ਕਣਕ ਦੀ ਬਿਜਾਈ ਸਮੇਂ ਰੋਟਾਵੇਟਰ ਵਿਚ ਫਸਣ ਕਾਰਨ ਕਿਸਾਨ ਦੀ ਦਰਦਨਾਕ ਮੌਤ
ਹਰਵਿੰਦਰ ਸਿੰਘ (42) ਆਪਣੇ ਖੇਤ ਵਿਚ ਰੋਟਾਵੇਟਰ ਰਾਹੀਂ ਕਣਕ ਦੀ ਬਿਜਾਈ ਕਰ ਰਿਹਾ ਸੀ
Harwinder Singh
ਲਹਿਰਾਗਾਗਾ: ਪਿੰਡ ਖੰਡੇਬਾਦ ਵਿਚ ਕਣਕ ਦੀ ਬਿਜਾਈ ਕਰਦੇ ਸਮੇਂ ਰੋਟਾਵੇਟਰ ਵਿਚ ਫਸਣ ਕਾਰਨ ਇਕ ਕਿਸਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ (42) ਆਪਣੇ ਖੇਤ ਵਿਚ ਰੋਟਾਵੇਟਰ ਰਾਹੀਂ ਕਣਕ ਦੀ ਬਿਜਾਈ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਡਰਾਈਵਰ ਨੂੰ ਚਾਹ ਪੀਣ ਲਈ ਰੋਕ ਲਿਆ।
ਇਸ ਤੋਂ ਬਾਅਦ ਉਹ ਖੁਦ ਬਿਜਾਈ ਕਰਨ ਲਈ ਚੜ੍ਹਨ ਲੱਗਾ ਤਾਂ ਉਸ ਦਾ ਪੈਰ ਤਿਲਕ ਗਿਆ। ਇਸ ਕਾਰਨ ਟਰੈਕਟਰ ਉਸ ਦੇ ਉਪਰ ਚੜ੍ਹ ਗਿਆ ਅਤੇ ਬਾਅਦ ਵਿਚ ਰੋਟਾਵੇਟਰ ਦੀਆਂ ਤੇਜ਼ਧਾਰ ਛੁਰੀਆਂ ਉਸ ਦੇ ਸਿਰ ਵਿਚ ਲੱਗ ਗਈਆਂ। ਇਸ ਕਾਰਨ ਹਰਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।