ਅਫ਼ਗ਼ਾਨਿਸਤਾਨ ਵਿਚ ਸਿੱਖਾਂ ਅਤੇ ਹਿੰਦੂਆਂ 'ਤੇ ਹਮਲਾ ਇਨਸਾਨੀਅਤ ਲਈ ਸ਼ਰਮ ਦੀ ਗੱਲ : ਸ਼ਾਹੀ ਇਮਾਮ ਪੰਜਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਫ਼ਗ਼ਾਨਿਸਤਾਨ ਦੇ ਸ਼ਹਿਰ ਜਲਾਲਾਬਾਦ 'ਚ ਸਿੱਖਾਂ ਅਤੇ ਹਿੰਦੂ ਡੇਲੀਗੇਟਾਂ ਦੀ ਬੱਸ 'ਤੇ ਕੀਤੇ ਗਏ ਹਮਲੇ ਨੂੰ ਇਨਸਾਨੀਅਤ ਲਈ ਸ਼ਰਮ.......

Shahi Imam Jama Masjid Ludhiana and Others

ਲੁਧਿਆਣਾ: ਅਫ਼ਗ਼ਾਨਿਸਤਾਨ ਦੇ ਸ਼ਹਿਰ ਜਲਾਲਾਬਾਦ 'ਚ ਸਿੱਖਾਂ ਅਤੇ ਹਿੰਦੂ ਡੇਲੀਗੇਟਾਂ ਦੀ ਬੱਸ 'ਤੇ ਕੀਤੇ ਗਏ ਹਮਲੇ ਨੂੰ ਇਨਸਾਨੀਅਤ ਲਈ ਸ਼ਰਮ ਦੀ ਗੱਲ ਦਸਦੇ ਹੋਏ ਅੱਜ ਇਥੇ ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ ਵਿਖੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ  ਕਿਹਾ ਕਿ ਅਫ਼ਗਾਨ ਰਾਸ਼ਟਰਪਤੀ ਨੂੰ ਚਾਹੀਦਾ ਹੈ ਕਿ ਘੱਟ ਗਿਣਤੀਆਂ 'ਤੇ ਕੀਤੇ ਗਏ ਇਸ ਹਮਲੇ 'ਚ ਸ਼ਾਮਲ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰ ਕੇ ਬਾਜ਼ਾਰ ਦੇ ਚੌਕ 'ਚ ਗੋਲੀ ਮਾਰੀ ਜਾਵੇ।

ਸ਼ਾਹੀ ਇਮਾਮ ਨੇ ਕਿਹਾ ਕਿ ਅਫ਼ਗ਼ਾਨਿਸਤਾਨ  ਦੇ ਘੱਟ ਗਿਣਤੀਆਂ ਨਾਲ ਹੋਈ ਇਸ ਸੱਭ ਤੋਂ ਵੱਡੀ ਘਟਨਾ ਨੇ ਅਫ਼ਗ਼ਾਨੀਆਂ ਦੇ ਇਤਿਹਾਸ 'ਚ ਕਾਲਾ ਪੰਨਾ ਜੋੜ ਦਿਤਾ ਹੈ ਜੋ ਕਿ ਕਦੇ ਮਿਟ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਇਸ ਹਮਲੇ 'ਚ ਅਫ਼ਗ਼ਾਨਿਸਤਾਨ ਦੇ ਸਿੱਖ ਨੇਤਾ ਅਵਤਾਰ ਸਿੰਘ ਖ਼ਾਲਸਾ ਸਮੇਤ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਅਵਤਾਰ ਸਿੰਘ ਦਾ ਪੁੱਤਰ ਵੀ ਗੰਭੀਰ ਰੂਪ 'ਚ ਜ਼ਖ਼ਮੀ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਅਤਿਵਾਦੀ ਜਦੋਂ ਵੀ ਕਿਸੇ ਧਾਰਮਕ ਨੇਤਾ 'ਤੇ ਜਾਂ ਕਿਸੇ ਧਾਰਮਕ ਥਾਂ 'ਤੇ ਹਮਲਾ ਕਰਦੇ ਹਨ ਤਾਂ ਉਨ੍ਹਾਂ ਦਾ ਟੀਚਾ ਜਨਤਾ 'ਚ ਦਰਾੜ ਪਾਉਣਾ ਹੁੰਦਾ ਹੈ।