇ ਵੱਖ-ਵੱਖ ਪਿੰਡਾਂ ਵਿਚ ਮਾਸਕ ਵੰਡ ਰਹੇ ਹਾਂ।