ਅੱਜ ਲੁਧਿਆਣਾ 'ਚ ਦੋ ਬੱਚਿਆਂ ਸਮੇਤ 6 ਨਵੇਂ ਲੋਕ ਨਿਕਲੇ ਕਰੋਨਾ ਪੌਜਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਲੁਧਿਆਣਾ ਵਿਚ ਕਰੋਨਾ ਵਾਇਰਸ ਨੇ ਇਕ ਵਾਰ ਫਿਰ ਤੋਂ ਰਫਤਾਰ ਫੜੀ ਹੈ। ਇਸੇ ਤਰ੍ਹਾਂ ਵੀਰਵਾਰ ਨੂੰ ਜ਼ਿਲੇ ਵਿਚ 6 ਨਵੇਂ ਮਾਮਲੇ ਦਰਜ਼ ਹੋਏ।

Covid 19

ਲੁਧਿਆਣਾ : ਪੰਜਾਬ ਦੇ ਲੁਧਿਆਣਾ ਵਿਚ ਕਰੋਨਾ ਵਾਇਰਸ ਨੇ ਇਕ ਵਾਰ ਫਿਰ ਤੋਂ ਰਫਤਾਰ ਫੜੀ ਹੈ। ਇਸੇ ਤਰ੍ਹਾਂ ਵੀਰਵਾਰ ਨੂੰ ਜ਼ਿਲੇ ਵਿਚ 6 ਨਵੇਂ ਮਾਮਲੇ ਦਰਜ਼ ਹੋਏ। ਜਿਸ ਤੋਂ ਬਾਅਦ ਲੁਧਿਆਣਾ ਵਿਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 209 ਹੋ ਗਈ ਹੈ। ਇਨ੍ਹਾਂ ਨਵੇਂ ਕੇਸਾਂ ਵਿਚ 2 ਅਤੇ 5 ਸਾਲ ਦੇ ਦੋ ਬੱਚੇ ਵੀ ਹਨ।

ਜ਼ਿਕਰਯੋਗ ਹੈ ਕਿ ਕੁੱਲ 22 ਸੈਂਪਲ ਭੇਜੇ ਗਏ ਸਨ ਜਿਨ੍ਹਾਂ ਵਿਚੋਂ 6 ਲੋਕਾਂ ਦੀ ਰਿਪੋਰਟ ਪੌਜਟਿਵ ਆਈ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਛਾਉਣੀ ਮੁਹੱਲੇ 'ਚ ਰਹਿਣ ਵਾਲਾ 29 ਸਾਲ ਦਾ ਨੌਜਵਾਨ ਵਾਇਰਸ ਦੀ ਲਪੇਟ 'ਚ ਆਇਆ ਹੈ। ਬਾਕੀ ਚਾਰ ਕੇਸ ਪਹਿਲੀ ਜੂਨ ਨੂੰ ਮਾਨੇਸਰ ਤੋਂ ਪਰਤੇ ਕੋਰੋਨਾ ਪਾਜ਼ੇਟਿਵ 20 ਸਾਲਾ ਨੌਜਵਾਨ ਦੇ ਸੰਪਰਕ 'ਚ ਆਉਣ ਵਾਲੇ ਹਨ।

ਇਨ੍ਹਾਂ ਵਿਚ ਇਕ 57 ਸਾਲਾ ਔਰਤ, 14 ਸਾਲਾ ਲੜਕਾ, 5 ਸਾਲ ਦਾ ਬੱਚਾ ਅਤੇ 24 ਸਾਲ ਦੇ ਵਿਅਕਤੀ ਵਿਚ ਕਰੋਨਾ ਵਾਇਰਸ ਦੇ ਪੌਜਟਿਵ ਪਾਏ ਗਏ ਹਨ। ਇਸ ਦੇ ਨਾਲ ਹੀ 31 ਮਈ ਨੂੰ ਖੰਨਾ ਤੋਂ ਆਏ ਕਰੋਨਾ ਪੌਜਟਿਵ ਡਾਕਟਰ ਜੋੜੇ ਦੀ 2 ਸਾਲ ਦੀ ਬੱਚੀ ਵੀ ਕਰੋਨਾ ਪੌਜਟਿਵ ਪਾਈ ਗਈ ਹੈ। ਦੱਸ ਦੱਈਏ ਕਿ ਲੁਧਿਆਣਾ ਵਿਚ ਹੁਣ ਤੱਕ 209 ਮਾਮਲੇ ਦਰਜ਼ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ 150 ਲੋਕ ਕਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।