ਬਹਿਬਲਕਲਾਂ ਗੋਲੀਕਾਂਡ ਮਾਮਲਾ : ਗਵਾਹਾਂ ਦੇ ਮੁੜ ਬਿਆਨ ਦਰਜ ਕਰਵਾਉਣ ਵਾਲੀ ਪਟੀਸ਼ਨ 'ਤੇ ਸੁਣਵਾਈ 21 ਜੁਲਾਈ ਤਕ ਟਲੀ
ਬਿਆਨਾਂ ਨਾਲ ਕਥਿਤ ਛੇੜ ਛਾੜ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਗਵਾਹਾਂ ਨੇ ਅਦਾਲਤ 'ਚ ਲਗਾਈ ਸੀ ਅਰਜ਼ੀ
representational Image
ਫ਼ਰੀਦਕੋਟ : ਬਹਿਬਲਕਲਾਂ ਗੋਲੀਕਾਂਡ ਦੇ ਗਵਾਹਾਂ ਵਲੋਂ ਮੁੜ ਤੋਂ ਬਿਆਨ ਦਰਜ ਕਰਵਾਉਣ ਲਈ ਅਰਜ਼ੀ ਲਗਾਈ ਗਈ ਸੀ ਜਿਸ 'ਤੇ ਸੁਣਵਾਈ 21 ਜੁਲਾਈ ਤਕ ਟਲ ਗਈ ਹੈ। ਫ਼ਰੀਦਕੋਟ ਅਦਾਲਤ ਵਿਚ ਹੁਣ 21 ਜੁਲਾਈ ਨੂੰ ਗਵਾਹਾਂ ਦੀ ਅਰਜ਼ੀ 'ਤੇ ਮੁੜ ਸੁਣਵਾਈ ਹੋਵੇਗੀ।
ਇਹ ਵੀ ਪੜ੍ਹੋ: ਲੁਧਿਆਣਾ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ, ਮੱਕੀ ਅਤੇ ਮੂੰਗੀ ਦੀ MSP ਸਬੰਧੀ ਹੋ ਰਹੀ ਵਿਚਾਰ-ਚਰਚਾ
ਜ਼ਿਕਰਯੋਗ ਹੈ ਕਿ ਬਹਿਬਲਕਲਾਂ ਗੋਲੀਕਾਂਡ ਦੇ ਕਰੀਬ 7 ਅਹਿਮ ਗਵਾਹਾਂ ਨੇ ਮਾਨਯੋਗ ਅਦਾਲਤ ਵਿਚ ਪਿਛਲੇ ਦਿਨੀਂ ਅਰਜ਼ੀ ਦਾਖ਼ਲ ਕਰ ਉਹਨਾਂ ਦੇ ਬਿਆਨ ਮੁੜ ਤੋਂ ਕਰਵਾਏ ਜਾਣ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਦੇ ਪਹਿਲਾਂ ਦਰਜ ਬਿਆਨਾਂ ਨਾਲ ਕਥਿਤ ਛੇੜ ਛਾੜ ਕੀਤੇ ਜਾਣ ਦੀ ਗੱਲ ਕਹੀ ਸੀ।
ਗਵਾਹਾਂ ਦੀ ਇਸ ਅਪੀਲ ਨੂੰ ਧਿਆਨ ਵਿਚ ਰਖਦਿਆਂ ਹੋਇਆਂ ਮਾਨਯੋਗ ਅਦਾਲਤ ਅੱਜ ਲਈ ਐਸ.ਐਚ.ਓ. ਥਾਣਾ ਬਾਜਾਖਾਨਾ ਨੂੰ ਸਟੇਟਸ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਸੀ ਪਰ ਅੱਜ ਇਸ ਮਾਮਲੇ ਵਿਚ ਸੁਣਵਾਈ ਦੌਰਾਨ ਅਗਲੀ ਤਰੀਕ 21 ਜੁਲਾਈ ਰੱਖੀ ਗਈ ਹੈ।