ਗੁਰੂ ਦੇ ਸਿੱਖਾਂ ਨੇ ਕੀਤੀ 'ਲੰਗਰ ਔਨ ਵ੍ਹੀਲ' ਸੇਵਾ ਸ਼ੁਰੂ ਜੋ ਬਣੀ ਦੁਨੀਆ ਦੇ ਬੇਸਹਾਰਿਆਂ ਦਾ ਸਹਾਰਾ

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਮਹਾਂਮਾਰੀ ਸਮੇਂ ਪੂਰੀ ਦੁਨੀਆਂ ਸੰਕਟ ਵਿਚੋਂ ਗੁਜ਼ਰ ਰਹੀ ਹੈ। ਆਰਥਿਕ ਮੰਦੀ ਕਾਰਨ ਪੂਰੀ ਦੁਨੀਆਂ ਬੇਹਾਲ ਹੋਈ ਪਈ ਹੈ।

Langar

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਸਮੇਂ ਪੂਰੀ ਦੁਨੀਆਂ ਸੰਕਟ ਵਿਚੋਂ ਗੁਜ਼ਰ ਰਹੀ ਹੈ। ਆਰਥਿਕ ਮੰਦੀ ਕਾਰਨ ਪੂਰੀ ਦੁਨੀਆਂ ਬੇਹਾਲ ਹੋਈ ਪਈ ਹੈ। ਇਸ ਮੰਦੀ ਕਾਰਨ ਬਹੁਤੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਜ਼ਰੂਰੀ ਸੇਵਾਵਾਂ ਵਿਚ ਘਾਟ ਮਹਿਸੂਸ ਕੀਤੀ ਜਾ ਰਹੀ ਹੈ।

ਪਰ ਇਸ ਸਭ ਦੇ ਵਿਚ ਲੋਕਾਂ ਲਈ 'ਗੁਰੂ ਕਾ ਲੰਗਰ' ਸਹਾਰਿਆ ਬਣਿਆ ਹੋਇਆ ਹੈ। ਵਿਸ਼ਵ ਦੇ ਗੁਰਦੁਆਰਾ ਸਾਹਿਬਾਨਾਂ ਵਾਂਗ ਦਿੱਲੀ ਦੇ ਗੁਰੂਘਰਾਂ ਵਿਚੋਂ ਵੀ ਲੱਖਾਂ ਲੋੜਵੰਦ ਲੰਗਰ ਛਕ ਰਹੇ ਹਨ। 

ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦੀ ਪਵਿੱਤਰ ਪ੍ਰਥਾ ਨੂੰ ਅੱਗੇ ਵਧਾਇਆ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGPC) ਨੇ ਬੀਤੇ ਸੋਮਵਾਰ ਨੂੰ ਲੋੜਵੰਦਾਂ ਅਤੇ ਬੇਸਹਾਰਾ ਲੋਕਾਂ ਨੂੰ ਭੋਜਨ ਅਤੇ ਪਾਣੀ ਮੁਹੱਈਆ ਕਰਵਾਉਣ ਲਈ 'ਲੰਗਰ ਔਨ ਵ੍ਹੀਲਜ਼' ਦੀ ਸ਼ੁਰੂਆਤ ਕੀਤੀ ਹੈ। 

ਦਿੱਲੀ ਕਮੇਟੀ ਵੱਲੋਂ ਪਹਿਲਾਂ ਵੀ ਲਾਕਡਾਊਨ ਦੌਰਾਨ ਤੋਂ ਲੱਖਾਂ ਲੋਕਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਹੁਣ ਇਸ ਮੁਹਿੰਮ ਤਹਿਤ ਹੋਰ ਅਨੇਕਾਂ ਲੋੜਵੰਦਾਂ ਨੂੰ ਸਹਾਰਾ ਮਿਲੇਗਾ। ਦਿੱਲੀ ਕਮੇਟੀ ਦੇ ਇਸ ਕਾਰਜ ਨੂੰ ਸਫ਼ਲ ਕਰਨ ਲਈ 15 ਬੱਸਾਂ ਰਵਾਨਾਂ ਹੋਣਗੀਆਂ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਬੱਸਾਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਲੰਗਰ, ਪਾਣੀ ਅਤੇ ਹੋਰ ਜ਼ਰੂਰੀ ਸੇਵਾਵਾਂ ਦਾ ਸਾਮਾਨ ਲੈ ਕੇ ਚੱਲਣਗੀਆਂ।

