ਗੁਰਪ੍ਰੀਤ ਸਿੰਘ ਕਾਂਗੜ ਨੇ ਆਊਟਲੈਟ ਸਟੋਰ ਦਾ ਨੀਂਹ ਪੱਥਰ ਰਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਤਾ ਭਾਈਕਾ : ਬਿਜਲੀ, ਨਵੀਂ ਅਤੇ ਨਿਵਾਉਣ ਯੋਗ ਊਰਜਾ ਸਰੋਤ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਇਕ ਨਵੇਂ ਆਊਟਲੈਟ ਸਟੋਰ ਦਾ ਨੀਂਹ ਪੱਥਰ ਰਖਿਆ...

Gurpreet Singh Kangar

Electricity

ਭਗਤਾ ਭਾਈਕਾ : ਬਿਜਲੀ, ਨਵੀਂ ਅਤੇ ਨਿਵਾਉਣ ਯੋਗ ਊਰਜਾ ਸਰੋਤ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਇਕ ਨਵੇਂ ਆਊਟਲੈਟ ਸਟੋਰ ਦਾ ਨੀਂਹ ਪੱਥਰ ਰਖਿਆ। ਇਸ ਮੌਕੇ ਸੰਬੋਧਨ ਕਰਦਿਆਂ ਕਾਂਗੜ ਨੇ ਦਸਿਆ ਕਿ ਭਗਤਾ ਭਾਈਕੇ ਵਿਖੇ ਬਣਨ ਵਾਲੇ ਨਵੇਂ ਆਉਟ ਲੈਟ ਸਟੋਰ ਲਗਭਗ 2.5 ਏਕੜ ਰਕਬੇ ਵਿਚ ਉਸਾਰਿਆ ਜਾਵੇਗਾ ਅਤੇ ਇਸ ਸਟੋਰ ਦੇ ਸਾਜੋ ਸਮਾਨ ਅਤੇ ਬਿਲਡਿੰਗ ਦੀ ਉਸਾਰੀ ਲਈ ਲਗਭਗ 1 ਕਰੋੜ 60 ਲੱਖ ਰੁਪਏ ਅਤੇ ਇਹ ਸਟੋਰ 6 ਮਹੀਨਿਆਂ ਵਿਚ ਤਿਆਰ ਹੋ ਜਾਵੇਗਾ।
ਕਾਂਗੜ ਨੇ ਦਸਿਆ ਕਿ ਇਸ ਨਵੇਂ ਆਊਟਲੈਟ ਸਟੋਰ ਭਗਤਾ ਭਾਈਕਾ ਬਣਨ ਨਾਲ ਸਟੋਰ ਸੰਸਥਾ ਦੀ ਬਿਜਲੀ ਖਪਤਕਾਰਾਂ ਨੂੰ ਦਿਤੀ ਜਾਣ ਵਾਲੀ ਸੇਵਾ ਵਿਚ ਕਾਰਜ ਕੁਸ਼ਲਤਾ ਆਵੇਗੀ, ਜਿਸ ਨਾਲ ਖ਼ਪਤਕਾਰਾਂ ਨੂੰ ਚੰਗੀ ਸੇਵਾ ਪ੍ਰਦਾਨ ਕੀਤੀ ਜਾ ਸਕੇਗੀ। ਇਸ ਨਾਲ ਹੀ 7 ਨੰਬਰ ਸਬ-ਡਵੀਜ਼ਨਾਂ ਨੂੰ ਇਥੋਂ ਸਮਾਨ ਦੀ ਢੋਆ ਢੋਆਈ ਕਰਨ ਵਿਚ ਘੱਟ ਸਮਾਂ ਲਗੇਗਾ ਅਤੇ ਵਿਸ਼ੇਸ਼ ਕਰ ਕੇ ਪੈਡੀ ਸੀ, ਨੂੰ ਜਲਦੀ ਬਦਲਣ ਉਪਰੰਤ ਸਪਲਾਈ ਤੁਰਤ ਬਹਾਲ ਹੋ ਸਕੇਗੀ । ਕਾਂਗੜ ਨੇ ਦਸਿਆ ਭਗਤਾ ਭਾਈਕਾ ਸੰਚਾਲਨ ਮੰਡਲ ਨੂੰ ਹੁਣ ਸਮਾਨ ਕੇਂਦਰੀ ਭੰਡਾਰ ਬਠਿੰਡਾ ਤੋਂ ਮਿਲਦਾ ਹੈ ਅਤੇ ਭਗਤਾ ਭਾਈਕਾ ਅਧੀਨ ਪੈਂਦੀਆਂ ਸਬ-ਡਵੀਜ਼ਨਾਂ ਭਗਤਾ ਭਾਈਕਾ, ਭਾਈ ਰੂਪਾ ਵੀ ਕੇਂਦਰੀ ਭੰਡਾਰ ਬਠਿੰਡਾ ਤੋਂ ਲਗਭਗ 50 ਕਿ:ਮੀ: ਦੀ ਦੂਰੀ 'ਤੇ ਹਨ ਅਤੇ ਉਪ ਮੰਡਲ ਨਥਾਣਾ ਵੀ ਕੇਂਦਰੀ ਭੰਡਾਰ ਬਠਿੰਡਾ ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਨਵਾਂ ਸਟੋਰ ਬਣਨ ਨਾਲ ਇਹ ਦੂਰੀ ਲਗਭਗ 10 ਕਿਮੀ ਦੀ ਹੀ ਰਹਿ ਜਾਵੇਗੀ ਜਿਸ ਨਾਲ ਸਮਾਂ ਤੇ ਲਾਗਤ ਦੀ ਬਹੁਤ ਬੱਚਤ ਹੋਵੇਗੀ।

Related Stories