ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਸਿੱਖ ਆਈ.ਐੱਸ.ਆਈ ਦੇ ਨਿਸ਼ਾਨੇ ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਈ.ਐਸ.ਆਈ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਸਿੱਖਾਂ ਨੂੰ ਨਸਲੀ ਤੌਰ ਤੇ ਖਤਮ ਕਰਨ ਲਈ ਵੱਡੇ ਪੱਧਰ ਤੇ ਨਿਯਮਬੱਧ ਕਾਰਵਾਈਆਂ ਕਰ ...

Injured people being treated in hospital

ਲਾਹੌਰ (ਪਾਕਿਸਤਾਨ), 2 ਜੁਲਾਈ - ਆਈ.ਐਸ.ਆਈ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਸਿੱਖਾਂ ਨੂੰ ਨਸਲੀ ਤੌਰ ਤੇ ਖਤਮ ਕਰਨ ਲਈ ਵੱਡੇ ਪੱਧਰ ਤੇ ਨਿਯਮਬੱਧ ਕਾਰਵਾਈਆਂ ਕਰ ਰਿਹਾ ਹੈ। ਐਤਵਾਰ ਨੂੰ ਜਦੋਂ ਸਿੱਖਾਂ ਅਤੇ ਹਿੰਦੂਆਂ ਦਾ ਇਕ ਕਾਫਿਲਾ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣ ਲਈ ਨਨਗਰਹਾਰ ਦੇ ਪੂਰਬੀ ਸੂਬੇ ਵੱਲ ਜਾ ਰਿਹਾ ਸੀ ਤਾਂ ਉਨਾਂ ਦੇ ਕਾਫਿਲੇ 'ਤੇ ਆਤਮਘਾਤੀ ਹਮਲਾਵਰ ਨੇ ਹਮਲਾ ਕਰ ਦਿੱਤਾ ਜਿਸ ਵਿਚ 19 ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਵਿਚ ਮਰਨ ਵਾਲਿਆਂ ਵਿਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਸ਼ਾਮਿਲ ਸਨ।

ਇਹਨਾਂ ਵਿਚ ਅਫਗਾਨਿਸਤਾਨ ਦੀਆਂ ਸੰਸਦੀ ਚੋਣਾਂ ਵਿਚ ਹਿੱਸਾ ਲੈਣ ਜਾ ਰਹੇ ਘੱਟ ਗਿਣਤੀ ਦੇ ਇਕੋ-ਇਕ ਉਮੀਦਵਾਰ ਅਵਤਾਰ ਸਿੰਘ ਖਾਲਸਾ, ਕਾਰਜ-ਕਰਤਾ ਰਵੇਲ ਸਿਂਘ, ਸਿੱਖ ਭਾਈਚਾਰੇ ਦੇ ਬੁਲਾਰੇ ਇਕਬਾਲ ਸਿੰਘ ਅਤੇ ਸ਼ਾਂਤੀ ਕਾਰਕੁਨ ਅਨੂਪ ਸਿੰਘ ਸ਼ਾਮਿਲ ਸਨ। ਇਸ ਸ਼ਰਮਨਾਕ ਘਟਨਾ ਨੂੰ ਕਥਿਤ ਤੌਰ ਤੇ ਤਾਲਿਬਾਨ ਨੇ ਪਾਕਿਸਤਾਨ ਦੀ ਏਜੰਸੀ ਆਈ.ਐਸ.ਆਈ ਦੀ ਸ਼ਹਿ ਤੇ ਅੰਜਾਮ ਦਿੱਤਾ ਜਿਸ ਦੀ ਸਿੱਖ ਭਾਈਚਾਰੇ ਅਤੇ ਬਾਕੀ ਸਮਾਜ ਦੇ ਲੋਕਾਂ ਵੱਲੋਂ ਸਖਤ ਨਿੰਦਾ ਕੀਤੀ ਜਾ ਰਹੀ ਹੈ।

ਮਨਜੀਤ ਸਿੰਘ ਜੀ.ਕੇ, ਪ੍ਰਧਾਨ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ, ਨੇ ਆਪਣੇ ਟਵੀਟ ਵਿਚ ਕਿਹਾ ਕਿ  “ਮੈ ਅੱਤਵਾਦੀਆਂ ਵੱਲੋਂ ਕੀਤੇ ਇਸ ਵਹਿਸ਼ੀ ਹਮਲੇ  ਦੀ ਸਖਤ ਨਿੰਦਾ ਕਰਦਾ ਹਾਂ ਜਿਸ ਵਿਚ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਸਿੱਖ ਨੇਤਾ ਮਾਰੇ ਗਏ। ਮੈਂ ਸੁਸ਼ਮਾ ਸਵਰਾਜ ਜੀ ਨੂੰ ਅਰਜ਼ ਕਰਦਾ ਹਾਂ ਕਿ ਇਸ ਮੁੱਦੇ ਤੇ ਕਾਰਵਾਈ ਕੀਤੀ ਜਾਵੇ ਅਤੇ ਇਹ ਭਰੋਸਾ ਦਿਵਾਇਆ ਜਾਵੇ ਕਿ ਲਾਂਸ਼ਾਂ ਸੰਬੰਧੀਆਂ ਤੱਕ ਪਹੁੰਚ ਜਾਣ॥ ਅਫਗਾਸਿਤਾਨ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਜੰਗ ਕਰਕੇ ਜ਼ਿਆਦਾਤਰ ਅਫਗਾਨੀ ਸਿੱਖ ਭਾਰਤ ਵਿੱਚ ਮਾਈਗਰੇਟ ਹੋ ਚੁੱਕੇ ਹਨ।

