ਭਾਈਚਾਰਕ ਸਾਂਝ ਦੀ ਮਿਸਾਲ: ਪਿੰਡ ਵਾਸੀਆਂ ਨੇ 1947 ਤੋਂ ਪਹਿਲਾਂ ਦੀ ਮਸਜਿਦ ਦੀ ਕੀਤੀ ਮੁੜ ਉਸਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਬਾਹਮਣੀਆਂ ਦੀ ਮਸਜਿਦ ’ਚ 76 ਸਾਲ ਬਾਅਦ ਪੜ੍ਹੀ ਗਈ ਨਮਾਜ਼

Villagers rebuilt the pre-1947 mosque

 

ਮਹਿਲ ਕਲਾਂ:  ਬਰਨਾਲਾ ਜ਼ਿਲ੍ਹੇ ਦੇ ਪਿੰਡ ਬਾਹਮਣੀਆਂ ’ਚ ਭਾਈਚਾਰਕ ਸਾਂਝ ਦੀ ਮਿਸਾਲ ਵੇਖਣ ਨੂੰ ਮਿਲੀ ਹੈ। ਦਰਅਸਲ ਇੱਥੇ ਪਿੰਡ ਵਾਸੀਆਂ ਨੇ ਪਿੰਡ ਵਿਚ 1947 ਤੋਂ ਪਹਿਲਾਂ ਦੀ ਮਸਜਿਦ ਦੀ ਮੁੜ ਉਸਾਰੀ ਕਰਵਾਈ ਹੈ। ਦਰਅਸਲ ਇਸ ਪਿੰਡ ਵਿਚ 1947 ਤੋਂ ਪਹਿਲਾਂ ਮੁਸਲਮਾਨ ਭਾਈਚਾਰੇ ਦੇ ਕਈ ਪਰਿਵਾਰ ਰਹਿੰਦੇ ਸਨ। ਉਸ ਸਮੇਂ ਪਿੰਡ ਵਿਚ ਇਕ ਮਸਜਿਦ ਮੌਜੂਦ ਸੀ।

ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਦੋ ਸਿੱਖ ਟਰੱਕ ਡਰਾਈਵਰਾਂ ਨਾਲ ਨਸਲੀ ਸ਼ੋਸ਼ਣ, ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚਿਆ ਮਾਮਲਾ

ਮਿਲੀ ਜਾਣਕਾਰੀ ਅਨੁਸਾਰ 1947 ਦੀ ਵੰਡ ਸਮੇਂ ਮੁਸਲਿਮ ਭਾਈਚਾਰੇ ਦੇ ਲੋਕ ਪਿੰਡ ਵਿਚੋਂ ਚਲੇ ਗਏ ਅਤੇ ਹੌਲੀ-ਹੌਲੀ ਮਸਜਿਦ ਖੰਡਰ ਦਾ ਰੂਪ ਧਾਰਨ ਕਰ ਗਈ। ਮੌਜੂਦਾ ਸਮੇਂ ਵਿਚ ਪਿੰਡ ’ਚ ਮੁਸਲਿਮ ਭਾਈਚਾਰੇ ਦੇ ਅੱਧੀ ਦਰਜਨ ਦੇ ਕਰੀਬ ਘਰ ਹਨ। ਪਿੰਡ ਦੀ ਗ੍ਰਾਮ ਪੰਚਾਇਤ, ਸਥਾਨਕ ਗੁਰਦੁਆਰਾ ਕਮੇਟੀ ਅਤੇ ਸਮੂਹ ਪਿੰਡ ਵਾਸੀਆਂ ਨੇ ਮਸਜਿਦ ਦੀ ਇਮਾਰਤ ਨੂੰ ਮੁੜ ਬਣਾਇਆ ਹੈ।

ਇਹ ਵੀ ਪੜ੍ਹੋ: ਖੰਨਾ ਫੋਕਲ ਪੁਆਇੰਟ ਵਿਖੇ ਇੱਕ ਮਜ਼ਦੂਰ ਦਾ ਕਤਲ

ਉਦਘਾਟਨੀ ਸਮਾਗਮ ਸਮੇਂ ਇਸ ਮਸਜਿਦ ਵਿਚ 1947 ਮਗਰੋਂ 76 ਸਾਲ ਬਾਅਦ ਪਹਿਲੀ ਵਾਰ ਅਜ਼ਾਨ ਅਤੇ ਪਹਿਲੀ ਨਾਮਾਜ਼ ਅਦਾ ਕੀਤੀ ਗਈ। ਇਸ ਮੌਕੇ ਪਹੁੰਚੀਆਂ ਸਖ਼ਸ਼ੀਅਤਾਂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਛੋਟੇ ਜਿਹੇ ਪਿੰਡ ਨੇ ਭਾਈਚਾਰਕ ਸਾਂਝ ਦਾ ਵੱਡਾ ਸੁਨੇਹਾ ਦਿੱਤਾ ਹੈ।