ਨੌਜਵਾਨ ਨੂੰ ਬੁਲੇਟ ਦੇ ਪਟਾਕੇ ਵਜਾਉਣ ਪਏ ਮਹਿੰਗੇ, ਪੁਲਿਸ ਨੇ ਕਾਬੂ ਕਰ ਇੰਝ ਸਿਖਾਇਆ ਸਬਕ

ਏਜੰਸੀ

ਖ਼ਬਰਾਂ, ਪੰਜਾਬ

ਸ਼ਰਾਬ ਪੀ ਕੇ ਨੌਜਵਾਨ ਕਰ ਰਿਹਾ ਸੀ ਹੁੱਲੜਬਾਜ਼ੀ?

Representational Image

ਜਲੰਧਰ: ਅਕਸਰ ਹੀ ਨੌਜਵਾਨਾਂ ਤੇਜ਼ ਰਫਤਾਰ, ਦਾਰੂ ਪੀ ਕੇ ਵਾਹਨ ਚਲਾਉਣਾ ਜਾਂ ਫਿਰ ਬੁਲੇਟ ਦੇ ਪਟਾਕੇ ਵਜਾਉਣੇ ਆਦਿ ਨਾਲ ਨਿਯਮ ਤੋੜਦੇ ਦੇਖੇ ਜਾ ਸਕਦੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਸੋਢਲ ਰੋਡ ਤੋਂ ਵੀ ਸਾਹਮਣੇ ਆਇਆ ਹੈ ਜਿਥੇ ਇੱਕ ਨੌਜਵਾਨ ਬੁਲੇਟ ਦੇ ਪਟਾਕੇ ਵਜਾ ਰਿਹਾ ਸੀ ਅਤੇ ਸ਼ਰਾਬ ਦੇ ਨਸ਼ੇ ਵਿਚ ਹੁੱਲੜਬਾਜ਼ੀ ਕਰ ਰਿਹਾ ਸੀ। ਜਿਸ ਨੂੰ ਪੁਲਿਸ ਨੇ ਕਾਬੂ ਕਰ ਕੇ ਚੰਗੀ ਤਰ੍ਹਾਂ ਸਬਕ ਸਿਖਾਇਆ ਹੈ।

ਇਹ ਵੀ ਪੜ੍ਹੋ:  ਜਾਮੀਆ ਹਿੰਸਾ ਮਾਮਲੇ 'ਚ ਸ਼ਰਜੀਲ ਇਮਾਮ ਨੂੰ ਮਿਲੀ ਜ਼ਮਾਨਤ

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਸੋਢਲ ਰੋਡ ਸਿਲਵਰ ਪਲਾਜ਼ਾ ਨੇੜੇ ਨਾਕਾ ਲਗਾਇਆ ਹੋਇਆ ਸੀ। ਸ਼ਰਾਬ ਦੇ ਨਸ਼ੇ 'ਚ ਧੁੱਤ ਇੱਕ ਨੌਜਵਾਨ ਤੇਜ਼ ਰਫ਼ਤਾਰ ਨਾਲ ਬੁਲੇਟ ਦੇ ਪਟਾਕੇ ਵਜਾ ਰਿਹਾ ਸੀ। ਪੁਲਿਸ ਵਾਲਿਆਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਨੌਜਵਾਨ ਨੇ ਬਾਈਕ ਰੋਕਣ ਦੀ ਬਜਾਏ ਪੁਲਿਸ ਵਾਲਿਆਂ ਕੋਲ ਆ ਕੇ ਭਜਾ ਲਈ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ। ਗ੍ਰਿਫਤਾਰੀ ਤੋਂ ਤੁਰੰਤ ਬਾਅਦ ਗੁੱਸੇ 'ਚ ਆਏ ਪੁਲਿਸ ਵਾਲਿਆਂ ਨੇ ਪਹਿਲਾਂ ਨਾ ਤਾਂ ਨਾਮ ਪੁੱਛਿਆ ਅਤੇ ਨਾ ਹੀ ਪਤਾ ਸਗੋਂ ਸਿੱਧਾ ਥੱਪੜ ਜੜਨੇ ਸ਼ੁਰੂ ਕਰ ਦਿਤੇ। 

