ਕੇਂਦਰ 'ਚ ਕਾਂਗਰਸ ਸਰਕਾਰ ਆਉਣ 'ਤੇ ਜੀ.ਐਸ.ਟੀ. ਦੀਆਂ ਖ਼ਾਮੀਆਂ ਨੂੰ ਦੂਰ ਕਰਾਂਗੇ : ਸੁਨੀਲ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਪ੍ਰਧਾਨ ਪੰਜਾਬ ਕਾਂਗਰਸ ਅਤੇ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਜੀ.ਐਸ.ਟੀ. ਨੇ ਦੇਸ਼ ਅੰਦਰ ਵਪਾਰ ........

Sunil Kumar Jakhar With Congress Leaders

ਲੁਧਿਆਣਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਪ੍ਰਧਾਨ ਪੰਜਾਬ ਕਾਂਗਰਸ ਅਤੇ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਜੀ.ਐਸ.ਟੀ. ਨੇ ਦੇਸ਼ ਅੰਦਰ ਵਪਾਰ ਨੂੰ ਖ਼ਤਮ ਕਰ ਦਿਤਾ ਹੈ ਅਤੇ 2019 ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਜਿੱਤ ਦਰਜ਼ ਕਰ ਕੇ ਕਾਂਗਰਸ ਪਾਰਟੀ ਜੀ.ਐਸ.ਟੀ. ਦੀਆਂ ਖ਼ਾਮੀਆਂ ਨੂੰ ਖ਼ਤਮ ਕਰੇਗੀ ਅਤੇ ਵਪਾਰ ਕਰਨ ਨੂੰ ਸੁਖਾਲਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਨਾਸ਼ਾਹ ਹਨ ਜੋ ਕਿਸੇ ਦੀ ਸਲਾਹ ਤਕ ਨਹੀ ਲੈਂਦੇ।

ਇਸ ਲਈ ਹੀ ਉਨ੍ਹਾਂ ਨੇ ਨੋਟਬੰਦੀ ਕਰਨ ਸਮੇਂ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਉਸ ਸਮੇਂ ਦੇ ਗਵਰਨਰ ਨੂੰ ਵੀ ਭਰੋਸੇ ਵਿਚ ਨਹੀ ਲਿਆ ਸੀ। ਉਸੇ ਦਾ ਕਾਰਨ ਸੀ ਕਿ ਆਰ.ਬੀ.ਆਈ. ਦੇ ਸਾਬਕਾ ਗਵਰਨਰ ਸ੍ਰੀ ਰਘੂਰਾਮ ਰਾਜ਼ਨ ਅਤੇ ਮੁੱਖ ਅੰਕੜਾ ਸਲਾਹਕਾਰ ਸ੍ਰੀ ਅਰਵਿੰਦ ਸੁਬਰਾਮਨੀਅਮ ਨੇ ਅਸਤੀਫ਼ਾ ਦੇ ਦਿਤਾ ਹੈ ਸ੍ਰੀ ਜਾਖੜ ਨੇ ਐਨ.ਡੀ.ਏ.ਸਰਕਾਰ ਵਲੋਂ ਜੀ.ਐਸ.ਟੀ.ਸਬੰਧੀ ਦਿਤੀ ਜਾ ਰਹੀ ਸਟੇਟਮੈਂਟ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਇਹ ਬੇਹੱਦ ਗੁੰਝਲਦਾਰ ਪ੍ਰਣਾਲੀ ਹੈ।

 ਸ੍ਰੀ ਜਾਖੜ ਨੇ ਕਿਹਾ ਕਿ ਇਕ ਦੇਸ਼ ਅਤੇ ਇਕ ਟੈਕਸ ਦੀ ਆਸ ਨਾਲ ਲਿਆਂਦੇ ਜੀ.ਐਸ.ਟੀ.ਦੀਆਂ 5 ਵਖਰੀਆਂ-ਵਖਰੀਆਂ ਸਲੈਬਸ ਹਨ, ਜਿਨ੍ਹਾਂ ਕਾਰਨ ਦੇਸ਼ ਦਾ ਉਦਯੋਗ ਅਤੇ ਵਪਾਰ ਖ਼ਤਮ ਹੋ ਗਿਆ ਹੈ ਅਤੇ ਆਮ ਲੋਕ ਬਹੱਦ ਪ੍ਰੇਸ਼ਾਨ ਹੋ ਰਹੇ ਹਨ। ਇਸ ਮੌਕੇ ਮੰਤਰੀ ਭਾਰਤ ਭੂਸ਼ਨ ਆਸੂ ਤੋਂ ਬਹੁਤ ਸਾਰੇ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।