ਅੰਮ੍ਰਿਤਸਰ 'ਚ ਇਕ ਡਾਕਟਰ ਸਮੇਤ 10 ਨਵੇਂ ਕਰੋਨਾ ਕੇਸ ਦਰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਇਕ ਫਾਰ ਫਿਰ ਕਰੋਨਾ ਵਾਇਰਸ ਦੇ ਕੇਸਾਂ ਨੇ ਤੇਜ਼ੀ ਫੜੀ ਹੈ। ਇਸੇ ਤਰ੍ਹਾਂ ਅੱਜ ਅਮ੍ਰਿੰਤਸਰ ਵਿਚ ਕਰੋਨਾ ਦੇ 10 ਨਵੇਂ ਕਰੋਨਾ ਪੌਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।

Corona Virus

ਅੰਮ੍ਰਿਤਸਰ : ਪੰਜਾਬ ਵਿਚ ਇਕ ਫਾਰ ਫਿਰ ਕਰੋਨਾ ਵਾਇਰਸ ਦੇ ਕੇਸਾਂ ਨੇ ਤੇਜ਼ੀ ਫੜੀ ਹੈ। ਇਸੇ ਤਰ੍ਹਾਂ ਅੱਜ ਅਮ੍ਰਿੰਤਸਰ ਵਿਚ ਕਰੋਨਾ ਵਾਇਰਸ ਦੇ 10 ਨਵੇਂ ਕਰੋਨਾ ਪੌਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਅਮ੍ਰਿੰਤਸਰ ਵਿਚ ਇਕ ਡਾਕਟਰ ਸਮੇਤ 10 ਨਵੇਂ ਕਰੋਨਾ ਕੇਸ ਦਰਜ਼ ਹੋਏ ਹਨ। ਇਨ੍ਹਾਂ ਮਰੀਜਾਂ ਵਿਚੋਂ ਤਿੰਨ ਮਰੀਜ਼ ਅਜਿਹੇ ਸਨ

ਜਿਹੜੇ ਕਿ ਕਰੋਨਾ ਵਾਇਰਸ ਵਾਲੇ ਵਿਅਕਤੀ ਦੇ ਸੰਪਰਕ ਵਿਚ ਆਉਂਣ ਤੋਂ ਬਾਅਦ ਪੌਜਟਿਵ ਪਾਏ ਗਏ ਹਨ, ਪਰ ਉੱਥੇ ਹੀ 5 ਮਾਮਲੇ ਅਜਿਹੇ ਵੀ ਕੇਸ ਸਹਾਮਣੇ ਆਏ ਹਨ, ਜਿਨ੍ਹਾਂ ਵਿਚ ਕਰੋਨਾ ਵਾਇਰਸ ਦੇ ਕੋਈ ਵੀ ਲੱਛਣ ਨਹੀਂ ਸੀ ਦਿਸ ਰਹੇ, ਪਰ  ਇਨ੍ਹਾਂ ਦੇ ਟੈਸਟ ਕੀਤੇ ਜਾਣ ਤੇ ਇਨ੍ਹਾਂ ਪੰਜ ਲੋਕਾਂ ਦੀ ਰਿਪੋਰਟ ਪੌਜਟਿਵ ਆਈ ਹੈ।

ਇਸ ਦੇ ਨਾਲ ਇਹ ਵੀ ਦੱਸ ਦੱਈਏ ਕਿ ਹੁਣ ਜ਼ਿਲੇ ਵਿਚ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 416 ਹੋ ਗਈ ਹੈ। ਇਸ ਤੋਂ ਇਲਾਵਾ ਇੱਥੇ 7 ਲੋਕਾਂ ਦੀ ਇਸ ਮਹਾਂਮਾਰੀ ਦੇ ਕਾਰਨ ਮੌਤ ਵੀ ਹੋ ਚੁੱਕੀ ਹੈ। ਉੱਥੇ ਹੀ ਸੂਬੇ ਵਿਚ ਵੀ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 2342 ਤੱਕ ਪਹੁੰੰਚ ਚੁੱਕੀ ਹੈ ਅਤੇ  ਇਸ ਵਿਚ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ 1900 ਤੋਂ ਜ਼ਿਆਦਾ ਲੋਕ ਇਸ ਮਹਾਂਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।