Jalandhar News: ਅਗਰਵਾਲ ਢਾਬੇ ਦੀ ਇਮਾਰਤ ਸੀਲ, ਨਗਰ ਨਿਗਮ ਨੇ ਕੀਤੀ ਕਾਰਵਾਈ
Jalandhar News: ਨਕਸ਼ਾ ਪਾਸ ਕਰਵਾਏ ਬਿਨਾਂ ਹੀ ਚੱਲ ਰਿਹਾ ਸੀ ਉਸਾਰੀ ਦਾ ਕੰਮ
Agarwal Dhaba Building Seal News in punjabi: ਜਲੰਧਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਸੋਮਵਾਰ ਸਵੇਰੇ ਵੱਡੀ ਕਾਰਵਾਈ ਕੀਤੀ। ਵਿਭਾਗ ਨੇ ਸ਼ਹਿਰ ਦੀ ਮਸ਼ਹੂਰ ਕੂਲ ਰੋਡ 'ਤੇ ਸਥਿਤ ਅਗਰਵਾਲ ਢਾਬੇ ਦੀ ਇਮਾਰਤ ਨੂੰ ਸੀਲ ਕਰ ਦਿਤਾ ਹੈ। ਇਮਾਰਤ ਦੀ ਉਸਾਰੀ ਦਾ ਕੰਮ ਅਜੇ ਚੱਲ ਰਿਹਾ ਸੀ। ਏ.ਟੀ.ਪੀ ਸੁਖਦੇਵ ਨੇ ਦੱਸਿਆ ਕਿ ਉਕਤ ਇਮਾਰਤ ਨਗਰ ਨਿਗਮ ਤੋਂ ਮਨਜ਼ੂਰੀ ਲਏ ਬਿਨਾਂ ਹੀ ਬਣਾਈ ਗਈ ਹੈ। ਜਿਸ ਕਾਰਨ ਇਹ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ: Himachal Landslide News: ਹਿਮਾਚਲ ਜਾਣ ਵਾਲਿਆਂ ਲਈ ਜ਼ਰੂਰੀ ਖਬਰ, ਰਸਤੇ ਹੋ ਗਏ ਬਿਲਕੁਲ ਹੀ ਬੰਦ ਏਟੀਪੀ ਸੁਖਦੇਵ ਵਸ਼ਿਸ਼ਟ ਨੇ ਦਸਿਆ ਕਿ ਅੱਜ ਅਗਰਵਾਲ ਢਾਬੇ ਦੀ ਇਮਾਰਤ ਨੂੰ ਸੀਲ ਕਰ ਦਿਤਾ ਗਿਆ ਹੈ। ਇਸ ਸਬੰਧੀ ਉਸ ਨੂੰ ਨੋਟਿਸ ਵੀ ਦਿਤਾ ਗਿਆ ਸੀ। ਇਮਾਰਤ ਦਾ ਨਕਸ਼ਾ ਵੀ ਪਾਸ ਨਹੀਂ ਕੀਤਾ ਗਿਆ ਪਰ ਫਿਰ ਵੀ ਉਸਾਰੀ ਦਾ ਕੰਮ ਜਾਰੀ ਰਿਹਾ ਅਤੇ ਇਸ ਤੋਂ ਕੋਈ ਆਗਿਆ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਜੇਕਰ ਢਾਬਾ ਮਾਲਕ ਵਲੋਂ ਲਗਾਈ ਗਈ ਸੀਲ ਖੋਲ੍ਹੀ ਜਾਂਦੀ ਹੈ ਜਾਂ ਦੁਬਾਰਾ ਕੰਮ ਸ਼ੁਰੂ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Amritsar News: ਸ਼ਹੀਦਾਂ ਸਾਹਿਬ ਦੀ ਸੇਵਾ ਕਰਕੇ ਘਰ ਜਾ ਰਹੇ ਸੇਵਾਦਾਰ ਨੂੰ ਕਾਰ ਨੇ ਕੁਚਲਿਆ
ਏਟੀਪੀ ਸੁਖਦੇਵ ਵਸ਼ਿਸ਼ਠ ਨੇ ਦੱਸਿਆ ਕਿ ਪੰਜਾਬ ਦੇ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਅਤੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨਾਲ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ ਸੀ। ਜਿਸ ਵਿੱਚ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਬਣੀਆਂ ਨਾਜਾਇਜ਼ ਇਮਾਰਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿਤੇ ਗਏ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜਿਸ ਤੋਂ ਬਾਅਦ ਬਿਲਡਿੰਗ ਵਿਭਾਗ ਦੀ ਟੀਮ ਨੇ ਸ਼ਹਿਰ ਦੀਆਂ ਨਾਜਾਇਜ਼ ਬਿਲਡਿੰਗਾਂ ਦੀ ਸੂਚੀ ਬਣਾਉਣੀ ਸ਼ੁਰੂ ਕਰ ਦਿਤੀ ਹੈ। ਸੁਖਦੇਵ ਨੇ ਦੱਸਿਆ ਕਿ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿਚ ਵੀ ਅਜਿਹੀਆਂ ਕਈ ਇਮਾਰਤਾਂ ਹਨ। ਜਿਸ 'ਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ।
(For more news apart from Agarwal Dhaba Building Seal Jalandhar News in punjabi, stay tuned to Rozana Spokesman)