550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਪਿਲ ਸ਼ਰਮਾ ਨੇ ਇੰਜ ਕੀਤਾ ਬਾਬੇ ਨਾਨਕ ਨੂੰ ਯਾਦ
550ਵੇਂ ਪ੍ਰਕਾਸ਼ ਦਿਹਾੜੇ ਦੇ ਮੌਕੇ 'ਤੇ ਪੰਜਾਬ ਦੀ ਮਸ਼ਹੂਰ ਗਾਇਕਾ ਹਰਸ਼ਦੀਪ ਕੌਰ ਨੇ ਇਕ ਸਿੰਗਲ ਵੀਡੀਓ ਗਾਣਾ ਜਾਰੀ ਕੀਤਾ।
ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਸਿੱਖ ਸੰਗਤ 'ਚ ਡਾਢਾ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ, ਸਿੱਖ ਜਥੇਬੰਦੀਆਂ, ਸ਼ਹਿਰਾਂ ਅਤੇ ਪਿੰਡਾਂ ਦੇ ਵਸਨੀਕ ਆਪੋ-ਆਪਣੇ ਪੱਧਰ 'ਤੇ ਸਮਾਗਮ ਕਰਵਾ ਰਹੇ ਹਨ। ਮਸ਼ਹੂਰ ਕਾਮੇਡੀਅਨ ਨੇ ਵੀ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ 'ਤੇ ਵੱਖਰੇ ਤਰੀਕੇ ਨਾਲ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ।
550ਵੇਂ ਪ੍ਰਕਾਸ਼ ਦਿਹਾੜੇ ਦੇ ਮੌਕੇ 'ਤੇ ਪੰਜਾਬ ਦੀ ਮਸ਼ਹੂਰ ਗਾਇਕਾ ਹਰਸ਼ਦੀਪ ਕੌਰ ਨੇ ਇਕ ਸਿੰਗਲ ਵੀਡੀਓ ਗਾਣਾ ਜਾਰੀ ਕੀਤਾ ਹੈ। ਇਸ ਵੀਡੀਓ ਗਾਣੇ 'ਚ ਕਈ ਮਸ਼ਹੂਰ ਗਾਇਕ ਨਜ਼ਰ ਆ ਰਹੇ ਹਨ। ਇਸ ਗਾਣੇ ਦੇ ਕੁਝ ਬੋਲ ਕਪਿਲ ਸ਼ਰਮਾ ਵੀ ਗਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਦਸਤਾਰ ਸਜਾਈ ਹੋਈ ਹੈ।
ਇਸ ਵੀਡੀਓ 'ਚ ਹਰਸ਼ਦੀਪ ਕੌਰ ਅਤੇ ਕਪਿਲ ਸ਼ਰਮਾ ਤੋਂ ਇਲਾਵਾ ਸੁਖਸ਼ਿੰਦਰ ਸ਼ਿੰਦਾ, ਸ਼ਾਨ, ਸ਼ੰਕਰ ਮਹਾਦੇਵਨ, ਜਸਵਿੰਦਰ ਨਰੂਲਾ, ਨੀਤੀ ਮੋਹਨ, ਰਿਚਾ ਸ਼ਰਮਾ, ਸਲੀਮ ਮਰਚੈਂਟ, ਸ਼ੇਖਰ ਰਵੀਜਿਆਨੀ ਨੇ ਵੀ ਆਵਾਜ਼ ਦਿੱਤੀ ਹੈ। ਇਸ ਗੀਤ ਨੂੰ ਜਗਮੀਤ ਬੱਲ ਅਤੇ ਚਰਨਜੀਤ ਸਿੰਘ ਨੇ ਲਿਖਿਆ ਹੈ।