ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 12 ਅਕਤੂਬਰ ਤੋਂ ਰੀਅਪੀਅਰ ਪੇਪਰ ਸ਼ੁਰੂ
ਯੂਨੀਵਰਸਿਟੀ ਵੱਲੋਂ ਦੂਜੇ ਤੇ ਚੌਥੇ ਸਮੈਸਟਰ ਦੀਆਂ ਰੀਅਪੀਅਰ ਪ੍ਰੀਖਿਆਵਾਂ (ਥਿਊਰੀ) 12 ਅਕਤੂਬਰ ਤੋਂ ਲਈਆਂ ਜਾ ਰਹੀਆਂ
ਕੋਰੋਨਾ ਵਾਇਰਸ ਕਰਕੇ ਦੇਸ਼ ਭਰ 'ਚ ਸਕੂਲ ਕਾਲਜ ਮਾਰਚ ਤੋਂ ਬੰਦ ਹੈ ਪਰ ਸਰਕਾਰ ਵੱਲੋਂ ਹੁਣ ਸਕੂਲ 15 ਅਕਤੂਬਰ ਤੱਕ ਸਕੂਲ ਖੋਲ੍ਹੇ ਜਾਉਣ ਦੀ ਉਮੀਦ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅਨਲੌਕ 5 ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਬਹੁਤੇ ਰਾਜਾਂ ਵਿਚ ਸਕੂਲ ਅਜੇ ਵੀ ਬੰਦ ਹਨ। ਕੁਝ ਰਾਜ ਸਕੂਲ ਖੋਲ੍ਹਣ ਲਈ ਕੇਂਦਰ ਵੱਲੋਂ ਹਰੀ ਝੰਡੀ ਉਡੀਕ ਕਰ ਰਹੇ ਹਨ। ਹਦਾਇਤਾਂ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਕਲਾਸਾਂ ਦੇ ਦੂਜੇ ਤੇ ਚੌਥੇ ਸਮੈਸਟਰ ਦੇ ਰੀਅਪੀਅਰ ਪੇਪਰ 12 ਅਕਤੂਬਰ ਤੋਂ ਲਏ ਜਾ ਰਹੇ ਹਨ।
ਦੇਖੋਂ ਪੂਰਾ ਪੱਤਰ
ਕਾਲਜਾਂ ਅਤੇ ਪ੍ਰਾਈਵੇਟ ਪ੍ਰੀਖਿਆਰਥੀਆਂ ਨੂੰ ਭੀ ਇਸ ਬਾਰੇ ਸੂਚਿਤ ਕਰ ਦਿੱਤੋ ਗਿਆ ਹੈ। ਜੀਐੱਨਡੀਯੂ ਦੇ ਡਿਪਟੀ ਰਜਿਸਟਰਾਰ ਐੱਚਐੱਸ ਭਿੰਡਰ ਵੱਲੋਂ ਸਬੰਧਤ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਵੱਲੋਂ ਦੂਜੇ ਤੇ ਚੌਥੇ ਸਮੈਸਟਰ ਦੀਆਂ ਰੀਅਪੀਅਰ ਪ੍ਰੀਖਿਆਵਾਂ (ਥਿਊਰੀ) 12 ਅਕਤੂਬਰ ਤੋਂ ਲਈਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਦੀ ਡੇਟਸ਼ੀਟ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਪਾ ਦਿੱਤੀ ਗਈ ਹੈ।