Pubg ਖੇਡਦੇ ਨਾਬਾਲਿਕ ਨੇ ਉਡਾਏ 16 ਲੱਖ ਰੁਪਏ, ਪਿਤਾ ਨੇ ਲਿਆ ਵੱਡਾ ਐਕਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਤਾ ਨੇ ਉਸ ਦੇ ਭਵਿਖ ਲਈ ਜੋ ਪੈਸੇ ਜੋੜ ਕੇ ਰੱਖੇ ਸਨ ਉਸ ਨੇ ਉਹ ਗੇਮ ਵਿਚ ਉਡਾ ਦਿੱਤੇ।

Photo

ਖਰੜ : ਅੱਜ ਦੀ ਪੀੜੀ ਆਪਣਾ ਜ਼ਿਆਦਾਤਰ ਸਮਾਂ ਫੋਨ ਤੇ ਗੇਮਾਂ ਖੇਡ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਕਰ ਕੇ ਗੁਜਾਰਦੀ ਹੈ। ਪਰ ਹਾਲ ਹੀ ਵਿਚ ਇਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਜਿਸ ਨੇ ਗੇਮ ਖੇਡਦੇ ਦੌਰਾਨ ਆਪਣੇ ਪਰਿਵਾਰ ਦੇ 16 ਲੱਖ ਰੁਪਏ ਉਡਾ ਦਿੱਤੇ, ਦਰਅਸਲ ਇਹ ਖਰੜ ਦੇ ਇਕ ਨਾਬਾਲਿਕ ਲੜਕੇ ਨੇ ਅੱਜ ਦੇ ਸਮੇਂ ਦੀ ਮਸ਼ਹੂਰ ਗੇਮ Pubg ਵਿਚ ਇਕ ਮਹੀਨੇ ਵਿਚ ਮਾਸਟਰੀ ਕਰਨ ਲਈ ਗੇਮ ਅੰਦਰ ਵਰਚੂਅਲ ਬਾਰੂਦ, ਪਾਸ ਤੇ ਆਰਟੀਲਰੀ ਖਰੀਦੀ।

ਦੱਸ ਦੱਈਏ ਕਿ 17 ਸਾਲਾ ਇਸ ਨੌਜਵਾਨ ਦੇ ਵੱਲ਼ੋਂ ਆਪਣੇ ਪਰਿਵਾਰ ਨੂੰ ਪੜ੍ਹਾਈ ਦਾ ਹਵਾਲਾ ਦੇ ਕੇ ਮੋਬਾਇਲ ਫੋਨ ਦੀ ਵਰਤੋਂ ਕਰਦਾ ਸੀ। ਇਸ ਲੜਕੇ ਵੱਲੋਂ ਤਿੰਨ ਬੈਂਕ ਖਾਤਿਆਂ ਦੀ ਵਰਤੋਂ ਕਰ ਗੇਮ ਚ ਖ੍ਰੀਦਦਾਰੀ ਕੀਤੀ ਸੀ ਅਤੇ ਆਪਣੇ ਟੀਮ ਮੈਂਬਰਾਂ ਨੂੰ ਵੀ ਕਰਵਾਈ। ਉਧਰ ਪਰਿਵਾਰ ਨੂੰ ਇਸ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਉਨ੍ਹਾਂ ਨੇ ਬੈਂਕ ਸਟੇਟਮੈਂਟਾਂ ਦੇਖੀਆਂ।

ਲੜਕੇ ਨੇ ਆਪਣੀ ਮਾਤਾ ਦੇ ਪੀਐਫ ਖਾਤੇ ਵਿਚੋਂ ਵੀ 2 ਲੱਖ ਰੁਪਏ ਤੇ ਆਪਣੇ ਬੈਂਕ ਅਕਾਊਂਟ 'ਚੋਂ ਵੀ ਪੈਸੇ ਖਰਚ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਹੁਣ ਲੜਕੇ ਦੇ ਪਿਤਾ ਨੇ ਉਸ ਦੀ ਇਸ ਹਰਕਤ ਤੋਂ ਤੰਗ ਆ ਕੇ ਉਸ ਨੂੰ ਇਕ ਦੁਕਾਨ ਤੇ ਕੰਮ ਕਰਨ ਲਗਾ ਦਿੱਤਾ ਹੈ। ਉਸ ਦੇ ਪਿਤਾ ਨੇ ਕਿਹਾ ਕਿ ਉਹ ਉਸ ਨੂੰ ਅਹਿਸਾਸ ਦਵਾਉਂਣਾ ਚਹਾਉਂਦੇ ਹਨ

ਕਿ ਪੈਸਾ ਕਮਾਉਂਣਾ ਕਿੰਨਾ ਔਖਾ ਹੈ। ਹੁਣ ਲੜਕੇ ਤੋਂ ਮੋਬਾਇਲ ਖੋਲ ਲਿਆ ਹੈ ਅਤੇ ਉਸ ਦੇ ਪਿਤਾ ਨੇ ਉਸ ਦੇ ਭਵਿਖ ਲਈ ਜੋ ਪੈਸੇ ਜੋੜ ਕੇ ਰੱਖੇ ਸਨ ਉਸ ਨੇ ਉਹ ਗੇਮ ਵਿਚ ਉਡਾ ਦਿੱਤੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।