ਭਾਰਤ ਵਿਚ ਸਿੱਖ ਨੇਤਾ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਰਹਿ ਰਹੇ ਸਿੱਖਾਂ ਅਤੇ ਹਿੰਦੂਆਂ ਦੀ ਹਾਲਤ ਬਾਰੇ ਕਈ ਵਾਰ ਚਿੰਤਾ ਜਤਾ ਚੁੱਕੇ ਹਨ ਜੋ ਬਾਰ-ਬਾਰ ਅੱਤਵਾਦੀਆਂ ਅਤੇ ਪਾਕਿਸਤਾਨ ਦੀ ਖੂਫੀਆ ਏਜੰਸੀ ਦੇ ਨਿਸ਼ਾਨੇ ਤੇ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਜਲਾਲਾਬਾਦ ਹਮਲੇ ਤੇ ਜੋਰਦਾਰ ਪ੍ਰਤੀਕਿਿਰਆ ਕਰਦਿਆਂ ਕਿਹਾ ਕਿ “ਮੈਂ ਸੁਸ਼ਮਾ ਸਵਰਾਜ ਨੂੰ ਬੇਨਤੀ ਕਰਦਾ ਹਾਂ ਕਿ ਉਹ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਰਹਿ ਰਹੇ ਸਿੱਖਾਂ ਅਤੇ ਹਿੰਦੂਆਂ ਦੀ ਸੁਰੱਖਿਆ ਦਾ ਮੁੱਦਾ ਅੰਤਰ-ਰਾਸ਼ਟਰੀ ਸਤਰ ਤੱਕ ਲੈ ਕੇ ਜਾਣ।” ਅਵਤਾਰ ਸਿੰਘ ਖਾਲਸਾ ਜੋ ਇਸ ਹਮਲੇ ਵਿਚ ਮਾਰੇ ਗਏ ਹਨ, ਉਹ ਅੱਗੇ ਆ ਰਹੀਆਂ ਸੰਸਦੀ ਚੋਣਾਂ ਵਿਚ ਹਿੱਸਾ ਲੈਣ ਵਾਲੇ ਘੱਟ ਗਿਣਤੀ ਵਿਚੋਂ ਇਕਲੋਤੇ ਨੇਤਾ ਸਨ।

ਪਰਵੀਜ ਕਾਵਾ, ਅਫਗਾਨਿਸਤਾਨ ਦੇ ਪ੍ਰਸਿੱਧ ਪੱਤਰਕਾਰ ਅਤੇ ਲੇਖਕ ਨੇ ਟਵੀਟ ਕਰਦਿਆਂ ਕਿਹਾ ਕਿ “ਹੁਣ ਸਾਡੇ ਅਵਤਾਰ ਸਿੰਘ ਸੰਸਦ ਦੀ ਦੋੜ ਵਿਚ ਸ਼ਾਮਿਲ ਨਹੀਂ ਹੋਣਗੇ।ਉਹਨਾਂ ਨੂੰ, 9 ਹੋਰ ਅਫਗਾਨੀ ਸਿੱਖਾਂ ਅਤੇ 9 ਹੋਰਾਂ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਹੈ।ਕੁੱਲ 19 ਲੋਕਾਂ ਨੇ ਇਸ ਨਨਗਰਹਾਰ ਇਲਾਕੇ ਦੇ ਹਮਲੇ ਵਿਚ ਆਪਣੀ ਜਾਨ ਗਵਾ ਲਈ।” ਇਕ ਅੰਦਾਜ਼ੇ ਅਨੁਸਾਰ, 1970 ਵਿਚ ਅਫਗਾਨਿਸਤਾਨ ਵਿਚ ਸਿੱਖਾਂ ਅਤੇ ਹਿੰਦੂਆਂ ਦੀ ਗਿਣਤੀ 80,000 ਤੋਂ ਜ਼ਿਆਦਾ ਸੀ ਜੋ ਹੁਣ ਘੱਟ ਕੇ 1000 ਦੇ ਆਸ-ਪਾਸ ਰਹਿ ਗਈ ਹੈ।

ਪਾਕਿਸਤਾਨ ਵਿਚ ਵੀ ਸਿੱਖਾਂ ਅਤੇ ਹਿੰਦੂਆਂ ਦੀ ਹਾਲਤ ਕਾਫੀ ਨਾਜ਼ੁਕ ਹੈ, ਖਾਸ ਕਰਕੇ ਉਹਨਾਂ ਦੀ ਜੋ ਅਫਗਾਨਿਸਤਾਨ ਸਰਹੱਦ ਨਾਲ ਲੱਗਦੇ ਇਲਾਕੇ ਵਿਚ ਰਹਿੰਦੇ ਹਨ। 1 ਮਹੀਨਾ ਪਹਿਲਾਂ ਹੀ, ਮਹੱਤਵਪੂਰਨ ਸਿੱਖ ਨੇਤਾ ਚਰਨਜੀਤ ਸਿੰਘ ਸਾਗਰ ਦੀ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੇੇ ਖੈਬਰ ਪਖਤੂਨਖਵਾ ਇਲਾਕੇ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਰਹਿ ਰਹੇ ਸਿੱਖਾਂ ਅਤੇ ਹਿੰਦੂਆਂ ਤੇ ਬਹੁਤੇ ਹਮਲੇ ਪਾਕਿਸਤਾਨ ਦੀ ਏਜੰਸੀ ਆਈ.ਐਸ.ਆਈ ਦੀ ਸ਼ਹਿ ਤੇ ਹੁੰਦੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਹਨਾਂ ਦੇ ਭਾਰਤ ਨਾਲ ਗੂਹੜੇ ਸੰਬੰਧ ਹਨ।