26 ਜਨਵਰੀ ਘਟਨਾਕ੍ਰਮ ਮਾਮਲੇ ’ਚ 6 ਹੋਰ ਕਿਸਾਨਾਂ ਨੂੰ ਮਿਲੀ ਜ਼ਮਾਨਤ
26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ...
ਨਵੀਂ ਦਿੱਲੀ: 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ’ਚ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਵਿਚੋਂ 6 ਹੋਰ ਕਿਸਾਨਾਂ ਨੂੰ ਅੱਜ ਜ਼ਮਾਨਤ ਮਿਲ ਗਈ ਹੈ। ਇਸ ਸਬੰਧੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿਸਾਨਾਂ ਨੂੰ ਨਾਂਗਲੋਈ ਥਾਣੇ ਵਿਚ ਹੋਈ ਐਫ.ਆਈ.ਆਰ. ਦੇ ਸਬੰਧ ’ਚ ਜ਼ਮਾਨਤ ਮਿਲੀ ਹੈ। ਉਨ੍ਹਾਂ ਦੱਸਿਆ ਨਾਂਗਲੋਈ ਵਿਚ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਉਤੇ ਬਹੁਤ ਖਤਰਨਾਕ ਧਾਰਾਵਾਂ ਲਗਾਈਆਂ ਗਈਆਂ ਸੀ, ਜਿਵੇਂ ਉਮਰ ਕੈਦ, 10 ਸਾਲ ਦੀ ਸਜ਼ਾ ਉਨ੍ਹਾਂ ਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜ਼ਮਾਨਤ ਦਿਵਾ ਦਿੱਤੀ ਹੈ।
ਜਿਨ੍ਹਾਂ ਵਿਚ ਕਿਸਾਨ- ਸਤਪਾਲ ਸਿੰਘ, ਅਸ਼ੋਕ, ਧਰਮਪਾਲ ਸਿੰਘ, ਅਮਮੇਰ ਸਿੰਘ, ਜਗਵੀਰ ਸਿੰਘ, ਰਾਜੀਵ 6 ਲੋਕਾਂ ਦੀਆਂ ਜ਼ਮਾਨਤਾਂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਕਿਸਾਨ ਅੰਦੋਲਨ ਦੇ ਵਿਚ ਹੁਣ ਤੱਕ 121ਵੀਂ ਜ਼ਮਾਨਤ ਹੈ।
ਉਨ੍ਹਾਂ ਦੱਸਿਆ ਕਿ ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਦੀ ਸੋਨੀਪਤ ਕੋਰਟ ਵਿਚ ਸੁਣਵਾਈ ਹੋਈ ਹੈ, ਜਿਸਦਾ ਆਡਰ ਰਿਜ਼ਰਵ ਹੈ, ਉਹ ਸਾਨੂੰ ਦੁਪਿਹਰ 2 ਵਜੇ ਮਿਲ ਜਾਵੇਗਾ। ਉਨ੍ਹਾਂ ਕਿਹਾ ਸਾਨੂੰ ਉਮੀਦ ਹੈ ਕਿ ਜੱਜ ਸਾਬ੍ਹ ਸਾਡੀ ਭਾਵਨਾ ਨੂੰ ਸਮਝਗੇ ਅਤੇ ਉਸਨੂੰ ਵੀ ਜਲਦੀ ਜ਼ਮਾਨਤ ਦੇਣਗੇ।