ਬਿਜਲੀ ਚੋਰੀ ਰੋਕਣ ਲਈ ਪੰਜਾਬ ਵਿਚ ਲੱਗਣਗੇ ਸਿੰਗਲ ਫੇਜ਼ ਸਮਾਰਟ ਮੀਟਰ, 5 ਲੱਖ ਮੀਟਰ ਖਰੀਦਣ ਦੀ ਪ੍ਰਕਿਰਿਆ ਸ਼ੁਰੂ
ਇਹ ਮੀਟਰ ਦੋ ਤਰੀਕਿਆਂ ਨਾਲ ਲਗਾਏ ਜਾਣਗੇ। ਪਹਿਲਾ - ਪੁਰਾਣੇ ਨੂੰ ਹਟਾ ਕੇ ਅਤੇ ਦੂਜਾ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਲਈ।
Single phase smart meters will be installed in Punjab to prevent electricity theft
ਚੰਡੀਗੜ੍ਹ: ਪੰਜਾਬ ਵਿਚ ਸਿੰਗਲ ਫੇਜ਼ ਸਮਾਰਟ ਮੀਟਰ ਲਗਾਉਣ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲਾਂ ਸਿਰਫ਼ ਤਿੰਨ ਫੇਜ਼ ਸਮਾਰਟ ਮੀਟਰ ਲਗਾਏ ਜਾ ਰਹੇ ਸਨ। ਇਸ ਦੇ ਲਈ 5 ਲੱਖ ਮੀਟਰ ਖਰੀਦਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਹ ਮੀਟਰ ਦੋ ਤਰੀਕਿਆਂ ਨਾਲ ਲਗਾਏ ਜਾਣਗੇ। ਪਹਿਲਾ - ਪੁਰਾਣੇ ਨੂੰ ਹਟਾ ਕੇ ਅਤੇ ਦੂਜਾ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਲਈ ਇਹ ਮੀਟਰ ਲਗਾਏ ਜਾਣਗੇ।
ਖਾਸ ਗੱਲ ਇਹ ਹੈ ਕਿ ਮੀਟਰਾਂ ਵਿਚ ਡਿਊਲ ਟੈਕਨਾਲੋਜੀ ਹੈ, ਯਾਨੀ ਇਹਨਾਂ ਵਿਚ ਅਜਿਹੇ ਕੰਪੋਨੈਂਟ ਲਗਾਏ ਜਾਣਗੇ ਜਿਸ ਦੇ ਜ਼ਰੀਏ ਪਾਵਰਕੌਮ ਜਦੋਂ ਵੀ ਚਾਹੇ ਇਹਨਾਂ ਨੂੰ ਪ੍ਰੀਪੇਡ ਬਿਲਿੰਗ ਲਈ ਵਰਤ ਸਕੇਗਾ। ਪਾਵਰਕੌਮ ਦੇ ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਡਿਊਲ ਟੈਕਨਾਲੋਜੀ ਕਾਰਨ ਪ੍ਰੀਪੇਡ ਬਿਲਿੰਗ ਲਈ ਮੀਟਰਾਂ ਦੀ ਕੋਈ ਵਾਧੂ ਕੀਮਤ ਨਹੀਂ ਹੋਵੇਗੀ। ਸਮਾਰਟ ਮੀਟਰਿੰਗ ਨਾਲ ਬਿਜਲੀ ਚੋਰੀ ਨੂੰ ਰੋਕਣਾ ਅਤੇ ਆਨਲਾਈਨ ਬਿਲਿੰਗ ਸੰਭਵ ਹੈ।