ਦੋ ਮਹੀਨੇ ਲਈ ਬੰਦ ਹੋ ਰਿਹਾ ਹੈ ਜਲ੍ਹਿਆਂਵਾਲਾ ਬਾਗ, ਜਾਣੋ ਕੀ ਹੈ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀਆਂ ਦੁਆਰਾ ਕੀਤੇ ਗਏ ਅਜ਼ਾਦੀ ਸੰਘਰਸ ਦੀ ਵੱਡੀ ਘਟਨਾ ਨੂੰ ਯਾਦ ਦਿਵਾਉਂਦਾ ਹੈ ਜਲ੍ਹਿਆਂਵਾਲਾ ਬਾਗ

File Photo

ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਮੌਜੂਦ ਜਲਿਆਂਵਾਲਾ ਬਾਗ ਹੁਣ 2 ਮਹੀਨੇ ਦੇ ਲਈ ਸੈਲਾਨੀਆਂ ਵਾਸਤੇ ਬੰਦ ਕੀਤਾ ਜਾ ਰਿਹਾ ਹੈ ਜਿਸ ਦਾ ਕਾਰਨ ਉੱਥੇ ਚੱਲ ਰਹੇ ਉਸਾਰੀ ਦੇ ਕੰਮ ਨੂੰ ਦੱਸਿਆ ਗਿਆ ਹੈ ਅਤੇ ਇਸ ਨੂੰ ਲੈ ਕੇ ਸ਼ਹੀਦੀ ਸਮਾਰਕ ਵੇਖਣ ਪਹੁੰਚਣ ਵਾਲੇ ਸੈਲਾਨੀਆਂ ਦੇ ਮਨ ਵਿਚ ਰੋਸ਼ ਵੀ ਪਾਇਆ ਜਾ ਰਿਹਾ ਹੈ।

ਜਲ੍ਹਿਆਂਵਾਲਾ ਬਾਗ ਬੰਦ ਕਰਨ ਦੀ ਜਾਣਕਾਰੀ ਬਕਾਇਦਾ ਉੱਥੇ ਬੈਨਰ ਲਗਾ ਕੇ ਪਬਲੀਕ ਨੋਟਿਸ ਰਾਹੀਂ ਦਿੱਤੀ ਗਈ ਹੈ ਜਿਸ ਵਿਚ ਲਿਖਿਆ ਹੋਇਆ ਹੈ ਕਿ ਭਾਰਤ ਸਰਕਾਰ ਦੇ  ਉਪਕਰਮ ਦੇ ਰਾਹੀਂ ਭਾਰਤ ਦੇ ਪੁਰਾਤਤਵ ਸਰਵੇਖਣ ਵਿਭਾਗ ਦੀ ਦੇਖ-ਰੇਖ ਅਧੀਨ ਸਮਵਰਗੀ ਸੇਵਾਵਾਂ ਅਤੇ ਲਾਇਟ ਐਂਡ ਸਾਊਂਡ ਸ਼ੋਅ ਆਦਿ ਦੇ ਨਾਲ ਮਿਊਜੀਅਮ ਹੈਰੀਟੇਜ ਸੰਰਚਨਾਵਾਂ ਦੇ ਮੁੜ ਸਥਾਪਨ, ਸਾਂਭ ਅਤੇ ਸੰਭਾਲ ਦਾ ਕੰਮ ਕੀਤਾ ਜਾ ਰਿਹਾ ਹੈ। ਜਂਲ੍ਹਿਆਵਾਲਾ ਬਾਗ ਦੇ ਬੰਦ ਕਰਨ ਦੀ ਤਰੀਕ 15-02-2020 ਤੋਂ ਲੈ ਕੇ 12-04-2020 ਰੱਖੀ ਗਈ ਹੈ।

ਜਲ੍ਹਿਆਵਾਲੇ ਬਾਗ ਵਿਚ ਚੱਲ ਰਹੇ ਉਸਾਰੀ ਦੇ ਕੰਮਾਂ ਨੂੰ ਲੈ ਕੇ ਉੱਥੋਂ ਦੇ ਸਥਾਨਕ ਲੋਕਾਂ ਵਿਚ ਵੀ ਰੋਸ ਪਾਇਆ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਲ੍ਹਿਆਵਾਲੇ ਬਾਗ ਵਿਚਲੀ ਪੁਰਾਣੀ ਦਿੱਖ ਨੂੰ ਹੀ ਬਰਕਰਾਰ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਸਾਨੂੰ ਸਾਡੇ ਇਤਿਹਾਸ ਦੀ ਯਾਦ ਦਵਾਉਂਦੀ ਹੈ ਕਿ ਕਿਵੇਂ ਸਾਡੇ ਪੁਰਖਿਆਂ ਨੇ ਅਜਾਦੀ ਲਈ ਆਪਣੀਆਂ ਜਾਨਾਂ ਦਿੱਤੀਆਂ ਸਨ।

ਦੱਸ ਦਈਏ ਕਿ 12 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਵਿਚ ਸ਼ਾਂਤਮਈ ਤਰੀਕੇ ਨਾਲ ਇੱਕਠੇ ਹੋਏ 2 ਹਜਾਰ ਲੋਕਾਂ ਨੂੰ ਜਨਰਲ ਡਾਇਰ ਨੇ ਗੋਲੀਆ ਨਾਲ ਭੁੰਨਣ ਦੇ ਹੁਕਮ ਦੇ ਦਿੱਤੇ ਸਨ। ਲੋਕਾਂ ਨੇ ਆਪਣੀ ਜਾਨ ਬਚਾਉਣ ਦੇ ਲਈ ਉੱਥੇ ਮੌਜੂਦ ਖੂੰਹ ਵਿਚ ਛਾਲਾ ਮਾਰੀਆਂ ਸਨ ਜੋ ਕਿ ਅੱਜ ਵੀ ਉਸੇ ਤਰ੍ਹਾਂ ਆਪਣੀ ਪੁਰਾਣੀ ਦਿੱਖ ਵਿਚ ਮੌਜੂਦ ਹੈ। ਜਲ੍ਹਿਆਂਵਾਲਾ ਬਾਗ ਭਾਰਤ ਦੀ ਅਜ਼ਾਦੀ ਸੰਘਰਸ ਦੀ ਇੱਕ ਵੱਡੀ ਘਟਨਾ ਹੈ ਜਿਸ ਨੇ ਭਾਰਤੀਆਂ ਦੇ ਖੂਨ ਨੂੰ ਖੋਲ ਦਿੱਤਾ ਸੀ ਅਤੇ ਅੰਗ੍ਰੇਜਾ ਨੂੰ ਭਾਰਤ ਤੋਂ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ ਸੀ।