ਜਦੋਂ ਹੋਣ ਲੱਗੀ ਬੱਚਿਆਂ ਰਾਹੀ ਹੈਰੋਇਨ ਦੀ ਸਪਲਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਣੋ,ਜਾਣੋ ਕੀ ਹੈ ਪੂਰਾ ਮਾਮਲਾ

Heroin supply through children when it starts happening

ਪੰਜਾਬ: ਪੰਜਾਬ ਦੀ ਜਵਾਨੀ ਨੂੰ ਚਿੱਟੇ ਨਾਲ ਬਰਬਾਦ ਕਰ ਰਹੇ ਦਿੱਲੀ ਬੈਠੇ ਵੱਡੇ ਮਗਰਮੱਛ ਹੁਣ ਆਪ ਪਰਦੇ ਪਿੱਛੇ ਰਹਿ ਕੇ ਬੱਚਿਆਂ ਤੋਂ ਪੰਜਾਬ ਵਿਚ ਹੈਰੋਇਨ ਦੀ ਸਪਲਾਈ ਕਰਾਉਣ ਲੱਗ ਪਏ ਹਨ। ਅਜਿਹਾ ਹੀ ਇੱਕ ਮਾਮਲਾ ਖੰਨਾ ਤੋਂ ਸਾਮਣੇ ਆਇਆ। ਇੱਥੇ ਪੁਲੀਸ ਵਲੋਂ ਇੱਕ ਕਿਲੋ ਹੈਰੋਇਨ ਨਾਲ ਫੜ੍ਹੇ ਦੋ ਤਸਕਰਾਂ ’ਚੋਂ ਇੱਕ 16 ਸਾਲ ਦਾ ਹੈ, ਜਿਸ ਰਾਹੀਂ ਇਹ ਸਪਲਾਈ ਮੋਗਾ ਵਿਖੇ ਦਿੱਤੀ ਜਾਣੀ ਸੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੁਲੀਸ ਜਿਲ੍ਹਾ ਖੰਨਾ ਦੇ ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਐੱਸਪੀ (ਆਈ) ਜਸਵੀਰ ਸਿੰਘ ਦੀ ਨਿਗਰਾਨੀ ਹੇਠ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਣਾਈ ਸਟੈਟਿਕ ਸਰਵੈਲੈਂਸ ਟੀਮ, ਜਿਸ ਵਿਚ ਸਦਰ ਥਾਣਾ ਮੁਖੀ ਐੱਸਐੱਚਓ ਅਨਵਰ ਅਲੀ ਦੇ ਥਾਣੇਦਾਰ ਸ਼ਿੰਗਾਰਾ ਸਿੰਘ ਸਮੇਤ ਹੋਰ ਮੁਲਾਜ਼ਮ ਸ਼ਾਮਲ ਸਨ, ਨੇ ਲਿਬੜਾ ਪਿੰਡ ਕੋਲ ਨਾਕਾਬੰਦੀ ਕੀਤੀ ਹੋਈ ਸੀ।

ਇਸੇ ਦੌਰਾਨ ਖੰਨਾ ਸਾਈਡ ਤੋਂ ਆ ਰਹੀ ਵੈਗਨਰ ਕਾਰ ਨੰਬਰ ਡੀਐੱਲ-01-ਆਰਟੀਬੀ-7451 ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਕਾਰ ਚਾਲਕ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਬੈਰੀਕੇਡ ਦੀ ਮਦਦ ਨਾਲ ਰੋਕਿਆ ਗਿਆ। ਕਾਰ ਨੂੰ ਗਜਿੰਦਰ ਗੌਤਮ ਚਲਾ ਰਿਹਾ ਸੀ। ਉਸ ਦੇ ਨਾਲ ਜੈਕਬ ਬੈਠਾ ਸੀ। ਕਾਰ ਦੀ ਤਲਾਸ਼ੀ ਲੈਣ ’ਤੇ ਇਸ ਵਿਚ ਪਏ ਕਾਲੇ ਰੰਗ ਦੇ ਬੈਗ ਵਿਚੋਂ ਮੋਮੀ ਕਾਗਜ ਦੇ ਲਿਫਾਫੇ ਵਿਚ ਲਪੇਟੀ 1 ਕਿੱਲੋ ਹੈਰੋਇਨ ਬਰਾਮਦ ਹੋਈ। ਇਸ ਦੀ ਅੰਤਰਰਾਸ਼ਟਰੀ ਮਾਰਕੀਟ ਚ ਕੀਮਤ ਕਰੀਬ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।