ਰਾਕੇਸ਼ ਟਿਕੈਤ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੇਤੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਦੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਪਿਛਲੇ...

Manjinder Sirsa with Rakesh Tikait

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਦੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਪਿਛਲੇ ਦੋ ਮਹੀਨੇ ਤੋਂ ਅੰਦੋਲਨ ਕਰ ਰਹੇ ਹਨ, ਪਰ 26 ਜਨਵਰੀ ਮੌਕੇ ਰਾਜਧਾਨੀ ‘ਚ ਹੋਈ ਹਿੰਸਾ ਨਾਲ ਕਿਸਾਨ ਅੰਦੋਲਨ ਕਮਜ਼ੋਰ ਪੈ ਗਿਆ ਸੀ। ਗਾਜ਼ਿਆਬਾਦ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਧਰਨਾ ਖਤਮ ਕਰਨ ਦਾ ਅਲਟੀਮੇਟਸ ਦੇ ਦਿੱਤਾ ਸੀ। ਗਾਜ਼ੀਪੁਰ ਬਾਰਡਰ ਉਤੇ ਪੁਲਿਸ ਅਤੇ ਫੋਰਸ ਦੀ ਮੌਜੂਦਗੀ ਰਾਕੇਸ਼ ਟਿਕੈਤ ਨੂੰ ਹੋਰ ਇਸ਼ਾਰਾ ਕਰ ਰਹੀ ਸੀ ਕਿ ਕਿਸਾਨਾਂ ਦਾ ਅੰਦੋਲਨ ਕਿਸੇ ਵੀ ਸਮੇਂ ਖਤਮ ਹੋ ਸਕਦਾ ਹੈ।

ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਅਪਣੀ ਗ੍ਰਿਫ਼ਤਾਰੀ ਨਹੀਂ ਦੇਣਗੇ ਅਤੇ ਅੰਦੋਲਨ ਵਿਚ ਭਾਜਪਾ ਦੇ ਬੰਦਿਆਂ ਅਤੇ ਪੁਲਿਸ ਤੋਂ ਛਾਤੀ ਉਤੇ ਗੋਲੀਆਂ ਖਾਣ ਲਈ ਤਿਆਰ ਹਨ ਪਰ ਅੰਦੋਲਨ ਖਤਮ ਨਹੀਂ ਕਰਨਗੇ ਅਤੇ ਫੁੱਟ-ਫੁੱਟ ਕੇ ਰੋਣ ਲੱਗੇ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸਾਨੂੰ ਕਿਸਾਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਅਸੀਂ ਇਸ ਅੰਦੋਲਨ ਨੂੰ ਖਤਮ ਹੋਣ ਨਹੀਂ ਦੇਵਾਂਗੇ ਚਾਹੇ ਮੈਨੂੰ ਖੁਦਕੁਸ਼ੀ ਕਿਉਂ ਨਾ ਕਰਨੀ ਪਵੇ।

ਰਾਕੇਸ਼ ਟਿਕੈਤ ਦੇ ਅੱਖਾਂ ਵਿਚੋਂ ਨਿਕਲੇ ਹੰਝੂਆਂ ਨੇ ਪੂਰੇ ਮਾਹੌਲ ਨੂੰ ਇਕਦਮ ਬਦਲ ਦਿੱਤਾ ਅਤੇ ਸੈਂਕੜੇ ਕਿਸਾਨ ਉਨ੍ਹਾਂ ਦੀ ਹਿਮਾਇਤ ‘ਚ ਅੰਦੋਲਨ ਵਿਚ ਮੁੜ ਪਰਤਣ ਲੱਗੇ। ਇਸ ਦੌਰਾਨ ਉਨ੍ਹਾਂ ਦੀ ਇਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਸਾਨਾਂ ਦੇ ਹੱਕਾਂ ਲਈ ਡਟ ਕੇ ਖੜੇ ਹੋਣ ਲਈ ਰਾਕੇਸ਼ ਟਿਕੈਤ ਦਾ ਸਨਮਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਡੀਐਸਜੀਐਮਸੀ ਲੰਗਰ ਹਲੇ ਵੀ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਚਲਾਇਆ ਜਾ ਰਿਹਾ ਹੈ ਅਤੇ ਅਸੀਂ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਆਪਣਾ ਵੱਧ ਤੋਂ ਵੱਧ ਨਿਰੰਤਰ ਸਮਰਥਨ ਦੇਣ ਦਾ ਭਰੋਸਾ ਦਿੰਦੇ ਹਾਂ। ਇਥੇ ਦੱਸਣਯੋਗ ਹੈ ਕਿ ਕਿਸਾਨ ਆਗੂ ਰਾਕੇਸ਼ ਟਿਕੈਤ ਇਕ ਵਾਰ ਫਿਰ ਤੋਂ ਚਰਚਾ ਵਿਚ ਹਨ, ਉਨ੍ਹਾਂ ਨੇ ਕਿਸਾਨ ਸਿਆਸਤ ਅਪਣੇ ਪਿਤਾ ਅਤੇ ਕਿਸਾਨ ਆਗੂ ਮਹੇਂਦਰ ਸਿੰਘ ਟਿਕੈਤ ਤੋਂ ਵਿਰਾਸਤ ਵਿਚ ਮਿਲੀ ਹੈ।

ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਤੋਂ ਬਾਅਦ ਮਹੇਂਦਰ ਸਿੰਘ ਟਿਕੈਤ ਦੇਸ਼ ‘ਚ ਸਭ ਤੋਂ ਵੱਡੇ ਕਿਸਾਨ ਆਗੂ ਸੀ। ਟਿਕੈਤ ਦੀ ਕ ਆਵਾਜ ਉਤੇ ਕਿਸਾਨ ਦਿੱਲੀ ਤੋਂ ਲੈ ਕੇ ਲਖਨਊ ਤੱਕ ਦੀ ਸੱਤਾ ਹਿਲਾ ਦੇਣ ਦੀ ਤਾਕਤ ਰੱਖਦੇ ਸੀ। ਮਹੇਂਦਰ ਸਿੰਘ ਟਿਕੈਤ ਨੇ ਇਕ ਨਹੀਂ ਕਈਂ ਵਾਰ ਕੇਂਦਰ ਅਤੇ ਰਾਜ ਦੀ ਸਰਕਾਰਾਂ ਨੂੰ ਅਪਣੀਆਂ ਮੰਗਾਂ ਦੇ ਅੱਗੇ ਝੁਕਣ ਨੂੰ ਮਜਬੂਰ ਕੀਤਾ ਹੈ। ਮਹੇਂਦਰ ਸਿੰਘ ਟਿਕੈਤ ਭਾਰਤੀ ਕਿਸਾਨ ਯੂਨੀਅਨ ਦੇ ਲੰਮੇ ਸਮੇਂ ਤੱਕ ਰਾਸ਼ਟਰੀ ਪ੍ਰਧਾਨ ਰਹੇ ਸਨ।