ਮਿੱਟੀ ਹੋਇਆ 460 MW ਬਿਜਲੀ ਪੈਦਾ ਕਰਨ ਵਾਲਾ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸੇ ਸਮੇਂ 460 ਮੈਗਾਵਾਟ ਬਿਜਲੀ ਪੈਦਾ ਕਰਨ ਵਾਲਾ ਬਠਿੰਡਾ ਦਾ ਮਸ਼ਹੂਰ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਅੱਜ ਮਿੱਟੀ ਹੋ ਗਿਆ ਹੈ।

Bathinda Thermal Plant

ਬਠਿੰਡਾ: ਕਿਸੇ ਸਮੇਂ 460 ਮੈਗਾਵਾਟ ਬਿਜਲੀ ਪੈਦਾ ਕਰਨ ਵਾਲਾ ਬਠਿੰਡਾ ਦਾ ਮਸ਼ਹੂਰ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ (Sri Guru Nanak Dev Thermal Plant,) ਅੱਜ ਮਿੱਟੀ ਹੋ ਗਿਆ ਹੈ। ਦਰਅਸਲ ਪਿਛਲੇ ਕਾਫੀ ਸਮੇਂ ਤੋਂ ਬਠਿੰਡਾ ਥਰਮਲ ਪਲਾਂਟ (Bathinda Thermal Plant) ਨੂੰ ਢਾਹੁਣ ਦੀਆਂ ਖ਼ਬਰਾਂ ਆ ਰਹੀਆਂ ਸਨ ਤੇ ਅੱਜ ਇਸ ਥਰਮਲ ਪਲਾਂਟ ਨੂੰ ਢਾਹਿਆ ਜਾ ਰਿਹਾ ਹੈ।

ਹੋਰ ਪੜ੍ਹੋ: ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, ਵਿਰੋਧੀ ਪਾਰਟੀਆਂ ਨੇ ਜਤਾਇਆ ਇਤਰਾਜ਼

ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ 500 ਸਾਲਾ ਸ਼ਤਾਬਦੀ ਮੌਕੇ ਤਤਕਾਲੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੁਆਰਾ ਇਸ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਹ ਪਲਾਂਟ 1974 ਵਿਚ ਪੂਰੀ ਤਰ੍ਹਾਂ ਚਾਲੂ ਹੋ ਗਿਆ ਸੀ।

ਹੋਰ ਪੜ੍ਹੋ: ਨਿਊਜ਼ੀਲੈਂਡ: ਛੇ ਲੋਕਾਂ ’ਤੇ ਚਾਕੂ ਨਾਲ ਹਮਲਾ, ਹਮਲਾਵਰ ਢੇਰ, ਪੀਐਮ ਨੇ ਦੱਸਿਆ ‘ਅਤਿਵਾਦੀ ਹਮਲਾ’

ਇਸ ਤੋਂ ਇਲਾਵਾ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ 715 ਕਰੋੜ ਰੁਪਏ ਖ਼ਰਚ ਕਰ ਕੇ ਇਸ ਪਲਾਂਟ ਦੇ ਨਾ ਸਿਰਫ਼ ਚਾਰਾਂ ਯੂਨਿਟਾਂ ਦਾ ਨਵੀਨੀਕਰਨ ਕੀਤਾ ਗਿਆ ਸੀ, ਬਲਕਿ ਦੋ ਯੂਨਿਟਾਂ ਦੀ ਸਮਰੱਥਾ ਵੀ ਵਧਾ ਕੇ 120-120 ਯੂਨਿਟ ਕੀਤੀ ਗਈ ਸੀ। ਜਿਸ ਤੋਂ ਬਾਅਦ ਇਸ ਥਰਮਲ ਪਲਾਂਟ ਦੀ ਮਿਆਦ 2029 ਤੱਕ ਵਧ ਗਈ ਸੀ।

ਹੋਰ ਪੜ੍ਹੋ: ਦਿੱਲੀ ਦੰਗੇ:ਕੋਰਟ ਦੀ ਨਾਰਾਜ਼ਗੀ, ‘ਪੁਲਿਸ ਨੇ ਅਦਾਲਤ ਦੀਆਂ ਅੱਖਾਂ 'ਤੇ ਪੱਟੀ ਬੰਨ੍ਹਣ ਦੀ ਕੀਤੀ ਕੋਸ਼ਿਸ਼’

ਮੌਜੂਦਾ ਸਰਕਾਰ ਵੱਲੋਂ ਇਹ ਪਲਾਂਟ ਪੱਕੇ ਤੌਰ 'ਤੇ ਇਹ ਕਹਿ ਕੇ ਬੰਦ ਕਰ ਦਿਤਾ ਗਿਆ ਸੀ, ਕਿ ਇਸ ਦਾ ਉਤਪਾਦਨ ਖ਼ਰਚਾ ਕਾਫ਼ੀ ਮਹਿੰਗਾ ਪੈਂਦਾ ਹੈ। ਹਾਲਾਂਕਿ ਸੂਬੇ ਦੀਆਂ ਮੁੱਖ ਵਿਰੋਧੀ ਪਾਰਟੀਆਂ ਤੋਂ ਇਲਾਵਾ ਥਰਮਲ ਤੇ ਪਾਵਰਕਾਮ ਦੇ ਕਾਮੇ ਮੁੜ ਇਸ ਪਲਾਂਟ ਨੂੰ ਚੱਲਦਾ ਦੇਖਣ ਲਈ ਸੰਘਰਸ਼ ਕਰ ਰਹੇ ਸਨ।