ਅੰਮ੍ਰਿਤਸਰ ‘ਚ ਔਰਤ ਨੂੰ ਬਲੈਰੋ ਗੱਡੀ ਦੀ ਛੱਤ ‘ਤੇ ਬਠਾਉਣ ਦਾ ਮਾਮਲਾ, ਹਾਈਕੋਰਟ ਨੇ ਮੰਗੀ ਰਿਪੋਰਟ
ਅੰਮ੍ਰਿਤਸਰ ਦੇ ਮਜੀਠੀਆ ‘ਚ ਪੁਲਿਸ ਵੱਲੋਂ ਇਕ ਔਰਤ ਨੂੰ ਬਲੈਰੋ ਜੀਪ ਦੀ ਛੱਤ ਉਤੇ ਬਿਠਾ ਕੇ ਤਿੰਨ ਕਿਲੋਮੀਟਰ ਤਕ ਚੱਕਰ...
ਅੰਮ੍ਰਿਤਸਰ (ਪੀਟੀਆਈ) : ਅੰਮ੍ਰਿਤਸਰ ਦੇ ਮਜੀਠੀਆ ‘ਚ ਪੁਲਿਸ ਵੱਲੋਂ ਇਕ ਔਰਤ ਨੂੰ ਬਲੈਰੋ ਜੀਪ ਦੀ ਛੱਤ ਉਤੇ ਬਿਠਾ ਕੇ ਤਿੰਨ ਕਿਲੋਮੀਟਰ ਤਕ ਚੱਕਰ ਲਗਾਉਣ ਦੇ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਨੇ ਤਿੰਨ ਮੈਂਬਰੀ ਐਸਆਈਟੀ ਕਮੇਟੀ ਦਾ ਗਠਨ ਕੀਤਾ ਹੈ। ਇਸ ਜਾਣਕਾਰੀ ‘ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਹੁਣ ਮਾਮਲੇ ਦੀ ਅਗਲੀ ਸੁਣਵਾਈ ‘ਤੇ ਜਾਂਚ ਦੀ ਸਟੇਟਸ ਰਿਪੋਰਟ ਸੌਂਪਣ ਦੇ ਆਦੇਸ਼ ਦਿਤੇ ਹਨ।
ਸ਼ੁਕਰਵਾਰ ਨੂੰ ਸੁਣਵਾਈ ਦੇ ਅਧੀਨ ਅੰਮ੍ਰਿਤਸਰ ਦੇ ਡੀਐਸਪੀ (ਕ੍ਰਾਈਮ) ਲਖਵਿੰਦਰ ਸਿੰਘ ਨੇ ਹਾਈਕੋਰਟ ‘ਚ ਹਲਫ਼ਨਾਮਾ ਦਰਜ਼ ਕਰ ਕੇ ਦੱਸਿਆ ਕਿ ਇਸ ਨਾਲ ਜੁਝੜੇ ਸਾਰੇ ਮਾਮਲੇ ਦੀ ਜਾਂਚ ਲਈ ਆਈਜੀ ਵੀ ਨੀਰਜਾ ਦੀ ਅਗਵਾਈ ਵਿਚ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਐਸਆਈਟੀ ‘ਚ ਆਈ ਜੀ ਕੰਵਰ ਪ੍ਰਤਾਪ ਅਤੇ ਏਆਈਜੀ (ਕਾਉਂਟਰ ਇੰਟੈਲੀਜੈਂਸ) ਸਨਦੀਪ ਗੋਇਲ ਸ਼ਾਮਲ ਹਨ।
ਹਾਈਕੋਰਟ ਨੇ ਇਸ ਜਾਣਕਾਰੀ ਤੋਂ ਬਾਅਦ ਦੀ ਅਗਲੀ ਸੁਣਵਾਈ ‘ਤੇ ਜਾਂਚ ਦੀ ਸਟੇਟਸ ਰਿਪੋਰਟ ਹਾਈਕੋਰਟ ‘ਚ ਪੇਸ਼ ਕੀਤੇ ਜਾਣ ਦੇ ਆਦੇਸ਼ ਦਿਤੇ ਹਨ। ਇਸ ਮਾਮਲੇ ‘ਚ ਔਰਤ ਦੇ ਸਹੁਰੇ ਬਲਵੰਤ ਸਿੰਘ ਨੇ ਹਾਈਕੋਰਟ ‘ਚ ਪਟੀਸ਼ਨ ਦਾਖਲ ਕਰਕੇ ਇਸ ਮ੍ਲੇ ਦੀ ਜਾਂਚ ਲਈ ਐਸਆਈਟੀ ਗਠਿਤ ਕਰਕੇ ਦੋਸ਼ੀ ਪੁਲਿਸ ਕਰਮਚਾਰੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਨਾਲ ਉਹਨਾਂ ਨੇ ਅਪਣੀ ਅਤੇ ਅਪਣੇ ਪਰਿਵਾਰ ਦੀ ਸੁਰੱਖਿਆ ਦੀ ਵੀ ਮੰਗ ਕੀਤੀ ਗਈ ਹੈ।
ਹਾਈਕੋਰਟ ਨੂੰ ਦੱਸਿਆ ਗਿਆ ਕਿ ਪੁਲਿਸ ਜਬਰੀ ਉਹਨਾਂ ਦੇ ਘਰ ਦਾਖਲ ਹੋ ਕੇ ਉਹਨਾਂ ਦੇ ਪੋਤੀ ਜਸਵਿੰਦਰ ਕੌਰ ਨੂੰ ਨਾਲ ਚੱਲਣ ਲਈ ਕਿਹਾ। ਜਸਵਿੰਦਰ ਕੌਰ ਨੂੰ ਪੁਲਿਸ ਨੇ ਗੱਡੀ ਦੀ ਛੱਤ ‘ਤੇ ਬਠਾਇਆ ਅਤੇ ਪੂਰੇ ਪਿੰਡ ‘ਚ ਗੱਡੀ ਨੂੰ ਘੁਮਾਇਆ ਘਟਨਾ ਸੀਸੀਟੀਵੀ ਕੈਮਰੇ ਵਿਚ ਵੀ ਰਿਕਾਰਡ ਹੋਈ ਹੈ।