ਕੇਜਰੀਵਾਲ 70 ਸਾਲਾਂ ਦੇ ਇਤਿਹਾਸ 'ਚ ਪਹਿਲਾ ਮੁੱਖ ਮੰਤਰੀ ਜਿਹਨੇ ਮਾਫ਼ੀ ਮੰਗੀ: ਮਜੀਠੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਸ਼ਿਆਰਪੁਰ ਵਿਖੇ ਅਕਾਲੀ ਦਲ ਦੀ ਇਕ ਵਿਸ਼ੇਸ ਮੀਟਿੰਗ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪ੍ਰਧਾਨਗੀ ਹੇਠ ਹੋਈ.............

Bikram Singh Majithia With Shiromani Akali Dal Leadership

ਹੁਸ਼ਿਆਰਪੁਰ : ਹੁਸ਼ਿਆਰਪੁਰ ਵਿਖੇ ਅਕਾਲੀ ਦਲ ਦੀ ਇਕ ਵਿਸ਼ੇਸ ਮੀਟਿੰਗ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਜੋਰਾਂ-ਸ਼ੋਰਾਂ ਨਾਲ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਲਈ ਫਸਲਾਂ ਦੇ ਸਮਰਥਨ ਮੁੱਲ ਚ ਜੋ ਵਾਧਾ ਕੀਤਾ ਹੈ, ਉਹ ਪਿਛਲੀਆੰ ਸਰਕਾਰਾਂ ਨਹੀਂ ਕਰ ਸਕੀਆਂ। ਉਨ੍ਹਾਂ ਕਿਹਾ ਕਿ ਐਨਡੀਏ ਸਰਕਾਰ ਸ਼੍ਰੀ ਮੋਦੀ ਦੀ ਅਗੁਵਾਈ ਹੇਠ ਵੱਡੀ ਜਿੱਤ ਪ੍ਰਾਪਤ ਕਰੇਗੀ। 

ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਤੰਜ ਕਸਦੇ ਹੋਏ ਕਿਹਾ ਕਿ ਉੱਹ ਜਿਸ ਹਲਕੇ 'ਚ ਵੀ ਪ੍ਰਚਾਰ ਕਰਨ ਜਾਂਦੇ ਹਨ ਉੁਹੀ ਉਮੀਦਵਾਰ ਚੋਣ ਹਾਰ ਜਾਂਦਾ ਹੈ। ਪੰਜਾਬ ਦੇ ਚਾਰ ਹਲਕਿਆਂ ਦਾ ਦੌਰਾ ਕੀਤਾ ਚਾਰੇ ਉਮੀਦਵਾਰ ਚੋਣ ਹਾਰ ਗਏ।  ਆਮ ਆਦਮੀ ਪਾਰਟੀ ਬਾਰੇ ਉੱਨਾਂ ਕਿਹਾ ਕਿ ਪਿਛਲੇ 70 ਸਾਲਾਂ ਦੇ ਇਤਿਹਾਸ ਵਿੱਚ ਅਰਵਿੰਦ ਕੇਜਰੀਵਾਲ ਪਹਿਲਾ ਮੁੱਖ ਮੰਤਰੀ ਹੈ ਜਿਸ ਨੇ ਮੇਰੇ ਵਰਗੇ ਕੈਬਨਿੱਟ ਮੰਤਰੀ ਕੋਲੋਂ ਮਾਫ਼ੀ ਮੰਗੀ ਹੋਵੇ। ਉਨ੍ਹਾਂ ਕਿਹਾ ਕਿ ਉਹ ਕੇਜਰੀਵਾਲ ਦੀ ਤਾਰੀਫ਼ ਨਹੀਂ ਕਰ ਰਹੇ ਬਲਕਿ ਝੂਠੇ ਬੰਦੇ ਬਾਰੇ ਇਹ ਕਹਿ ਰਹੇ ਨੇ ਕਿ 'ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ'।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਸਰਕਾਰ ਦੀ ਬੀ ਟੀਮ ਹੈ ਜਿਸਦੇ ਪੱਲੇ ਹੁਣ ਕੁਝ ਨਹੀਂ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹਰ ਮਹੀਨੇ ਅਕਾਲੀ ਦਲ ਦੀ ਬੈਠਕ ਸੱਦੀ ਜਾਵੇ ਤੇ ਰਜਿਸਟਰ 'ਤੇ ਐਂਟਰੀ ਕੀਤੀ ਜਾਵੇ। ਅਗਰ ਕੋਈ ਅਹੁਦੇਦਾਰ ਤਿੰਨ ਬੈਠਕਾਂ 'ਚ ਲਗਾਤਾਰ ਨਹੀਂ ਆਉਂਦਾ ਤਾਂ ਉਸ ਦਾ ਧਨਵਾਦ ਕਰ ਦਿਤਾ ਜਾਵੇ ਤੇ ਉਸ ਦੀ ਜ਼ਿੰਮੇਵਾਰੀ ਕਿਸੇ ਹੋਰ ਮਿਹਨਤੀ ਵਰਕਰ ਨੂੰ ਦਿਤੀ ਜਾਵੇ।

ਬੈਠਕ ਵਿਚ ਜ਼ਿਲ੍ਹਾ ਪ੍ਰਧਾਨ ਭਲੇਵਾਲ ਰਾਠਾਂ, ਜੈਨਕੋ ਦੇ ਸਾਬਕਾ ਚੇਅਰਮੈਨ ਜਤਿੰਦਰ ਸਿੰਘ ਲਾਲੀ ਬਾਜਵਾ, ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਜੌਹਲ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਅਕਾਲੀ ਨੇਤਾ ਤੇ ਮੌਜੂਦਾ ਐਮਸੀ ਮਨਜੀਤ ਸਿੰਘ ਰਾਏ ਆਦਿ ਹਾਜ਼ਰ ਸਨ।