ਇਹ ਬੱਸਾਂ ਰਾਹੀਂ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਰੁਕ ਕੇ ਭੋਜਨ ਵੰਡਿਆ ਜਾਵੇਗਾ। ਇਸ ਮੁਹਿੰਮ ਤਹਿਤ ਦਿੱਲੀ ਦੇ ਹਰ ਇੱਕ ਕੋਨੇ ਤੇ ਹਰ ਇੱਕ ਲੋੜਵੰਦ ਨੂੰ ਭੋਜਨ ਮੁਹੱਈਆ ਹੋਵੇਗਾ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਦਿੱਲੀ ਦੇ ਹਰ ਇੱਕ ਬੇਸਹਾਰਾ ਤੱਕ ਭੋਜਨ ਪੁਹਚਾਉਣ ਦਾ ਉਨ੍ਹਾਂ ਦਾ ਫਰਜ਼ ਹੈ।

ਅਤੇ ਉਨ੍ਹਾਂ ਨੇ ਲਾਕਡਾਊਨ ਦੌਰਾਨ ਸਮਾਜ ਸੇਵੀ ਸੰਸਥਾਵਾਂ ਨਾਲ ਹਰ ਜ਼ਰੂਤਮੰਦ ਤੱਕ ਭੋਜਨ ਮੁਹੱਈਆ ਕਰਵਾਉਣ ਦਾ ਵਾਅਦਾ ਵੀ ਕੀਤਾ ਸੀ। ਇਸ ਤੋਂ ਬਾਅਦ ਸੇਵਾਵਾਂ ਵਾਪਸ ਲੈ ਲਈਆਂ ਸੀ। ਸਿਰਸਾ ਨੇ ਕਿਹਾ ਕਿ ਇਹ ਮੁਹਿੰਮ ਇਸੇ ਤਰ੍ਹਾਂ ਚਲਦੀ ਰਹੇਗੀ।

ਦਿੱਲੀ ਕਮੇਟੀ ਨੇ ਕਿਹਾ ਕਿ ਸ਼ਹਿਰ ਵਿਚ ਜ਼ਰੂਰਤਮੰਦਾਂ ਦੀ ਮੰਗ ਦਾ ਪਤਾ ਲਗਾਉਣ ਲਈ ਸਬੰਧਤ ਖੇਤਰਾਂ ਦੀਆਂ ਲੋਕ ਭਲਾਈ ਸੰਸਥਾਵਾਂ ਅਤੇ ਸਰਕਾਰੀ ਜਾਂ ਗੈਰ-ਸਰਕਾਰੀ ਅਧਿਕਾਰੀਆਂ ਨਾਲ ਸੰਪਰਕ ਵਿਚ ਰਿਹਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਲੰਗਰ ਵਰਤਾਉਣ ਲਈ ਸਫ਼ਾਈ ਅਤੇ ਸਮਾਜਿਕ ਦੂਰੀਆਂ ਜਿਹੇ ਨਿਯਮਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ। ਇਹ ਕਾਰਜ ਲਈ ਸ਼ਹਿਰ ਵਿਚ ਵੱਖ-ਵੱਖ  ਸਰਵਜਨਕ ਥਾਵਾਂ 'ਤੇ ਥਾਵਾਂ 'ਤੇ ਬੈਨਰਾਂ ਅਤੇ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।