ਸਰਕਾਰੀ ਵਿਭਾਗ 'ਚ ਬਿਜਲੀ ਦੀ ਦੁਰਵਰਤੋਂ, ਖਾਲੀ ਦਫ਼ਤਰ 'ਚ ਕੁਰਸੀਆਂ-ਟੇਬਲ ਲੈ ਰਹੇ AC ਤੇ ਪੱਖੇ ਦੀ ਹਵਾ

ਏਜੰਸੀ

ਖ਼ਬਰਾਂ, ਪੰਜਾਬ

ਇਸ ਵੇਲੇ ਪੰਜਾਬ ਅੰਦਰ ਬਿਜਲੀ ਦੀ ਖਪਤ ਦਾ ਅੰਕੜਾ 12651 ਮੈਗਾਵਾਟ ਹੈ

File Photo

ਮੁਕਤਸਰ ਸਾਹਿਬ (ਸੋਨੂੰ ਖੇੜਾ/ ਅਵਤਾਰ ਸਿੰਘ ) - ਪੰਜਾਬ ਅੰਦਰ ਬਿਜਲੀ ਦਾ ਸੰਕਟ ਹਾਲੇ ਵੀ ਬਰਕਰਾਰ ਹੈ ਕਿਉਂਕਿ ਹਰ ਖੇਤਰ ’ਚ ਬਿਜਲੀ ਦੇ ਕੱਟ ਲੱਗ ਰਹੇ ਹਨ। ਇਸ ਵੇਲੇ ਸੱਭ ਤੋਂ ਵੱਡੀ ਸਮੱਸਿਆ ਬਰਸਾਤ ਨਾ ਹੋਣ ਕਾਰਨ ਹਰ ਖੇਤਰ ’ਚ ਵਧਿਆ ਹੋਇਆ ਲੋਡ ਹੈ। ਇਸ ਵੇਲੇ ਪੰਜਾਬ ਅੰਦਰ ਬਿਜਲੀ ਦੀ ਖਪਤ ਦਾ ਅੰਕੜਾ 12651 ਮੈਗਾਵਾਟ ਹੈ। ਬਿਜਲੀ ਦੇ ਮਾਮਲੇ ’ਚ ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ।

ਇਹ ਵੀ ਪੜ੍ਹੋ - ਕੋਟਕਪੂਰਾ ਗੋਲੀਕਾਂਡ: ਐਸਆਈਟੀ ਕੋਲ ਭਾਈ ਪੰਥਪ੍ਰੀਤ ਸਮੇਤ 13 ਪੰਥਦਰਦੀਆਂ ਨੇ ਕਰਵਾਏ ਬਿਆਨ ਕਲਮਬੱਧ

ਪੰਜਾਬ ਭਰ 'ਚ ਲਗਾਤਾਰ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਹਨ, ਜਿਸ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ। ਇਸ ਦਾ ਕਾਰਨ ਬਿਜਲੀ ਦੀ ਲਗਾਤਾਰ ਵੱਧ ਰਹੀ ਮੰਗ ਅਤੇ ਥਰਮਲ ਪਲਾਂਟ ਤਲਵੰਡੀ ਸਾਬੋ ਦਾ ਬੰਦ ਹੋਣਾ ਦੱਸਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਸਾਰੇ ਸਰਕਾਰੀ ਅਦਾਰਿਆਂ ਅਤੇ ਦਫ਼ਤਰਾਂ 'ਚ ਏਸੀ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਗਈ ਸੀ ਪਰ ਸਰਕਾਰੀ ਬਾਬੂ ਇਨ੍ਹਾਂ ਹੁਕਮਾਂ ਨੂੰ ਛਿੱਕੇ ਟੰਗ ਸ਼ਰ੍ਹੇਆਮ ਧੱਜੀਆਂ ਉਡਾ ਰਹੇ ਹਨ। ਦਰਅਸਲ ਖ਼ਬਰ ਮੁਕਤਸਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਿਵਲ ਹਸਪਤਾਲ 'ਚ ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗਿਆਂ ਜਾ ਰਿਹਾ ਹੈ।

ਇਹ ਵੀ ਪੜ੍ਹੋ -  ਮਾਈਨਿੰਗ ਵਾਲੀਆਂ ਥਾਵਾਂ 'ਤੇ ਸੁਖਬੀਰ ਬਾਦਲ ਦਾ ਛਾਪਾ, ਬੀਬੀ ਨੇ ਵੀ ਰੋ-ਰੋ ਸੁਣਾਇਆ ਦੁਖੜਾ 

ਹਸਪਤਾਲ ਦੇ ਲਗਭਗ ਸਾਰੇ ਹੀ ਕਮਰਿਆਂ 'ਚ ਏਸੀ ਵੀ ਚੱਲ ਰਹੇ ਸਨ ਅਤੇ ਪੱਖੇ ਵੀ, ਇਹ ਵੇਖ ਕੇ ਹੋਰ ਵੀ ਹੈਰਾਨੀ ਹੋਈ ਕਿ ਕਈ ਕਮਰੇ ਖਾਲੀ ਪਏ ਸਨ ਅਤੇ ਟੇਬਲ ਤੇ ਕੁਰਸੀਆਂ ਏਸੀ ਦੀ ਹਵਾ ਖਾ ਰਹੀਆਂ ਸਨ। ਕੈਮਰੇ ਅੱਗੇ ਕੋਈ ਡਾਕਟਰ ਆਉਣ ਲਈ ਤਿਆਰ ਨਾ ਹੋਇਆ, ਸਾਡੇ ਪੱਤਰਕਾਰ ਨੇ ਕਈ ਡਾਕਟਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਉਹ ਕੈਮਰੇ ਦੀ ਅੱਖ ਤੋਂ ਬੱਚਦੇ ਨਜ਼ਰ ਆਏ, ਕਈਆਂ ਨੇ ਅਵਾ-ਤਵਾ ਵੀ ਬੋਲਿਆ।

ਇਸ ਬਾਰੇ ਸਰਕਾਰੀ ਪੱਖ ਜਾਨਣ ਲਈ ਜਦੋਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ 'ਚ ਪਹੁੰਚੇ ਤਾਂ ਉੱਥੇ ਆਦੇਸ਼ਾਂ ਦੀ ਇਨ-ਬਿਨ ਪਾਲਣੀ ਕੀਤੀ ਜਾ ਰਹੀ ਸੀ ਅਤੇ ਏਸੀ ਬੰਦ ਪਏ ਸਨ। ਡਿਪਟੀ ਕਮਿਸ਼ਨਰ ਅਰਵਿੰਦ ਕੁਮਾਰ ਨੇ ਭਰੋਸਾ ਦਿੱਤਾ ਕਿ ਜਿਹੜੇ ਲੋਕ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪੰਜਾਬ 'ਚ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਬਿਜਲੀ ਦੇ ਲੰਬੇ-ਲੰਬੇ ਕੱਟਾਂ ਅਤੇ ਅੱਤ ਦੀ ਪੈ ਰਹੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਆਮ ਲੋਕਾਂ ਸਮੇਤ ਵਿਰੋਧੀ ਪਾਰਟੀਆਂ ਸੜਕਾਂ 'ਤੇ ਉੱਤਰ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ।