ਤਰਨਤਾਰਨ: ਬਿਜਲੀ ਚੋਰੀ ਫੜਨ ਗਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਬਣਾਇਆ ਬੰਧਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

7 ਕਿਸਾਨਾਂ ਸਮੇਤ 80 'ਤੇ ਮਾਮਲਾ ਦਰਜ

PHOTO

 

 ਤਰਨਤਾਰਨ: ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਮੁਆਫ਼ ਕਰ ਦਿੱਤੀ ਹੈ ਪਰ ਪਿੰਡਾਂ ਵਿੱਚ ਅਜੇ ਵੀ ਬਿਜਲੀ ਚੋਰੀ ਹੋ ਰਹੀ ਹੈ। ਬਾਰਡਰ ਜ਼ੋਨ ਤਰਨਤਾਰਨ ਸਰਕਲ ਦੇ ਪੱਟੀ ਸਬ-ਡਵੀਜ਼ਨ ਦੇ ਪਿੰਡ ਤਲਵੰਡੀ ਬੁੱਧ ਸਿੰਘ ਵਿੱਚ ਬਿਜਲੀ ਚੋਰੀ ਫੜਨ ਲਈ ਗਏ ਤਾਂ ਕਿਸਾਨ ਜੱਥੇਬੰਦੀ ਬੀਕੇਯੂ ਉਗਰਾਹਾਂ ਨੇ ਇਨਫੋਰਸਮੈਂਟ ਅਤੇ ਪਾਵਰਕਾਮ ਦੀ ਟੀਮ ਦੇ 8 ਮੈਂਬਰਾਂ ਨੂੰ 8 ਘੰਟੇ ਤੱਕ ਬੰਧਕ ਬਣਾ ਕੇ ਰੱਖਿਆ। ਟੀਮ ਵਿੱਚ ਇਨਫੋਰਸਮੈਂਟ ਵਿਭਾਗ ਦੇ ਨਾਲ ਆਏ ਪੁਲਿਸ ਮੁਲਾਜ਼ਮ ਵੀ ਸ਼ਾਮਲ ਸਨ।
 

ਪੜ੍ਹੋ ਇਹ ਵੀ: ਕਬਜ਼ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੈ ਬੇਰ  

ਜਦੋਂ ਟੀਮ ਨੂੰ ਕਿਸਾਨਾਂ ਨੇ ਘੇਰ ਲਿਆ ਤਾਂ ਉਹਨਾਂ ਨੇ ਤਰਨਤਾਰਨ ਦੇ ਐਸਈਐਂਜੀ. ਜੀ.ਐਸ.ਖਹਿਰਾ ਨੂੰ ਜਾਣਕਾਰੀ ਦਿੱਤੀ। ਐਸ.ਈ ਇੰਜਨੀਅਰ ਖਹਿਰਾ ਨੇ ਇਸ ਸਬੰਧੀ ਪੱਟੀ ਦੇ ਡੀਐਸਪੀ ਨੂੰ ਇਸ ਦੀ ਜਾਣਕਾਰੀ ਦਿੱਤੀ। ਡੀਐਸਪੀ  ਥਾਣਾ ਸਦਰ ਪੱਟੀ ਸਮੇਤ ਹੋਰਨਾਂ ਥਾਣਿਆਂ ਦੇ ਐਸਐਚਓਜ਼ ਨੂੰ ਨਾਲ ਲੈ ਕੇ ਸ਼ਾਮ 6 ਵਜੇ ਮੌਕੇ ’ਤੇ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਰੀਬ 1 ਵਜੇ ਟੀਮ ਨੂੰ ਰਿਹਾਅ ਕਰਵਾਇਆ।
 

 

ਪੜ੍ਹੋ ਇਹ ਵੀ: ਖੰਨਾ ਪੁਲਿਸ ਨੇ ਨਜਾਇਜ਼ ਹਥਿਆਰਾਂ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ  

ਇਨਫੋਰਸਮੈਂਟ ਟੀਮ ਨੂੰ ਆਪਣੀਆਂ ਦੋ ਗੱਡੀਆਂ ਪਿੰਡ ਵਿੱਚ ਛੱਡਣੀਆਂ ਪਈਆਂ ਅਤੇ ਪੁਲਿਸ ਉਨ੍ਹਾਂ ਨੂੰ ਆਪਣੇ ਵਾਹਨਾਂ ਵਿੱਚ ਬਿਠਾ ਕੇ ਪਿੰਡ ਤੋ ਬਾਹਰ ਆਈ। ਪੁਲਿਸ ਨੇ ਪਾਵਰਕੌਮ ਦੀ ਸ਼ਿਕਾਇਤ  ’ਤੇ ਸ਼ਿੰਗਾਰਾ ਸਿੰਘ ਸਮੇਤ 70 ਤੋਂ 80 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।