ਸੂਬਾ ਸਰਕਾਰ ਗਊਸ਼ਾਲਾਵਾਂ ਨੂੰ ਸ਼ੈੱਡ ਬਣਾਉਣ ਲਈ 258.75 ਲੱਖ ਰੁਪਏ ਦੀ ਰਾਸ਼ੀ ਜਾਰੀ ਕਰੇਗੀ : ਸਚਿਨ ਸ਼ਰਮਾ
ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਵਲੋਂ ਦਿੱਤੀ ਗਈ ਜਾਣਕਾਰੀ
Sachin Sharma
ਚੰਡੀਗੜ੍ਹ: ਪੰਜਾਬ ਸਰਕਾਰ ਸੂਬੇ ਦੀਆਂ 425 ਗਊਸ਼ਾਲਾਵਾਂ ਨੂੰ ਵਿਚ ਸ਼ੈੱਡ ਬਣਾਉਣ ਲਈ 258.75 ਲੱਖ ਰੁਪਏ ਦੀ ਰਾਸ਼ੀ ਜਾਰੀ ਕਰੇਗੀ। ਉਕਤ ਜਾਣਕਾਰੀ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਵਲੋਂ ਦਿੱਤੀ ਗਈ ।
ਉਹਨਾਂ ਦੱਸਿਆ ਕਿ ਇਹ ਰਾਸ਼ੀ ਪੰਜਾਬ ਗਊ ਸੇਵਾ ਕਮਿਸ਼ਨ ਕੋਲ ਰਜਿਸਟਰਡ ਉਹਨਾਂ ਐਨਜੀਓਜ਼ ਨੂੰ ਮਿਲੇਗੀ ਜਿਹਨਾਂ ਵੱਲੋਂ ਤਲਾਬਾਂ ਵਿੱਚ ਗਊਸ਼ਾਲਾਵਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਹਾਸਲ ਕਰਨ ਲਈ ਰਜਿਸਟਰਡ ਗਊ ਸਾਲਾਂ ਦੇ ਪ੍ਰਬੰਧਕ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਨਾਲ ਸੰਪਰਕ ਕਰਨ।
ਇਹ ਸਚਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਬੇਸਹਾਰਾ ਗਊਧਨ ਦੀ ਸੇਵਾ ਲਈ ਪੂਰੀ ਤਤਪਰਤਾ ਨਾਲ ਕੰਮ ਕਰ ਰਹੀ ਹੈ। ਸਚਿਨ ਸ਼ਰਮਾ ਨੇ ਗਊਧਨ ਦੇ ਕੰਮ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਗਊ ਸੇਵਾ ਦੇ ਕਾਰਜ ਵਿਚ ਵਧ ਚੜ੍ਹ ਕੇ ਹਿੱਸਾ ਪਾਉਣ ਅਤੇ ਪੰਜਾਬ ਸਰਕਾਰ ਦਾ ਸਹਿਯੋਗ ਕਰਨ।