ਇਹ ਵੀ ਪੜ੍ਹੋ:  Bobi, the Oldest dog ever: ਪੁਰਤਗਾਲ 'ਚ ਮਿਲਿਆ ਦੁਨੀਆ ਦਾ ਸਭ ਤੋਂ ਉਮਰਦਰਾਜ਼ ਕੁੱਤਾ, ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋਇਆ 'ਬੌਬੀ' ਦਾ ਨਾਮ

ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨੌਜਵਾਨ ਤੇਜ਼ ਰਫ਼ਤਾਰ ’ਤੇ ਪਟਾਕੇ ਵਜਾਉਂਦਾ ਆ ਰਿਹਾ ਸੀ। ਪੰਜਾਬ 'ਚ ਬੁਲੇਟ ਮੋਟਰਸਾਈਕਲਾਂ ਤੋਂ ਪਟਾਕੇ ਵਜਾਉਣ 'ਤੇ ਪਾਬੰਦੀ ਹੈ। ਜਦੋਂ ਉਨ੍ਹਾਂ ਨੇ ਨਾਕੇ 'ਤੇ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਤੇਜ਼ ਰਫਤਾਰ ਨਾਲ ਬਾਈਕ ਛੱਡ ਕੇ ਫਰਾਰ ਹੋ ਗਿਆ। ਉਸ ਦਾ ਪਿੱਛਾ ਕੀਤਾ ਗਿਆ ਅਤੇ ਉਸ ਨੂੰ ਕਾਬੂ ਕੀਤਾ ਗਿਆ ਤਾਂ ਜੋ ਕਿਸੇ ਨੂੰ ਜਾਂ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾਏ।

ਇਹ ਵੀ ਪੜ੍ਹੋ:  ਫੁੱਟਬਾਲ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਨਵਾਂਸ਼ਹਿਰ ਦੇ ਸਪੋਰਟਸ ਕਲੱਬ ਨੂੰ ਮਿਲੀ ਧਮਕੀ

ਨੌਜਵਾਨ ਨੇ ਸ਼ਰਾਬ ਪੀਤੀ ਹੋਈ ਸੀ। ਫਿਲਹਾਲ ਇਸ ਨੂੰ ਚਲਾਨ ਕੱਟ ਕੇ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ।  ਜਦੋਂ ਪੁਲਿਸ ਮੁਲਾਜ਼ਮਾਂ ਨੇ ਨੌਜਵਾਨ ਨੂੰ ਫੜ ਕੇ ਕੁੱਟਮਾਰ ਕਰ ਰਹੇ ਸਨ ਤਾਂ ਮੌਕੇ ’ਤੇ ਵੱਡੀ ਗਿਣਤੀ ਵਿਚ ਲੋਕਾਂ ਦਾ ਇਕੱਠ ਹੋ ਗਿਆ। ਉਧਰ ਨੌਜਵਾਨ ਨੂੰ ਪੁਲਿਸ ਵਾਲਿਆਂ ਤੋਂ ਮਿੰਨਤਾਂ ਕਰ ਕੇ ਆਪਣੀ ਜਾਨ ਛੁਡਵਾਈ ਅਤੇ ਉਸ ਨੇ ਕਿਹਾ ਕਿ ਮੈਨੂੰ ਇੱਕ ਵਾਰ ਛੱਡ ਦਿਓ ਭਵਿੱਖ ਵਿੱਚ ਮੈਂ ਅਜਿਹਾ ਨਹੀਂ ਕਰਾਂਗਾ। ਇਹ ਇੱਕ ਗਲਤੀ ਸੀ।