ਲੁਧਿਆਣਾ 'ਚ ਪੈਸਿਆਂ ਦੇ ਲੈਣ-ਦੇਣ ਦੇ ਬਹਾਨੇ ਬਜ਼ੁਰਗ ਵਿਅਕਤੀ 'ਤੇ ਹਥੌੜੇ ਨਾਲ ਕੀਤਾ ਹਮਲਾ
ਮੁਲਜ਼ਮ ਬਜ਼ੁਰਗ ਦਾ ਪਰਸ ਤੇ ਮੋਬਾਇਲ ਖੋਹ ਕੋ ਹੋਏ ਫਰਾਰ
ਲੁਧਿਆਣਾ: ਲੁਧਿਆਣਾ ਜ਼ਿਲ੍ਹੇ 'ਚ ਕੁਝ ਲੋਕਾਂ ਨੇ ਇਕ ਬਜ਼ੁਰਗ ਵਿਅਕਤੀ ਦੇ ਸਿਰ 'ਤੇ ਹਥੌੜੇ ਨਾਲ ਹਮਲਾ ਕਰ ਦਿੱਤਾ। ਬਜ਼ੁਰਗ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਜ਼ੁਰਗ ਦਾ ਕੁਝ ਲੋਕਾਂ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਮੁਲਜ਼ਮਾਂ ਨੇ ਪੈਸੇ ਵਾਪਸ ਕਰਨ ਦੇ ਬਹਾਨੇ ਉਸ ਨੂੰ ਬੁਲਾਇਆ ਅਤੇ ਸਿਰ ’ਤੇ ਹਥੌੜੇ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ: ਦਿੱਲੀ ਫਿਰ ਹੋਈ ਸ਼ਰਮਸਾਰ, 3 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਪੀੜਤ ਦਾ ਨਾਂ ਕਰਮਜੀਤ ਸਿੰਘ ਹੈ। ਕਰਮਜੀਤ ਨੇ ਮੁਲਜ਼ਮ ਮੋਹਨ ਸਿੰਘ ਤੋਂ 7 ਲੱਖ ਰੁਪਏ ਲੈਣੇ ਸਨ। ਉਕਤ ਦੋਸ਼ੀਆਂ ਨੇ ਉਸ ਨੂੰ ਪੈਸੇ ਦੇਣ ਲਈ ਫੋਨ 'ਤੇ ਬੁਲਾਇਆ ਸੀ। ਕਰਮਜੀਤ ਅਨੁਸਾਰ ਉਹ ਆਪਣੀ ਸਕੂਟੀ 'ਤੇ ਸਵਾਰ ਹੋ ਕੇ ਪਿੰਡ ਭਾਮਣ ਦੇ ਅੱਡੇ ਨੇੜੇ ਪਹੁੰਚ ਗਿਆ। ਜਿੱਥੇ ਮੁਲਜ਼ਮ ਮੋਹਨ ਸਿੰਘ ਇੱਕ ਅਣਪਛਾਤੇ ਸਾਥੀ ਸਮੇਤ ਮੌਜੂਦ ਸੀ। ਉਹਨਾਂ ਦਾ ਚਿਹਰਾ ਢੱਕਿਆ ਹੋਇਆ ਸੀ।
ਇਹ ਵੀ ਪੜ੍ਹੋ:ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਦੀ ਖੱਡ ਵਿਚ ਡਿੱਗੀ ਕਾਰ
ਮੋਹਨ ਸਿੰਘ ਸਕੂਟੀ 'ਤੇ ਕਰਮਜੀਤ ਦੇ ਪਿੱਛੇ ਬੈਠ ਗਿਆ। ਕਰਮਜੀਤ ਅਨੁਸਾਰ ਜਦੋਂ ਉਹ ਪਿੰਡ ਸ਼ੇਰੀਆ ਦੇ ਸੂਏ ਨੇੜੇ ਕੁਝ ਦੂਰੀ ’ਤੇ ਪਹੁੰਚਿਆ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੀ ਸਕੂਟੀ ਅੱਗੇ ਮੋਟਰਸਾਈਕਲ ਲਗਾ ਕੇ ਉਸ ਨੂੰ ਰੋਕ ਲਿਆ। ਅਣਪਛਾਤੇ ਵਿਅਕਤੀ ਨੇ ਉਸ ਦੇ ਸਿਰ ’ਤੇ ਹਥੌੜੇ ਨਾਲ ਵਾਰ ਕੀਤਾ। ਇਸ ਦੌਰਾਨ ਸਕੂਟੀ ਦੇ ਪਿੱਛੇ ਬੈਠੇ ਮੋਹਨ ਸਿੰਘ ਨੇ ਵੀ ਉਸ ਅਣਪਛਾਤੇ ਵਿਅਕਤੀ ਤੋਂ ਹਥੌੜਾ ਲੈ ਕੇ ਉਸ ਦੇ ਸਿਰ 'ਤੇ 2 ਤੋਂ 3 ਵਾਰ ਕੀਤੇ।
ਦੋਵੇਂ ਮੁਲਜ਼ਮਾਂ ਨੇ ਮੁਲਾਜ਼ਮ ਨੂੰ ਮ੍ਰਿਤਕ ਸਮਝ ਕੇ ਉਸ ਦਾ ਮੋਬਾਈਲ ਤੇ ਪਰਸ ਵਿੱਚੋਂ 20 ਹਜ਼ਾਰ ਰੁਪਏ ਲੁੱਟ ਲਏ। ਕਰਮਜੀਤ ਦੀ ਹਾਲਤ ਗੰਭੀਰ ਦੇਖ ਕੇ ਲੋਕਾਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਲੋਕਾਂ ਨੇ ਐਂਬੂਲੈਂਸ ਬੁਲਾ ਕੇ ਉਸ ਨੂੰ ਫੋਰਟਿਸ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਲੋਕਾਂ ਨੇ ਐਂਬੂਲੈਂਸ ਬੁਲਾ ਕੇ ਉਸ ਨੂੰ ਫੋਰਟਿਸ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲੀਸ ਥਾਣਾ ਕੂੰਮਕਲਾਂ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ।