ਦਿੱਲੀ ਬਾਰਡਰ ’ਤੇ ਸੱਪ ਦੇ ਡੰਗਣ ਕਾਰਨ ਪਿੰਡ ਮੱਤੜ ਦੇ ਕਿਸਾਨ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਜਾਈਂ ਨਹੀਂ ਜਾਣਗੀਆਂ ਦੇਸ਼ ਦੇ ਕਿਸਾਨਾਂ ਦੀਆਂ ਸ਼ਹਾਦਤਾਂ: ਲਖਵਿੰਦਰ ਔਲਖ

A farmer of village Mattar died due to snake bite at Delhi border

 

ਕਾਲਾਂਵਾਲੀ (ਸੁਰਿੰਦਰ ਪਾਲ ਸਿੰਘ): ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ( Farmer Protest) ਵਿੱਚ ਪਿੰਡ ਮੱਤੜ (ਸਿਰਸਾ) ਦੇ ਕਿਸਾਨ ਦਰਸ਼ਨ ਸਿੰਘ ਜੋ ਕਿ ਟਿਕਰੀ ਬਾਰਡਰ ਉੱਤੇ ਬਿਜਲੀ ਦੇ ਖੰਭਾ ਨੰਬਰ 70 ਦੇ ਟੈਂਟ ਵਿੱਚ ਰਹਿੰਦੇ ਸਨ ਜਿਥੇ ਉਨ੍ਹਾਂ ਦੀ ਜ਼ਹਿਰੀਲੇ ​(Farmer died due to snake bite)  ਸੱਪ ਦੇ ਡੰਗਣ ਕਾਰਨ ਮੌਤ ਹੋ ਗਈ ਸੀ।

 

ਉਸਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਭਾਰਤੀ ਕਿਸਾਨ ਏਕਤਾ ਦੇ ਪ੍ਰਦੇਸ਼ ਪ੍ਰਧਾਨ ਲਖਵਿੰਦਰ ਸਿੰਘ ਔਲਖ ਆਪਣੇ ਸਾਥੀਆਂ ਸਮੇਤ ਪਿੰਡ ਮੱਤੜ ਪੁੱਜੇ। ਇਸ ਮੌਕੇ ਕਿਸਾਨ ਨੇਤਾ ਲਖਵਿੰਦਰ ਸਿੰਘ ਔਲਖ ਨੇ ​(Farmer died due to snake bite)  ਦੱਸਿਆ ਕਿ ਪਿੰਡ ਮੱਤੜ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਰਸ਼ਨ ਸਿੰਘ ਪੁੱਤਰ ਦਰਬਾਰਾ ਸਿੰਘ ਦਾ ਸਮੁੱਚਾ ਪਰਿਵਾਰ ਸ਼ੁਰੂ ਤੋ ਹੀ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਸ਼ੋਕ ਗ੍ਰਸਤ ਪਰਿਵਾਰ ਨੂੰ ਮਿਲਕੇ ਕਿਸਾਨ ਯੂਨੀਅਨ ਵਲੋ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ। 

 ਹੋਰ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਇਜਲਾਸ: ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਕਾਰਵਾਈ 11 ਵਜੇ ਤੱਕ ਮੁਲਤਵੀ

 

ਧਿਆਨ ਰਹੇ ਕਿ ਪਿੰਡ ਮੱਤੜ ਦਾ ਵਸਨੀਕ ਕਿਸਾਨ ਦਰਸ਼ਨ ਸਿੰਘ ਦਿੱਲੀ ਵਿਖੇ ਟਿਕਰੀ ਬਾਰਡਰ ਤੇ ਬਿਜਲੀ ਦੇ ਖੰਭਾ ਨੰਬਰ 70 ਦੇ ਟੇਂਟ ਵਿੱਚ ਰਹਿ ਰਿਹਾ ਸੀ ਜਿਥੇ 27 ਅਗਸਤ ਨੂੰ ਉਸਨੂੰ ਜ਼ਹਰੀਲੇ ਸੱਪ ਨੇ ਡੰਗ ਲਿਆ ਸੀ ਤੇ ਪਰਿਵਾਰ ਉਸਨੂੰ ਸਿਰਸਾ ਲੈ ਆਇਆ ਜਿੱਥੇ ਉਸਦੀ 28 ਅਗਸਤ ਨੂੰ ਮੌਤ  ​(Farmer died due to snake bite)  ਹੋ ਗਈ।

 

ਮ੍ਰਿਤਕ ਕਿਸਾਨ ਦੇ ਘਰ ਅਫਸਸੋ ਲਈ ਪੁੱਜੇ ਔਲਖ ਨੇ ਕਿਹਾ ਕਿ ਮੋਦੀ ਸਰਕਾਰ ਪਤਾ ਨਹੀਂ ਸਾਡੇ ਕਿਸਾਨ ਸਾਥੀਆਂ ਦੀ ਸ਼ਹਾਦਤ ਹੋਰ ਲਵੇਂਗੀ? ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਕਿਸਾਨਾਂ ਦੀ ਘਰ ਵਾਪਸੀ ਨਹੀਂ  ​(Farmer died due to snake bite)  ਹੋਵੇਗੀ।

 ਹੋਰ ਵੀ ਪੜ੍ਹੋ: ਨਿਊਯਾਰਕ ’ਚ ਤੂਫ਼ਾਨ ਈਡਾ ਦਾ ਕਹਿਰ! ਭਾਰੀ ਮੀਂਹ ਤੇ ਹੜ੍ਹ ਕਾਰਨ ਕਰੀਬ 41 ਲੋਕਾਂ ਦੀ ਮੌਤ