Jalandhar News: ਅਚਾਨਕ ਬਲਦੀ ਚਿਖਾ 'ਚ ਇਕ ਵਿਅਕਤੀ ਨੇ ਮਾਰੀ ਛਾਲ, 70 ਫੀਸਦੀ ਤੱਕ ਝੁਲਸਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jalandhar News: ਮਾਨਸਿਕ ਤੌਰ 'ਤੇ ਹੈ ਪਰੇਸ਼ਾਨ

Suddenly, a person jumped into the burning fire Jalandhar

Suddenly, a person jumped into the burning fire Jalandhar: ਜਲੰਧਰ ਦੇ ਪਿੰਡ ਜੰਡਿਆਲਾ ਮੰਜਕੀ ਨੇੜਲੇ ਪਿੰਡ ਸਮਰਾਏ ਵਿੱਚ ਸਥਿਤ ਸ਼ਮਸ਼ਾਨਘਾਟ ਵਿੱਚ ਇੱਕ ਵਿਅਕਤੀ ਨੇ ਅਚਾਨਕ ਬਲਦੀ ਚਿਤਾ ਵਿੱਚ ਛਾਲ ਮਾਰ ਦਿੱਤੀ। ਅੱਗ ਲੱਗਣ ਕਾਰਨ ਵਿਅਕਤੀ 70 ਫੀਸਦੀ ਸੜ ਗਿਆ। ਸੜਨ ਵਾਲੇ ਵਿਅਕਤੀ ਦੀ ਪਛਾਣ 50 ਸਾਲਾ ਬਹਾਦਰ ਸਿੰਘ ਪੁੱਤਰ ਰਾਮਪਾਲ ਵਾਸੀ ਪਿੰਡ ਸਮਰਾਏ ਨੇੜੇ ਜੰਡਿਆਲਾ ਮੰਜਕੀ ਵਜੋਂ ਹੋਈ ਹੈ।

 ਇਹ ਵੀ ਪੜ੍ਹੋ: American Airlines: ਚੱਲਦੇ ਜਹਾਜ਼ ਵਿਚ ਲੜਕੇ ਨੇ ਉਤਾਰ ਦਿਤੇ ਆਪਣੇ ਕੱਪੜੇ, ਫਿਰ ਫਲਾਈਟ ਵਿਚ ਕੀਤੀਆਂ ਗਲਤ ਹਰਕਤਾਂ

ਜਾਣਕਾਰੀ ਅਨੁਸਾਰ ਪਿੰਡ ਦੇ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਉਸ ਨੂੰ ਬਲਦੀ ਚਿਖਾ 'ਚੋਂ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਹਾਦਰ ਸਿੰਘ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ।

 ਇਹ ਵੀ ਪੜ੍ਹੋ: Chandigarh News: NRI ਤੋਂ ਪੈਸੇ ਵਸੂਲਣ ਵਾਲਾ ਚੰਡੀਗੜ੍ਹ ਪੁਲਿਸ ਦਾ ਕਾਂਸਟੇਬਲ ਗ੍ਰਿਫਤਾਰ

ਕੱਲ੍ਹ ਪਿੰਡ ਦੀ ਇੱਕ ਔਰਤ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਬਹਾਦਰ ਸਿੰਘ ਉਸ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਗਿਆ ਸੀ। ਲੋਕਾਂ ਦਾ ਕਹਿਣਾ ਹੈ ਕਿ ਪਤਾ ਨਹੀਂ ਕਿਉਂ ਉਹ ਅਚਾਨਕ ਬਲਦੀ ਅੱਗ ਵਿੱਚ ਛਾਲ ਮਾਰ ਗਿਆ। ਇਸ ਮਾਮਲੇ ਸਬੰਧੀ ਡਾਕਟਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Suddenly, a person jumped into the burning fire Jalandhar, stay tuned to Rozana Spokesman)