ਅਧਿਆਪਕਾਂ ਲਈ ਖੁਸ਼ਖਬਰੀ, ਸਿੱਖਿਆ ਮੰਤਰਾਲਾ ਨੇ ਕੀਤਾ ਇਹ ਵੱਡਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਹੁਣ ਇਕ ਵਾਰ ਟੀ.ਈ.ਟੀ. ਪਾਸ (Pass) ਕਰਨ 'ਤੇ ਇਹ ਇਹ ਜੀਵਨ ਭਰ ਲਈ ਯੋਗ ਹੋਵੇਗਾ

Teacher

ਨਵੀਂ ਦਿੱਲੀ-ਅਧਿਆਪਕ (Teachers) ਬਣਨ ਦੇ ਚਾਹਵਾਨ ਨੌਜਵਾਨਾਂ ਲਈ ਇਕ ਵੱਡੀ ਖੁਸ਼ਖਬਰੀ (Good News) ਹੈ। ਕੇਂਦਰ ਸਰਕਾਰ (Central Government) ਨੇ ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ.) ਯੋਗਤਾ ਦੇ ਪ੍ਰਮਾਣ ਪੱਤਰ ਦੀ ਮਿਆਦ ਨੂੰ ਸੱਤ ਸਾਲ (Year) ਦੀ ਥਾਂ ਉਮਰ ਭਰ (Lifetime) ਕਰ ਦਿੱਤਾ ਹੈ। ਸਿੱਖਿਆ ਮੰਤਰਾਲਾ (Education Ministry) ਨੇ ਇਹ ਹੁਕਮ ਜਾਰੀ ਕੀਤਾ ਹੈ।

ਹੁਣ ਇਕ ਵਾਰ ਟੀ.ਈ.ਟੀ. ਪਾਸ (Pass) ਕਰਨ 'ਤੇ ਇਹ ਇਹ ਜੀਵਨ ਭਰ ਲਈ ਯੋਗ ਹੋਵੇਗਾ। ਸਿੱਖਿਆ ਮੰਤਰਾਲਾ ਦੇ ਇਸ ਫੈਸਲੇ ਨਾਲ ਅਧਿਆਪਕ ਦੀ ਨੌਕਰੀ (Job) ਦਾ ਸੁਫਨਾ (Dream) ਦੇਖਣ ਵਾਲੇ ਲੱਖਾਂ ਨੌਜਵਾਨਾਂ ਨੂੰ ਇਸ ਦਾ ਫਾਇਦਾ ਹੋਵੋਗਾ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ (Union Education Minister Ramesh Pokhriyal) ਨੇ ਐਲਾਨ ਕੀਤਾ ਕਿ ਸਰਕਾਰ ਨੇ ਅਧਿਆਪਕ ਯੋਗਤਾ ਟੈਸਟ ਸਰਟੀਫਿਕੇਟ (TET Certificate) ਦੇ ਵੈਧਤਾ ਦੀ ਮਿਆਦ ਨੂੰ 7 ਸਾਲ ਤੋਂ ਵਧਾ ਕੇ ਹੁਣ ਉਮਰ ਭਰ ਕਰਨ ਦਾ ਫੈਸਲਾ ਲਿਆ ਹੈ।

 

 

ਇਹ ਵੀ ਪੜ੍ਹੋ-ਟੋਕੀਉ ਉਲੰਪਿਕ ਤੋਂ 10 ਹਜ਼ਾਰ ਵਲੰਟੀਅਰਾਂ ਨੇ ਲਿਆ ਨਾਮ ਵਾਪਸ

ਪੋਖਰਿਆਲ (Pokhriyal) ਨੇ ਕਿਹਾ ਕਿ ਸਿੱਖਿਆ ਖੇਤਰ (Education Sector) 'ਚ ਕਰੀਅਰ ਬਣਾਉਣ ਦੇ ਚਾਹਵਾਨ ਉਮੀਦਵਾਰਾਂ ਲਈ ਰੋਜ਼ਗਾਰ  ਦੇ ਮੌਕੇ ਵਧਾਉਣ ਦੀ ਦਿਸ਼ਾ 'ਚ ਇਹ ਸਕਾਰਾਤਮਕ ਕਦਮ ਹੋਵੇਗਾ। ਸਿੱਖਿਆ ਮੰਤਰਾਲਾ ਦੇ ਬਿਆਨ ਮੁਤਾਬਕ ਇਹ ਫੈਸਲਾ 10 ਸਾਲ ਪਹਿਲਾਂ ਲਾਗੂ ਕੀਤਾ ਗਿਆ ਹੈ ਭਾਵ 2011 ਤੋਂ ਬਾਅਦ ਜਿੰਨੇ ਵੀ ਪ੍ਰਮਾਣ ਪੱਤਰਾਂ ਦੀ ਮਿਆਦ ਖਤਮ ਹੋ ਚੁੱਕੀ ਹੈ, ਉਹ ਵੀ ਅਧਿਆਪਕ ਭਰਤੀ ਪ੍ਰੀਖਿਆਵਾਂ ਲਈ ਯੋਗ ਹੋਣਗੇ।

ਤੁਹਾਨੂੰ ਦੱਸ ਦੇਈਏ ਕਿ ਸਕੂਲਾਂ 'ਚ ਅਧਿਆਪਕ ਵਜੋਂ ਨਿਯੁਕਤੀ ਲਈ ਕਿਸੇ ਵੀ ਵਿਅਕਤੀ ਦੀ ਯੋਗਤਾ ਦੇ ਸੰਬੰਧ 'ਚ ਅਧਿਆਪਕ ਯੋਗਤਾ ਟੈਸਟ ਜ਼ਰੂਰੀ ਹੁੰਦਾ ਹੈ। ਹੁਣ ਅਧਿਆਪਕ ਬਣਨ ਲਈ ਨੌਜਵਾਨਾਂ ਨੂੰ ਹਰ ਸੱਤ ਸਾਲਾਂ ਬਾਅਦ ਇਹ ਪ੍ਰੀਖਿਆ ਦੇਣ ਦੀ ਲੋੜ ਨਹੀਂ ਹੋਵੇਗੀ। ਇਹ ਵਿਵਸਥਾ ਪੂਰੇ ਦੇਸ਼ 'ਚ ਲਾਗੂ ਹੋਵੇਗੀ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਜੇਕਰ ਕੋਈ ਵਿਅਕਤੀ ਸੱਤ ਸਾਲ ਦੇ ਅੰਦਰ ਅਧਿਆਪਕ ਨਿਯੁਕਤ ਨਹੀਂ ਹੁੰਦਾ ਤਾਂ ਫਿਰ ਤੋਂ ਉਸ ਨੂੰ ਇਹ ਪ੍ਰੀਖਿਆ ਪਾਸ ਕਰਨੇ ਪੈਂਦੀ ਸੀ।