ਸੁਖਬੀਰ ਬਾਦਲ ਨੇ ਕੈਪਟਨ ਸਰਕਾਰ 'ਤੇ ਵੈਕਸੀਨ ਨੂੰ ਲੈ ਕੇ ਲਾਇਆ ਇਹ ਵੱਡਾ ਦੋਸ਼

ਏਜੰਸੀ

ਖ਼ਬਰਾਂ, ਪੰਜਾਬ

ਇਸ ਕਾਰਨ ਵੈਕਸੀਨੇਸ਼ਨ ਸੈਂਟਰਾਂ 'ਤੇ ਵੈਕਸੀਨ ਦੀ ਕਮੀ ਹੋ ਗਈ ਹੈ

Sukhbir badal

ਚੰਡੀਗੜ੍ਹ-ਕੋਰੋਨਾ ਮਹਾਮਾਰੀ ਦਰਮਿਆਨ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ 'ਤੇ ਵੱਡਾ ਦੋਸ਼ ਲਾਇਆ ਹੈ। ਦਰਅਸਲ ਪੰਜਾਬ ਸਰਕਾਰ 'ਤੇ ਵੈਕਸੀਨ ਘੋਟਾਲੇ ਨੂੰ ਲੈ ਕੇ ਦੋਸ਼ ਲੱਗੇ ਹਨ। ਸੁਖਬੀਰ ਬਾਦਲ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ 400 ਰੁਪਏ 'ਚ ਕੰਪਨੀਆਂ ਤੋਂ ਮਿਲੀ ਵੈਕਸੀਨ ਪ੍ਰਾਈਟੇਵ ਹਸਪਤਾਲਾਂ ਨੂੰ 1060 ਰੁਪਏ 'ਚ ਵੇਚ ਕੇ 660 ਰੁਪਏ ਦਾ ਮੁਨਾਫਾ ਕਮਾ ਰਹੀ ਹੈ ਅਤੇ ਹਸਪਤਾਲ ਵਾਲੇ ਵੀ ਇਨ੍ਹਾਂ ਨੂੰ 1500 ਤੋਂ 1700 ਰੁਪਏ 'ਚ ਵੇਚ ਕੇ ਲੋਕਾਂ ਨੂੰ ਲੁੱਟ ਰਹੇ ਹਨ।

ਇਹ ਵੀ ਪੜ੍ਹੋ-ਓਲੰਪਿਕ : ਭਾਰਤੀ ਪਹਿਲਵਾਨ ਮਲਿਕ ਡੋਪ ਟੈਸਟ 'ਚੋਂ ਹੋਏ ਫੇਲ੍ਹ, ਅਸਥਾਈ ਤੌਰ 'ਤੇ ਕੀਤਾ ਗਿਆ ਮੁਅੱਤਲ

ਇਸ ਕਾਰਨ ਵੈਕਸੀਨੇਸ਼ਨ ਸੈਂਟਰਾਂ 'ਤੇ ਵੈਕਸੀਨ ਦੀ ਕਮੀ ਹੋ ਗਈ ਹੈ। ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ 'ਤੇ ਟਵਿੱਟਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਜੇਕਰ ਘੋਟਾਲੇ 'ਤੇ ਰੋਕ ਨਹੀਂ ਲਾਈ ਗਈ ਤਾਂ ਅਸੀਂ ਹਾਈਕੋਰਟ ਜਾਵਾਂਗੇ। ਬਾਦਲ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਆਪਦਾ ਸਮੇਂ ਮੁਨਾਫਾ ਕਮਾਉਣ 'ਚ ਲੱਗੀ ਹੈ।

ਰਾਹੁਲ ਗਾਂਧੀ ਜਿਥੇ ਦੇਸ਼ 'ਚ ਮੁਫਤ ਟੀਕਕਰਨ ਦੀ ਮੰਗ ਕਰ ਰਹੇ ਨਹ ਉਥੇ ਕਾਂਗਰਸ ਸ਼ਾਸਤ ਸੂਬਾ ਪੰਜਾਬ 'ਚ ਹੀ ਇਕ-ਇਕ ਪਰਿਵਾਰ ਨੂੰ ਵੈਕਸੀਨ ਲਈ ਕਰੀਬ 6 ਹਜ਼ਾਰ ਤੋਂ 9 ਹਜ਼ਾਰ ਰੁਪਏ ਦੇਣਾ ਪੈ ਰਹੇ ਹਨ। ਸਰਕਾਰ ਭਾਰਤ ਅਤੇ ਬਾਇਓਨਟੈਕ ਅਤੇ ਸੀਰਮ ਇੰਸਟੀਚਿਊਟ ਤੋਂ ਸਸਤੀ ਵੈਕਸੀਨ ਲੈ ਕੇ ਮਹਿੰਗੀ ਕੀਮਤ 'ਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਵੀ ਨਿੱਜੀ ਸੰਸਥਾਵਾਂ ਲਈ ਸੇਲਸਮੈਨ ਦੀ ਤਰ੍ਹਾਂ ਕੰਮ ਕਰ ਰਹੀ ਹੈ। ਉਨ੍ਹਾਂ ਨੇ ਵਿੰਨੀ ਮਹਾਜਨ ਦਾ ਇਕ ਟਵੀਟ ਦਿਖਾਇਆ ਜਿਸ 'ਚ ਉਹ ਪ੍ਰਾਈਵੇਟ ਹਸਪਤਾਲਾਂ 'ਚ 900 ਤੋਂ 1200 ਦੇ ਕੇ ਵੈਕਸੀਨ ਲਵਾਉਣ ਦੀ ਗੱਲ ਕਹਿ ਰਹੀ ਹੈ।

ਕੈਪਟਨ ਸਰਕਾਰ ਦੇ ਨਾਲ ਸੁਖਬੀਰ ਬਾਦਲ ਨੇ ਸਿਹਤ ਮੰਤਰੀ ਬਲਬੀਰ ਸਿੱਧੂ 'ਤੇ ਵੀ ਵੈਕਸੀਨ ਘੋਟਾਲੇ ਨੂੰ ਲੈ ਕੇ ਦੋਸ਼ ਲਾਏ ਹਨ। ਉਨ੍ਹਾਂ ਨੇ ਸਿਹਤ ਮੰਤਰੀ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਵੈਕਸੀਨ ਨੂੰ ਲੈ ਕੇ ਕਰੋੜਾਂ ਰੁਪਏ ਦਾ ਘੋਟਾਲਾ ਕੀਤਾ ਹੈ ਕਿਉਂਕਿ ਪ੍ਰਾਈਵੇਟ ਹਸਪਤਾਲ 1500 ਤੋਂ 2000 ਰੁਪਏ ਲੈ ਕੇ ਕੋਰੋਨਾ ਟੀਕੇ ਲੱਗਾ ਰਹੇ ਹਨ।