ਭਾਰਤੀ ਲਾੜੇ ਨੂੰ ਵਿਆਹੁਣ ਪੁੱਜੀ ਇੰਡੋਨੇਸ਼ੀਆ ਦੀ ਗੋਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਮੁਕਤਸਰ ਸਾਹਿਬ : ਭਾਰਤ ਵਿਚ ਭਾਵੇਂ ਵੱਖ-ਵੱਖ ਧਰਮਾਂ ਦੇ ਲੋਕ, ਬੋਲੀ, ਰੀਤੀ ਰਿਵਾਜ ਵੱਖੋ-ਵਖਰੇ ਹਨ ਪਰ ਵੀ ਅਸੀ ਸਾਰੇ ਭਾਰਤੀ ਹਾਂ। ਪੂਰੇ ਭਾਰਤ ਨੂੰ....

Indonesia girl marriage with Indian boy

ਸ੍ਰੀ ਮੁਕਤਸਰ ਸਾਹਿਬ : ਭਾਰਤ ਵਿਚ ਭਾਵੇਂ ਵੱਖ-ਵੱਖ ਧਰਮਾਂ ਦੇ ਲੋਕ, ਬੋਲੀ, ਰੀਤੀ ਰਿਵਾਜ ਵੱਖੋ-ਵਖਰੇ ਹਨ ਪਰ ਵੀ ਅਸੀ ਸਾਰੇ ਭਾਰਤੀ ਹਾਂ। ਪੂਰੇ ਭਾਰਤ ਨੂੰ ਵੱਖ –ਵੱਖ ਜਾਤਾਂ ਵਿਚ ਵੰਡਿਆ ਹੋਇਆ ਹੈ ਪਰ ਇੰਟਰਨੈੱਟ ਨੇ ਪੂਰੀ ਦੁਨੀਆਂ ਨੂੰ ਜੋੜ ਕੇ ਰੱਖ ਦਿਤਾ ਹੈ। ਇਸ ਦੀ ਤਾਜ਼ਾ ਮਿਸਾਲ ਸ੍ਰੀ ਮੁਕਤਸਰ ਸਾਹਿਬ ਦੇ ਇਕ ਪ੍ਰਵਾਰ ਦੀ ਹੈ ਜਦੋਂ ਉਨ੍ਹਾਂ ਦੇ ਲੜਕੇ ਨੇ ਇਕ ਇੰਡੋਨੇਸ਼ੀਆ ਦੀ ਗੋਰੀ ਨਾਲ ਇੰਸਟਾਗ੍ਰਾਮ ਅਤੇ ਵੱਟਸਐਪ ਰਾਹੀਂ ਦੋਸਤੀ ਕਾਇਮ ਕੀਤੀ ਅਤੇ ਅੱਗੇ ਇਹ ਦੋਸਤੀ ਵਿਆਹ ਤਕ ਪਹੁੰਚ ਗਈ । 
ਰਤਨਾ ਹਡਾਂਨੀ ਸੁਕਾਬੂਮੀ ਸ਼ਹਿਰ ਜਾਕਾਰਤਾ (ਇੰਡੋਨੇਸ਼ੀਆ) ਦੀ ਰਹਿਣ ਵਾਲੀ ਹੈ ਅਤੇ ਉਸ ਦੇ ਦੋ ਭਰਾ ਅਤੇ ਦੋ ਭੈਣਾਂ ਹਨ। ਪ੍ਰਵਾਰ ਵਿਚ ਉਸ ਦੀ ਮਾਂ ਅਤੇ ਦਾਦੀ ਹੈ, ਉਸ ਦੇ ਪਿਤਾ ਦੀ ਮੌਤ ਹੋ ਚੁਕੀ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਪਿਆਰ ਦੀ ਕੋਈ ਭਾਸ਼ਾ ਨਹੀਂ ਹੁੰਦੀ ਠੀਕ ਇਸੇ ਤਰ੍ਹਾਂ ਹੀ ਉਨ੍ਹਾਂ ਦੀ ਗੱਲ ਵਿਆਹ ਤਕ ਪਹੁੰਚ ਗਈ ਅਤੇ ਲੜਕੀ ਰਤਨਾ ਹਡਾਂਨੀ ਭਾਰਤੀ ਲਾੜੇ ਨੂੰ ਵਿਆਹੁਣ ਲਈ ਇੰਡੋਨੇਸ਼ੀਆ ਤੋਂ ਭਾਰਤ ਦੇ ਪੰਜਾਬ ਸੂਬੇ ਦੇ ਸ੍ਰੀ ਮੁਕਤਸਰ ਸ਼ਹਿਰ ਵਿਚ ਲੜਕੇ ਵਾਲਿਆਂ ਦੇ ਘਰ ਆ ਪੁੱਜੀ। ਦੋਹਾਂ ਪ੍ਰਵਾਰਾਂ ਵਿਚ ਇਸ ਸਮੇਂ ਖ਼ੁਸ਼ੀ ਦਾ ਮਾਹੌਲ ਹੈ। ਜਾਣਕਾਰੀ ਦਿੰਦੇ ਹੋਏ ਪਰਵਾਰਕ ਮੈਂਬਰ ਅਤੇ ਲੜਕਾ ਗੁਰਵਿੰਦਰ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਕੈਨਾਲ ਕਲੋਨੀ ਸ੍ਰੀ ਮੁਕਤਸਰ ਸਾਹਿਬ ਨੇ ਦਸਿਆ ਕਿ ਤਕਰੀਬਨ ਡੇਢ ਸਾਲ ਪਹਿਲਾਂ ਇੰਸਟਾਗ੍ਰਾਮ ਰਾਹੀਂ ਸ਼ੁਰੂਆਤ ਹੋਈ ਤੇ ਫਿਰ ਵੱਟਸਐਪ ਰਾਹੀਂ ਗੱਲਬਾਤ ਹੁੰਦੀ ਰਹੀ ਅਤੇ ਰਤਨਾ ਦੇ ਪ੍ਰਵਾਰ ਵਾਲਿਆਂ ਨਾਲ ਗੱਲਬਾਤ ਵੀ ਹੁੰਦੀ ਰਹੀ ਫਿਰ ਇਸ ਤੋਂ ਬਾਅਦ ਪ੍ਰਵਾਰ ਦੀ ਸਹਿਮਤੀ ਨਾਲ ਇਹ ਇੰਡੋਨੇਸ਼ੀਆ ਤੋਂ ਭਾਰਤ ਆ ਗਈ। ਦੋਹਾਂ ਪ੍ਰਵਾਰਾਂ ਦੀ ਸਹਿਮਤੀ ਨਾਲ ਪੰਜਾਬ ਦੇ ਰੀਤੀ ਰਿਵਾਜਾਂ ਨਾਲ 2 ਮਾਰਚ ਨੂੰ ਦੋਹਾਂ ਦਾ ਵਿਆਹ ਹੋਇਆ। ਉਨ੍ਹਾਂ ਕਿਹਾ ਕਿ ਰਤਨਾ ਹਡਾਂਨੀ ਪ੍ਰਵਾਰ ਨਾਲ ਬਹੁਤ ਖ਼ਸ਼ ਹੈ।