ਅੱਜ ਪੰਜਾਬ ਅੰਦਰ ਕਰੋਨਾ ਦੇ 39 ਨਵੇਂ ਮਾਮਲੇ ਹੋਏ ਦਰਜ਼, ਮੌਤਾਂ ਦੀ ਕੁੱਲ ਗਿਣਤੀ ਹੋਈ 47

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਵਿਚ ਕਰੋਨਾ ਵਾਇਰਸ ਦੇ ਕੇਸ ਫਿਰ ਤੋਂ ਤੇਜ਼ੀ ਨਾਲ ਆਉਂਣ ਲੱਗੇ ਹਨ। ਇਸ ਤਰ੍ਹਾਂ ਅੱਜ ਸੂਬੇ ਵਿਚ 39 ਨਵੇਂ ਮਾਮਲੇ ਦਰਜ਼ ਕੀਤੇ ਗਏ।

Covid 19

ਚੰਡੀਗੜ੍ਹ : ਸੂਬੇ ਵਿਚ ਕਰੋਨਾ ਵਾਇਰਸ ਦੇ ਕੇਸ ਫਿਰ ਤੋਂ ਤੇਜ਼ੀ ਨਾਲ ਆਉਂਣ ਲੱਗੇ ਹਨ। ਇਸ ਤਰ੍ਹਾਂ ਅੱਜ ਸੂਬੇ ਵਿਚ 39 ਨਵੇਂ ਮਾਮਲੇ ਦਰਜ਼ ਕੀਤੇ ਗਏ। ਇਸ ਦੇ ਨਾਲ ਹੀ ਸੂਬੇ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 2400 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਉੱਥੇ ਹੀ ਸੂਬੇ ਵਿਚ ਇਸ ਮਹਾਂਮਾਰੀ ਦੇ ਕਾਰਨ 47 ਲੋਕਾਂ ਦੀ ਮੌਤ ਹੋ ਗਈ ਹੈ।

ਵੀਰਵਾਰ ਨੂੰ 39 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 15, ਫਾਜ਼ਿਲਕਾ, ਮੁਕਤਸਰ, ਰੋਪੜ, ਨਵਾਂ ਸ਼ਹਿਰ, ਸੰਗਰੂਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚੋਂ ਇੱਕ-ਇੱਕ ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ 6, ਬਠਿੰਡਾ 3, ਪਠਾਨਕੋਟ ਅਤੇ ਜਲੰਧਰ ਤੋਂ ਚਾਰ-ਚਾਰ ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।

ਅੱਜ ਕੁੱਲ੍ਹ ਕਰੋਨਾ ਨੂੰ ਮਾਤ ਦੇ ਕੇ ਕੁੱਲ 14 ਮਰੀਜ਼ ਸਿਹਤਯਾਬ ਹੋਏ ਹਨ। ਜਿਨ੍ਹਾਂ ਵਿਚੋਂ ਜਲੰਧਰ ਤੋਂ 7, ਲੁਧਿਆਣਾ ਤੋਂ 1, ਮੁਹਾਲੀ ਤੋਂ 3, ਸੰਗਰੂਰ ਤੋਂ 1 ਅਤੇ ਬਠਿੰਡਾ ਤੋਂ 2 ਮਰੀਜ਼ ਠੀਕ ਹੋਏ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਸੂਬੇ ਵਿਚ ਕਰੋਨਾ ਵਾਇਰਸ ਦੇ 106933 ਟੈਸਟ ਕੀਤੇ ਜਾ ਚੁੱਕੇ ਹਨ

 ਜਿਸ ਦੇ ਵਿਚੋਂ 2415 ਲੋਕਾਂ ਦੇ ਵਿਚ ਕਰੋਨਾ ਵਾਇਰਸ ਦਾ ਸੰਕਰਮਣ ਪਾਇਆ ਗਿਆ ਹੈ ਅਤੇ ਇੱਥੇ ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ 2043 ਲੋਕ ਕਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।