ਅਬੋਹਰ 'ਚ 3 ਨਸ਼ਾ ਤਸਕਰ ਕਾਬੂ, 12 ਗ੍ਰਾਮ ਹੈਰੋਇਨ, 2 ਦੇਸੀ ਪਿਸਤੌਲ ਤੇ 2 ਜਿੰਦਾ ਕਾਰਤੂਸ ਹੋਏ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਪਤ ਸੂਚਨਾ ਦੇ ਆਧਾਰ 'ਤੇ ਹੋਈ ਕਾਰਵਾਈ

photo

 

ਅਬੋਹਰ: ਅਬੋਹਰ ਦੇ ਥਾਣਾ ਸਿਟੀ ਦੋ ਦੀ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 12 ਗ੍ਰਾਮ ਹੈਰੋਇਨ, 2 ਦੇਸੀ ਪਿਸਤੌਲ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ: ਜੇਲ 'ਚ ਬੰਦ ਈਰਾਨੀ ਮਹਿਲਾ ਪੱਤਰਕਾਰਾਂ ਨੇ ਜਿੱਤਿਆ ਸੰਯੁਕਤ ਰਾਸ਼ਟਰ ਦਾ ਚੋਟੀ ਦਾ ਪੁਰਸਕਾਰ  

ਤਿੰਨਾਂ ਖ਼ਿਲਾਫ਼ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਏਐਸਆਈ ਭੁਪਿੰਦਰ ਸਿੰਘ ਆਪਣੀ ਟੀਮ ਸਮੇਤ ਅਬੋਹਰ-ਸ੍ਰੀਗੰਗਾਨਗਰ ਰੋਡ ’ਤੇ ਗਸ਼ਤ ਕਰ ਰਹੇ ਸਨ।

ਇਹ ਵੀ ਪੜ੍ਹੋ: ਵਿਆਹ ਵੇਖਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਇਕੋ ਪਰਿਵਾਰ ਦੇ 10 ਜੀਆਂ ਸਮੇਤ 11 ਦੀ ਮੌਤ 

ਉਨ੍ਹਾਂ ਨੂੰ ਮੁਖ਼ਬਰ ਵੱਲੋਂ ਇਤਲਾਹ ਦਿੱਤੀ ਗਈ ਕਿ 3 ਨੌਜਵਾਨ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ ਅਤੇ ਤਿੰਨੋਂ ਇਸ ਸਮੇਂ ਲਿੰਕ ਰੋਡ ਫੋਕਲ ਪੁਆਇੰਟ 'ਤੇ ਹੈਰੋਇਨ ਵੇਚਣ ਲਈ ਕਿਸੇ ਗਾਹਕ ਦੀ ਉਡੀਕ ਕਰ ਰਹੇ ਹਨ। ਸੂਚਨਾ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਨੇ ਮੌਕੇ 'ਤੇ ਛਾਪਾ ਮਾਰ ਕੇ ਰੋਹਿਤ ਉਰਫ਼ ਮਿੱਢਾ ਪੁੱਤਰ ਅਸ਼ੋਕ ਕੁਮਾਰ ਪੰਡਿਤ ਵਾਸੀ ਸੰਤ ਨਗਰ ਗਲੀ ਨੂੰ ਕਾਬੂ ਕਰ ਲਿਆ।