ਬਠਿੰਡਾ ਅਦਾਲਤ ਨੇ ਨਕਲੀ ਖਾਦ ਬਣਾਉਣ ਮਾਮਲੇ ’ਚ ਡਾ. ਮੰਗਲ ਸਿੰਘ ਸੰਧੂ ਨੂੰ ਕੀਤਾ ਬਰੀ

ਏਜੰਸੀ

ਖ਼ਬਰਾਂ, ਪੰਜਾਬ

ਬਿਠਿੰਡਾ ਅਦਾਲਤ ਨੇ ਇਸ ਕੇਸ਼ ’ਚ ਸਾਰੀਆਂ ਅਪੀਲਾਂ ਦਲੀਲਾਂ ਸੁਨਣ ਤੋਂ ਬਾਅਦ ਡਾ. ਸੰਧੂ ਨੂੰ ਬੇਦੋਸ਼ੀ ਕਰਾਰ ਦਿੰਦਿਆਂ ਬਰੀ ਕਰ ਦਿੱਤਾ ਹੈ। 

photo

 

ਬਠਿੰਡਾ - 31 ਮਾਰਚ ਨੂੰ ਹੀਰਾ ਸਿੰਘ ਗਿੱਲ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਠਿੰਡਾ ਦੀ ਅਦਾਲਤ ਨੇ ਡਾ: ਮੰਗਲ ਸਿੰਘ ਸੰਧੂ ਸਾਬਕਾ ਡਾਇਰੈਕਟਰ ਪੰਜਾਬ ਖੇਤੀਬਾੜੀ ਵਿਭਾਗ ਨੂੰ ਇੱਕ ਕੇਸ ’ਚੋਂ ਬਰੀ ਕੀਤਾ ਹੈ।

ਦੱਸ ਦੇਈਏ ਕਿ ਡਾ ਮੰਗਲ ਜੋ ਕਿ ਨਕਲੀ ਖਾਦ ਬਣਾਉਣ ਮਾਮਲੇ ’ਚ ਕੋਰਟ ’ਚ ਸਵਾਲਾਂ ਦੇ ਘੇਰੇ ’ਚ ਸਨ, ਜੋ ਕਿ 31 ਮਾਰਚ ਨੂੰ ਬਾਇੱਜ਼ਤ ਬਰੀ ਹੋਏ ਹਨ। ਦੱਸ ਦੇਈਏ ਕਿ ਅਕਤੂਬਰ 2015 ’ਚ ਰਾਮਾ ਪੁਲਿਸ ਨੇ ਨਕਲੀ ਕੀਟਨਾਸ਼ਕ ਖਾਦ ਬਣਾਉਣ ਦੇ ਮਾਮਲੇ ’ਚ ਵਿਜੇ ਕੁਮਾਰ, ਸੁਭਮ ਗੋਇਲ ਖਿਲਾਫ ਮਾਮਲਾ ਦਰਜ਼ ਕੀਤਾ, ਜਿਸ ’ਚ ਰਾਮਾ ਪੁਲਿਸ ਨੇ ਡਾ: ਸੰਧੂ ਨੂੰ ਸਹਿ-ਦੋਸ਼ੀ ਬਣਾਇਆ ਸੀ ਅਤੇ 5 ਦਸੰਬਰ 2015 ਨੂੰ ਉਨ੍ਹਾਂ ਖਿਲਾਫ ਮਾਮਲਾ ਦਰਜ਼ ਕਰਕੇ  ਉਸੇ ਦਿਨ ਡਾ: ਸੰਧੂ ਨੂੰ ਚੰਡੀਗੜ੍ਹ ਦੇ ਸੈਕਟਰ 42 ਸੀ ਸਥਿਤ ਸਰਕਾਰੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਪਰ ਬਿਠਿੰਡਾ ਅਦਾਲਤ ਨੇ ਇਸ ਕੇਸ਼ ’ਚ ਸਾਰੀਆਂ ਅਪੀਲਾਂ ਦਲੀਲਾਂ ਸੁਨਣ ਤੋਂ ਬਾਅਦ ਡਾ. ਸੰਧੂ ਨੂੰ ਬੇਦੋਸ਼ੀ ਕਰਾਰ ਦਿੰਦਿਆਂ ਬਰੀ ਕਰ ਦਿੱਤਾ ਹੈ।