ਨਸ਼ਾ ਤਸਕਰੀ ਦੇ ਦੋਸ਼ ਵਿਚ 3 ਔਰਤਾਂ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਾਲਤ 'ਚ ਪੇਸ਼ ਕਰ ਕੇ ਪੁਲਿਸ ਨੇ ਹਾਸਲ ਕੀਤਾ ਰਿਮਾਂਡ

Punjab News

ਫ਼ਾਜ਼ਿਲਕਾ : ਫ਼ਾਜ਼ਿਲਕਾ ਸਿਟੀ ਥਾਣੇ ਦੀ ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ 'ਚ 3 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸ.ਐਚ.ਓ. ਥਾਣਾ ਚੰਦਰ ਸ਼ੇਖਰ ਨੇ ਦਸਿਆ ਕਿ ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਕੋਈ ਖ਼ੁਲਾਸਾ ਹੋ ਸਕਦਾ ਹੈ।

ਇਹ ਵੀ ਪੜ੍ਹੋ:    ਪ੍ਰਧਾਨ ਮੰਤਰੀ ਮੋਦੀ 22 ਜੂਨ ਨੂੰ ਅਮਰੀਕੀ ਸੰਸਦ ਦੀ ਸਾਂਝੀ ਬੈਠਕ ਨੂੰ ਕਰਨਗੇ ਸੰਬੋਧਨ 

ਐਸ.ਐਚ.ਓ ਨੇ ਦਸਿਆ ਕਿ ਬੁੱਧਵਾਰ ਨੂੰ ਉਹ ਸਟਾਫ਼ ਸਮੇਤ ਰੇਲਵੇ ਫਾਟਕ ਸਲੇਮਸ਼ਾਹ ਰੋਡ 'ਤੇ ਗਸ਼ਤ ਲਈ ਸੀ। ਉਨ੍ਹਾਂ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਢੀਂਗਰਾ ਕਲੋਨੀ 'ਚ ਇਕ ਘਰ ਦੀਆਂ 3 ਔਰਤਾਂ ਨਸ਼ੇ ਦਾ ਕਾਰੋਬਾਰ ਕਰਦੀਆਂ ਹਨ। ਜੇਕਰ ਉਸ ਦੇ ਘਰ ਰਾਤ ਨੂੰ ਹੀ ਛਾਪੇਮਾਰੀ ਕੀਤੀ ਜਾਵੇ ਤਾਂ ਹੈਰੋਇਨ ਬਰਾਮਦ ਹੋ ਸਕਦੀ ਹੈ।

ਪੁਲਿਸ ਨੇ ਛਾਪਾ ਮਾਰ ਕੇ ਤਿੰਨ ਔਰਤਾਂ ਸੀਮਾ ਰਾਣੀ, ਰੱਤੋ ਬਾਈ ਅਤੇ ਪਰਮਜੀਤ ਕੌਰ ਵਾਸੀ ਢੀਂਗਰਾ ਕਲੋਨੀ ਫ਼ਾਜ਼ਿਲਕਾ ਨੂੰ ਗ੍ਰਿਫ਼ਤਾਰ ਕਰ ਲਿਆ। ਘਰ ਦੀ ਤਲਾਸ਼ੀ ਲੈਣ 'ਤੇ ਪੁਲਿਸ ਨੂੰ 8 ਗ੍ਰਾਮ ਹੈਰੋਇਨ ਵੀ ਮਿਲੀ। ਦਸਿਆ ਜਾ ਰਿਹਾ ਹੈ ਕਿ ਸੀਮਾ ਰਾਣੀ ਰੱਤੋ ਬਾਈ ਦੀ ਧੀ ਹੈ ਅਤੇ ਪਰਮਜੀਤ ਕੌਰ ਰੱਤੋ ਬਾਈ ਦੀ ਨੂੰਹ ਹੈ। ਫਿਲਹਾਲ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।