ਇਜਾਜ਼ਤ ਮਿਲੀ ਤਾਂ ਜ਼ਰੂਰ ਪਾਕਿਸਤਾਨ ਜਾਣਗੇ ਸਿੱਧੂ

ਏਜੰਸੀ

ਖ਼ਬਰਾਂ, ਪੰਜਾਬ

ਨਵਜੋਤ ਕੌਰ ਸਿੱਧੂ ਨੇ ਦਿੱਤਾ ਵੱਡਾ ਬਿਆਨ

Big statement of Navjot Kaur Sidhu

ਅੰਮ੍ਰਿਤਸਰ: ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਨਵਜੋਤ ਸਿੱਧੂ ਨੂੰ ਇਮਰਾਨ ਖ਼ਾਨ ਵੱਲੋਂ ਵਾਰ ਵਾਰ ਸੱਦਾ ਭੇਜਿਆ ਜਾ ਰਿਹਾ ਹੈ ਇਹ ਕਹਿਣਾ ਹੈ ਨਵਜੋਤ ਕੌਰ ਸਿੱਧੂ। ਉਹਨਾਂ ਕਿਹਾ ਕਿ ਪਾਕਿਸਤਾਨ ਜਾਣ ਦੇ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਜੂਰੀ ਲਈ ਨਵਜੋਤ ਸਿੱਧੂ ਨੇ ਅਪਲਾਈ ਕਰ ਦਿੱਤਾ ਹੈ ਅਤੇ ਜਦੋਂ ਤਕ ਸਭ ਕੁਝ ਸਾਫ ਨਹੀਂ ਹੁੰਦਾ ਉਦੋਂ ਤਕ ਉਹ ਕੁਝ ਵੀ ਨਹੀ ਕਹਿ ਸਕਦੇ।

ਉਹਨਾਂ ਅੱਗੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਇਮਰਾਨ ਖਾਨ ਦੇ ਆਫਿਸ ਵੱਲੋਂ ਖ਼ਾਸ ਸੱਦਾ ਆਇਆ ਹੈ ਤੇ ਇਸ ਦੇ ਲਈ ਉਹਨਾਂ ਨੇ ਅਪਲਾਈ ਵੀ ਕੀਤਾ ਹੈ। ਉਹਨਾਂ ਨੇ ਦਸਿਆ ਕਿ ਸਿੱਧੂ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹਨਾਂ ਦਾ ਖਾਸ ਹੱਥ ਹੈ ਇਸ ਕਰਤਾਰਪੁਰ ਲਾਂਘੇ ਨੂੰ ਖੁਲ੍ਹਵਾਉਣ ਚ। ਇਸ ਲਈ ਉਹਨਾਂ ਦਾ ਆਉਣਾ ਬਹੁਤ ਜ਼ਰੂਰੀ ਹੈ। ਅਜੇ ਤਕ ਸਿੱਧੂ ਨੂੰ ਸਾਫ ਤਰੀਕੇ ਨਾਲ ਕੋਈ ਆਗਿਆ ਜਾਂ ਜਵਾਬ ਨਹੀਂ ਮਿਲਿਆ ਜਦੋਂ ਆਗਿਆ ਮਿਲ ਗਈ ਤਾਂ ਉਹ ਜ਼ਰੂਰ ਜਾਣਗੇ।

ਅਟਾਰੀ ਬਾਰਡਰ ਖੋਲ੍ਹਣ ਦੀ ਸਖ਼ਤ ਜ਼ਰੂਰਤ ਹੈ ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਕਾਰੋਬਾਰ ਮਿਲ ਜਾਵੇਗਾ ਅਤੇ ਉਹਨਾਂ ਨੂੰ ਵਿਦੇਸ਼ਾਂ ਵਿਚ ਜਾਣ ਦੀ ਲੋੜ ਨਹੀਂ ਪਵੇਗੀ। ਉੱਥੇ ਹੀ ਪੱਤਰਕਾਰ ਦੇ ਸਵਾਲ ਕਿ ਸਿੱਧੂ ਬੀਜੇਪੀ 'ਚ ਸ਼ਾਮਿਲ ਹੋ ਸਕਦੇ ਹਨ 'ਤੇ ਨਵਜੋਤ ਕੌਰ ਸਿੱਧੂ ਨੇ ਜਵਾਬ ਦਿੰਦਿਆਂ ਕਿਹਾ ਕਿ ਨਾਲ ਗੱਲਬਾਤ ਕਰਦਿਆ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਕਦੇ ਵੀ ਕਦੇ ਵੀ ਕੋਈ ਕੰਮ ਲੁੱਕ ਕੇ ਨਹੀਂ ਕੀਤਾ।

ਦੱਸ ਦੇਈਏ ਕਿ ਨਵਜੋਤ ਕੌਰ ਸਿੱਧੂ ਕਿਹਾ ਕਿ ਕਰਤਾਰਪੁਰ ਕੌਰੀਡੌਰ ਦਾ ਰਾਹ ਖੁਲ੍ਹਣ ਦਾ ਸਿਹਰਾ ਉਨ੍ਹਾਂ ਨੂੰ ਨਹੀਂ ਚਾਹੀਦਾ ਕਿਉਂਕਿ ਵਾਹਿਗੁਰੂ ਦੀ ਮਰਜ਼ੀ ਨਾਲ ਸਭ ਕੁਝ ਹੋਇਆ ਹੈ ਅਤੇ ਉਸ ਤੋਂ ਵੀ ਚੰਗੀ ਗੱਲ ਹੈ ਕਿ ਬਗੈਰ ਪਾਸਪੋਰਟ ਵੀ ਸ਼ਰਧਾਲੂ ਜਾ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਲਤਾਨਪੁਰ ਲੋਧੀ 'ਚ ਲੱਗ ਰਹੀਆਂ ਦੋ ਸਿਆਸੀ ਸਟੇਜਾਂ ਦੇ ਲਈ ਅਕਾਲੀ ਦਲ ਨੂੰ ਜ਼ਿੰਮੇਦਾਰ ਠਹਿਰਾਇਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।