ਪੰਜਾਬ ‘ਚ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ 588 ਡਾਕਟਰਾਂ ਦੀ ਕੀਤੀ ਭਰਤੀ : ਬ੍ਰਹਮ ਮਹਿੰਦਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ‘ਚ ਨਵਜੋਤ ਸਿੰਘ ਸਿੱਧੂ ਫੋਬੀਆ ਛਾਪਿਆ ਹੋਇਆ ਹੈ। ਕਰਤਾਰਪੁਰ ਕਾਰੀਡੋਰ ਦੇ ਨਾਇਕ ਬਣਨ ਤੋਂ ਬਾਅਦ ਪੰਜਾਬ ਦੇ ਦਿਗਜ਼ ...

Brahmahindra

ਚੰਡੀਗੜ੍ਹ (ਭਾਸ਼ਾ) : ਪੰਜਾਬ ਪ੍ਰਦੇਸ਼ ਕਾਂਗਰਸ ‘ਚ ਨਵਜੋਤ ਸਿੰਘ ਸਿੱਧੂ ਫੋਬੀਆ ਛਾਪਿਆ ਹੋਇਆ ਹੈ। ਕਰਤਾਰਪੁਰ ਕਾਰੀਡੋਰ ਦੇ ਨਾਇਕ ਬਣਨ ਤੋਂ ਬਾਅਦ ਪੰਜਾਬ ਦੇ ਦਿਗਜ਼ ਕਾਂਗਰਸੀ ਨੇਤਾਵਾਂ ਦੇ ਦਿਮਾਗ ਵਿਚ ਇਹ ਗੱਲ ਬੈਠ ਗਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੁਆਰਾ ਅਗਲੀਆਂ ਚੋਣਾਂ ਵਿਚ ਰਾਜਨੀਤੀ ਤੋਂ ਸੰਨਿਆਸ ਲੈਣ ਦੇ ਪਿਛੋਂ ਅਪਣੇ ਆਪ ਨੂੰ ਮੁੱਖ ਮੰਤਰੀ ਦੇ ਰੂਪ ਵਿਚ ਦੇਖਣ ਲੱਗੇ ਸੀ, ਪਰ ਕਰਤਰਾਪੁਰ ਕਾਰੀਡੋਰ ਦੇ ਕਾਰਨ ਸਿੱਧੂ ਦਾ ਪੰਜਾਬ ਵਿਚ ਕੱਦ ਵਧਣ ਨਾਲ ਸੀਨੀਅਰ ਨੇਤਾ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰਨ ਲੱਗੇ ਹਨ।

ਇਸ ਸੰਬੰਧ ਵਿਚ ਸਿੱਧੂ ਦੇ ਪਾਕਿਸਤਾਨ ਜਾਣ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਨਾ ਮੰਣਨ ਦੇ ਪਿੱਛੋਂ ਹੈਦਰਾਬਾਦ ਵਿਚ ਸਿੱਧੂ ਦੀ ਬਿਆਨਬਾਜੀ ਤੋਂ ਕਾਂਗਰਸ ਵਿਚ ਆਪਸੀ ਖਿੱਚੋਤਾਣ ਦੀਆਂ ਖ਼ਬਰਾਂ ਬਾਰੇ ਜਦੋਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੋਂ ਇਸ ਬਾਰੇ ਪੁਛਿਆ ਗਿਆ ਤਾਂ ਉਹ ਕੇਵਲ ਉਹ ਹਸ ਕੇ ਲੰਘ ਗਏ। ਜਦੋਂ ਉਹਨਾਂ ਦੀ ਖ਼ਾਮੋਸ਼ੀ ਨੂੰ ਸਿੱਧੂ ਦੇ ਦੌਰੇ ਨੂੰ ਸਮਰਥਨ ਦੇ ਰੂਪ ਵਿਚ ਦੇਖਣ ਦੀ ਗੱਲ ਪੁੱਛੀ ਗਏ ਤਾਂ ਵੀ ਉਹ ਬਿਨ੍ਹਾ ਜਵਾਬ ਦਿਤੇ ਮੁਸਕਰਾਉਂਦੇ ਰਹੇ।

ਇਸ ਸਵਾਲ ਤੋਂ ਤੁਰੰਤ ਬਾਅਦ ਜਦੋਂ ਉਹਨਾਂ ਨੂੰ ਕਾਦੀਆਂ ਦੇ ਸਿਵਲ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਅਤੇ ਹਸਪਤਾਲ ਦੀ ਸੀਐਚਸੀ ਬਣਾਏ ਜਾਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਤੁਰੰਤ ਜਵਬ ਦਿੰਦੇ ਹੋਏ ਕਿਹਾ ਕਿ ਪੂਰੇ ਪੰਜਾਬ ਵਿਚ ਡਾਕਟਰਾਂ ਦੀ ਘਾਟ ਹੈ, ਇਸ ਲਈ ਪੰਜਾਬ ਵਿਚ 588 ਡਾਕਟਰਾਂ ਦੀ, 1100 ਐਚਪੀਐਸ ਡਬਲਿਊ ਵਰਕਰ ਅਤੇ 600 ਸਟਾਫ਼ ਨਰਸਾਂ ਦੀ ਨਿਯੁਕਤੀ ਕੀਤੀ ਗਈ ਹੈ ਅਤੇ ਤੁਰੰਤ ਹੀ ਕਾਦੀਆਂ ਦੇ ਹਸਪਤਾਲ ਵਿਚ ਵੀ ਡਾਕਟਰ ਦਿੱਤੇ ਜਾਣਗੇ।