ਬੇਟ ਇਲਾਕੇ ਤੋਂ ਮੁੱਲਾਂਪੁਰ ਤੇ ਮੁੱਲਾਂਪੁਰ ਤੋਂ ਅੱਗੇ ਹੋ ਰਹੀ ਹੈ ਨਸ਼ੇ ਦੀ ਸਪਲਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਚਾਹੇ ਨਸ਼ੇ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਨਸ਼ਾ ਤਸਕਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਪ੍ਰਸਤਾਵ ਪਾਸ ਕਰ ਦਿਤਾ.........

Drugs

ਮੁੱਲਾਂਪੁਰ ਦਾਖਾ : ਪੰਜਾਬ ਸਰਕਾਰ ਵਲੋਂ ਚਾਹੇ ਨਸ਼ੇ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਨਸ਼ਾ ਤਸਕਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਪ੍ਰਸਤਾਵ ਪਾਸ ਕਰ ਦਿਤਾ ਗਿਆ ਹੈ ਪਰ ਪਿਛਲੇ ਸਮੇਂ ਤੋਂ ਜਿਹੜੇ ਨਸ਼ਾ ਤਸਕਰ ਇਲਾਕੇ ਅੰਦਰ ਨਸ਼ੇ ਦਾ ਧੰਦਾ ਜਮਾ ਕੇ ਬੈਠੇ ਹੋਏ ਹਨ, ਉਨ੍ਹਾਂ ਵਿਰੁਧ ਪੁਲਿਸ ਵਲੋਂ ਅੱਜ ਤਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਹਾਲੇ ਵੀ ਬੇਖੌਫ ਅਪਣੇ ਧੰਦੇ ਨੂੰ ਚਲਾ ਰਹੇ ਹਨ।

ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸਥਾਨਕ ਸ਼ਹਿਰ ਅੰਦਰ ਨਸ਼ੇ ਦਾ ਧੰਦਾ ਕਰਨ ਵਾਲੇ ਬੇਟ ਇਲਾਕੇ ਤੋਂ ਨਸ਼ਾ ਲੈ ਕੇ ਆਉਦੇ ਹਨ ਅਤੇ ਫਿਰ ਇਥੋਂ ਹੀ ਅੱਗੇ ਕਈ ਪਿੰਡਾਂ ਅਤੇ ਸ਼ਹਿਰ ਦੇ ਨਸ਼ੇੜੀਆਂ ਨੂੰ ਨਸ਼ਾ ਸਪਲਾਈ ਕਰ ਰਹੇ ਹਨ ਅਤੇ ਜ਼ਿਆਦਾਤਰ ਨਸ਼ਾ ਤਸਕਰਾਂ ਵਿਰੁਧ ਥਾਣਾ ਦਾਖਾ ਵਿਖੇ ਪਹਿਲਾਂ ਵੀ ਮੁਕੱਦਮੇ ਦਰਜ ਹਨ ਜਿਸ ਕਾਰਨ ਪੁਲਿਸ ਪ੍ਰਸ਼ਾਸਨ ਵੀ ਇਨ੍ਹਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ

ਕਿ ਕਿਹੜਾ ਨਸ਼ਾ ਤਸਕਰ ਕਿਥੇ ਨਸ਼ਾ ਵੇਚ ਰਿਹਾ ਹੈ ਪਰ ਪੁਲਿਸ ਨਫਰੀ ਦੀ ਘਾਟ ਜਾਂ ਕੰਮ ਦੇ ਬੋਝ ਕਾਰਨ ਹਾਲੇ ਤਕ ਨਸ਼ਾ ਤਸਕਰਾਂ ਤਕ ਪਹੁੰਚਣ ਵਿਚ ਸਫ਼ਲ ਨਹੀਂ ਹੋ ਸਕੀ। ਇਹ ਵੀ ਪਤਾ ਲੱਗਾ ਹੈ ਕਿ ਉਕਤ ਨਸ਼ਾ ਤਸਕਰਾਂ ਵਲੋਂ ਵੀ ਨਸ਼ੇ ਦੇ ਤਿਆਰ ਟੀਕੇ ਵੇਚੇ ਜਾ ਰਹੇ ਹਨ।